ਪ੍ਰਧਾਨ ਮੰਤਰੀ ਦਾ ਅਸਰ ਹੁਣ ਉਨ੍ਹਾਂ ਦੇ ਮੰਤਰੀਆਂ ‘ਤੇ ਵੀ ਘੱਟ ਹੀ ਹੁੰਦਾ : ਰਵਨੀਤ ਬਿੱਟੂ
ਚੰਡੀਗੜ੍ਹ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਹੀ ਸੰਸਦ ਮੈਂਬਰਾਂ ਨੂੰ ਹੁਕਮ ਦਿੱਤੇ ਸਨ ਕਿ ਆਜ਼ਾਦੀ ਦਿਹਾੜੇ ਮੌਕੇ ਹਰ ਸੰਸਦ ਮੈਂਬਰ, ਵਿਧਾਇਕ ਤੇ ਭਾਜਪਾ ਨੇਤਾ ਆਪਣੇ-ਆਪਣੇ ਹਲਕੇ ਵਿੱਚ 15 ਤੋਂ ਲੈ ਕੇ 22 ਅਗਸਤ ਤੱਕ ਤਿਰੰਗਾ ਰੈਲੀ ਕਰਨ। ਇਸ ਲਈ ਪ੍ਰਧਾਨ ਮੰਤਰੀ ਨੇ ਕੁਝ ਨਿਰਦੇਸ਼ ਵੀ ਜਾਰੀ ਕੀਤੇ ਸਨ।
ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ਵਿੱਚ ਕਿਹਾ ਗਿਆ ਸੀ ਕਿ ਸਾਰੇ ਹੀ ਸੰਸਦ ਮੈਂਬਰ ਚਾਰ ਪਹੀਆ ਗੱਡੀਆਂ ਨੂੰ ਛੱਡ ਸਿਰਫ ਦੁਪਹੀਆਂ ਵਾਹਨਾਂ ‘ਤੇ ਤਿਰੰਗਾ ਰੈਲੀਆਂ ਕਰਨਗੇ। ਇਸ ਲਈ ਹੈਲਮੇਟ ਵੀ ਟਰਾਈ ਕਲਰ ਦਾ ਹੋਣਾ ਚਾਹੀਦਾ ਹੈ। ਤਿਰੰਗਾ 8 ਫੁੱਟ ਦਾ ਹੋਣ ਚਾਹੀਦਾ ਹੈ ਪਰ ਪ੍ਰਧਾਨ ਮੰਤਰੀ ਦੇ ਇਨ੍ਹਾਂ ਨਿਰਦੇਸ਼ਾਂ ਨੂੰ ਉਨ੍ਹਾਂ ਦੇ ਸੰਸਦ ਮੈਂਬਰਾਂ ਨੇ ਸੁਣ ਤਾਂ ਲਿਆ ਪਰ ਅਮਲ ਨਾ ਕੀਤਾ।
ਇਸ ਸਬੰਧੀ ਰਵਨੀਤ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਅਸਰ ਹੁਣ ਉਨ੍ਹਾਂ ਦੇ ਮੰਤਰੀਆਂ ‘ਤੇ ਵੀ ਘੱਟ ਹੀ ਹੁੰਦਾ ਹੈ। ਵੈਸੇ ਵੀ ਕਿਸੇ ਨਾਲ ਜਬਰਦਸਤੀ ਕਰਨੀ ਵੀ ਨਹੀਂ ਚਾਹੀਦੀ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਇਸ ਨੂੰ ਫਰਾਡ ਦੱਸਿਆ ਹੈ।
Check Also
ਨਾਗੇਸ਼ਵਰ ਰਾਓ ਹੋਣਗੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ
ਆਈਪੀਐਸ ਵਰਿੰਦਰ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸ਼ਾਸਨਿਕ …