-6.1 C
Toronto
Friday, February 27, 2026
spot_img
Homeਪੰਜਾਬਮੁੱਖ ਮੰਤਰੀ ਭਗਵੰਤ ਮਾਨ ਦੇ ਟਵੀਟ ਦਾ ਸੁਖਬੀਰ ਬਾਦਲ ਨੇ ਵੀਡੀਓ ਸ਼ੇਅਰ...

ਮੁੱਖ ਮੰਤਰੀ ਭਗਵੰਤ ਮਾਨ ਦੇ ਟਵੀਟ ਦਾ ਸੁਖਬੀਰ ਬਾਦਲ ਨੇ ਵੀਡੀਓ ਸ਼ੇਅਰ ਕਰਕੇ ਦਿੱਤਾ ਜਵਾਬ

ਮੁੱਖ ਮੰਤਰੀ ਭਗਵੰਤ ਮਾਨ ਦੇ ਟਵੀਟ ਦਾ ਸੁਖਬੀਰ ਬਾਦਲ ਨੇ ਵੀਡੀਓ ਸ਼ੇਅਰ ਕਰਕੇ ਦਿੱਤਾ ਜਵਾਬ
ਕਿਹਾ : ਸਟੇਜ ਅਤੇ ਸਟੇਟ ਵਿਚ ਬਹੁਤ ਫ਼ਰਕ ਹੁੰਦਾ ਹੈ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਰਮਿਆਨ ਟਵੀਟ ਵਾਰ ਚੱਲ ਰਹੀ ਹੈ। ਦੋਵਾਂ ਵੱਲੋਂ ਟਵਿੱਟਰ ’ਤੇ ਇਕ-ਦੂਜੇ ਦੀਆਂ ਤਸਵੀਰਾਂ ਸ਼ੇਅਰ ਕਰਕੇ ਇਕ-ਦੂਜੇ ’ਤੇ ਤੰਜ ਕਸੇ ਜਾ ਰਹੇ ਹਨ।  ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਕੀਤੀ ਗਈ ਤਸਵੀਰ ਦਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਉਸੇ ਅੰਦਾਜ਼ ਵਿਚ ਮੋੜਵਾਂ ਜਵਾਬ ਦਿੱਤਾ ਹੈ। ਸੁਖਬੀਰ ਬਾਦਲ ਨੇ ਭਗਵੰਤ ਮਾਨ ਦੀ ਇਕ ਪੁਰਾਣੀ ਵੀਡੀਓ ਸ਼ੇਅਰ ਕਰਕੇ ਲਿਖਿਆ ਕਿ ਅੱਜ ਕੱਲ੍ਹ ਸਟੇਟ ਇਨ੍ਹਾਂ ਦੇ ਹੱਥ ’ਚ ਆ। ਸਟੇਟ ਅਤੇ ਸਟੇਜ ਵਿਚ ਬਹੁਤ ਫਰਕ ਹੁੰਦਾ ਹੈ। ਉਨ੍ਹਾਂ ਅੱਗੇ ਲਿਖਿਆ ਕਿ ਡਰਾਈਵਰ ਹੋਵੇ ਸ਼ਰਾਬੀ ਦਾਰੂ-ਬਾਜ਼ ਤਾਂ ਸਵਾਰੀ ਆਪਣੀ ਜਾਨ ਤੇ ਸਮਾਨ ਦੀ ਆਪ ਜ਼ਿੰਮੇਵਾਰ ਹੁੰਦੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਬਾਦਲ ਦੀ ਹੋਲੀ ਖੇਡਦਿਆਂ ਦੀ ਇਕ ਪੁਰਾਣੀ ਤਸਵੀਰ ਆਪਣੇ ਟਵਿੱਟਰ ਅਕਾਊਂਟ ’ਤੇ ਸ਼ੇਅਰ ਕਰਕੇ ਉਸ ਉਪਰ ਲਿਖਿਆ ਸੀ ‘ਆਹ ਜਨਾਬ ਅੱਜ ਕੱਲ੍ਹ ਸਿੱਖ ਮਸਲਿਆਂ ਦੇ ਮੁਦਈ ਬਣੇ ਹੋਏ ਨੇ, ਨਹੀਂਓ ਲੱਭਣੇ ਲਾਲ ਗੁਆਚੇ ਓ ਮਿੱਟੀ ਨਾ ਫਰੋਲ ਜੋਗੀਆ। ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਰਮਿਆਨ ਸ਼ੋਸ਼ਲ ਮੀਡੀਆ ’ਤੇ ਚੱਲ ਰਹੀ ਇਹ ਜ਼ੁਬਾਨੀ ਜੰਗ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
RELATED ARTICLES
POPULAR POSTS