15 ਖਿਡਾਰੀਆਂ ਨੂੰ ਅਰਜਨ ਐਵਾਰਡ ਅਤੇ 6 ਕੋਚਾਂ ਨੂੰ ਦਰੋਣਾਚਾਰੀਆ ਐਵਾਰਡ
ਸਿੰਧੂ ਨੂੰ ਸਚਿਨ ਦੇਣਗੇ ਬੀ ਐਮ ਡਬਲਿਊ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਸਰਕਾਰ ਨੇ ਓਲੰਪਿਕ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਚਾਰ ਖਿਡਾਰੀਆਂ ਨੂੰ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਸਰਕਾਰੀ ਸੂਤਰਾਂ ਮੁਤਾਬਕ ਪੀ.ਵੀ. ਸਿੰਧੂ, ਸ਼ਾਕਸ਼ੀ ਮਲਿਕ, ਦੀਪਾ ਕਰਮਾਕਰ ਤੇ ਜੀਤੂ ਰਾਏ ਨੂੰ ਇਹ ਵੱਕਾਰੀ ਪੁਰਸਕਾਰ ਦਿੱਤਾ ਜਾਏਗਾ।
ਦਰਅਸਲ ਰੀਓ ਵਿੱਚ ਭਾਰਤੀ ਖਿਡਾਰੀ ਲੰਡਨ ਦੇ ਕਮਾਲ ਨਹੀਂ ਦੁਹਰਾ ਸਕੇ। ਸਾਕਸ਼ੀ ਮਲਿਕ ਨੇ ਰੈਸਲਿੰਗ ਵਿਚ ਕਾਂਸੀ ਦਾ ਤਗਮਾ ਤੇ ਪੀ.ਵੀ. ਸਿੰਧੂ ਨੇ ਬੈਡਮਿੰਟਨ ਵਿਚ ਸਿਲਵਰ ਮੈਡਲ ਜਿੱਤਿਆ। ਉਂਝ ਦੀਪਾ ਕਰਮਾਕਰ ਤੇ ਜੀਤੂ ਰਾਏ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਹੈ।
6 ਕੋਚਾਂ ਨੂੰ ਦਰੋਣਾਚਾਰੀਆ ਐਵਾਰਡ ਅਤੇ 15 ਖਿਡਾਰੀਆਂ ਨੂੰ ਅਰਜਨ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ। ਕ੍ਰਿਕਟ ਖਿਡਾਰੀ ਰਹਾਣੇ, ਹਾਕੀ ਖਿਡਾਰੀ ਰਾਣੀ ਰਾਮਪਾਲ ਤੇ ਸ਼ੂਟਿੰਗ ਲਈ ਗੁਰਪ੍ਰੀਤ ਸਿੰਘ ਸਮੇਤ 15 ਖਿਡਾਰੀਆਂ ਦੇ ਨਾਮ ਅਰਜੁਨ ਐਵਾਰਡ ਲਈ ਚੁਣੇ ਗਏ ਹਨ।
ਇਸੇ ਦੌਰਾਨ ਕ੍ਰਿਕਟ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਰੀਓ ਉਲੰਪਿਕ ਵਿਚ ਚਾਂਦੀ ਦਾ ઠਤਗਮਾ ਜਿੱਤ ਕੇ ਦੇਸ਼ ਦੀ ਸ਼ਾਨ ਵਧਾਉਣ ਵਾਲੀ ਸਟਾਰ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਨੂੰ ਬੀ.ਐਮ ਡਬਲਿਊ ਕਾਰ ਸੌਂਪਣਗੇ। ਉਨ੍ਹਾਂ ਸਿੰਧੂ ਨੂੰ ਇਕ ਕਾਰ ઠਦੇਣ ਦਾ ਐਲਾਨ ਕੀਤਾ ਹੈ। ਪੀ ਵੀ ਸਿੰਧੂ ਅੱਜ ਆਪਣੇ ਸ਼ਹਿਰ ਹੈਦਰਾਬਾਦ ਪਰਤੀ। ਹੈਦਰਾਬਾਦ ਪਹੁੰਚਣ ‘ਤੇ ਸਿੰਧੂ ਦਾ ਨਿੱਘਾ ਸਵਾਗਤ ਹੋਇਆ।
Check Also
ਮਨਜਿੰਦਰ ਸਿੰਘ ਸਿਰਸਾ ਵੱਲੋਂ ਭਗਵੰਤ ਮਾਨ ਨੂੰ ਸੁਚੇਤ ਰਹਿਣ ਦੀ ਸਲਾਹ
ਭਗਵੰਤ ਮਾਨ ਨੂੰ ਸੀਐਮ ਦੇ ਅਹੁਦੇ ਤੋਂ ਹਟਾਉਣ ਦੀ ਫਿਰਾਕ ’ਚ ਹੈ ਕੇਜਰੀਵਾਲ : ਭਾਜਪਾ …