Breaking News
Home / ਫ਼ਿਲਮੀ ਦੁਨੀਆ / ਬੰਦਾ ਜਿੰਦਾ ਹੈ ਤੋਂ ਨਜ਼ਰ ਆਣਾ ਜਰੂਰੀ ਹੈ, ਜਵਾਨ ਫ਼ਿਲਮ ਦਾ ਗੀਤ ‘ ਜਿੰਦਾ ਬੰਦਾ ‘ ਨੇ ਮਚਾਈ ਧਮਾਲ

ਬੰਦਾ ਜਿੰਦਾ ਹੈ ਤੋਂ ਨਜ਼ਰ ਆਣਾ ਜਰੂਰੀ ਹੈ, ਜਵਾਨ ਫ਼ਿਲਮ ਦਾ ਗੀਤ ‘ ਜਿੰਦਾ ਬੰਦਾ ‘ ਨੇ ਮਚਾਈ ਧਮਾਲ

ਬੰਦਾ ਜਿੰਦਾ ਹੈ ਤੋਂ ਨਜ਼ਰ ਆਣਾ ਜਰੂਰੀ ਹੈ, ਜਵਾਨ ਫ਼ਿਲਮ ਦਾ ਗੀਤ ‘ ਜਿੰਦਾ ਬੰਦਾ ‘ ਨੇ ਮਚਾਈ ਧਮਾਲ
ਚੰਡੀਗੜ੍ਹ / ਪ੍ਰਿੰਸ ਗਰਗ


ਸ਼ਾਹਰੁਖ ਦੀ ਫਿਲਮ ‘ਜਵਾਨ’ ਦਾ ਪ੍ਰਸ਼ੰਸਕ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲ ਹੀ ‘ਚ ਫਿਲਮ ਦਾ ਪ੍ਰੀਵਿਊ ਰਿਲੀਜ਼ ਹੋਇਆ ਸੀ, ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਸੀ। ਪ੍ਰੀਵਿਊ ‘ਚ ਕਿੰਗ ਖਾਨ ਦੇ ਵੱਖ-ਵੱਖ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਹੋ ਗਏ ਸੀ। ਇਸ ਦੇ ਨਾਲ ਹੀ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾਉਂਦੇ ਹੋਏ ਇਸ ਫਿਲਮ ਦਾ ਪਹਿਲਾ ਗੀਤ ‘ਜ਼ਿੰਦਾ ਬੰਦਾ’ ਵੀ ਅੱਜ ਰਿਲੀਜ਼ ਹੋ ਗਿਆ ਹੈ।

‘ਜ਼ਿੰਦਾ ਬੰਦਾ’ ਦੀ ਕੋਰੀਓਗ੍ਰਾਫੀ ਸ਼ਾਨਦਾਰ ਹੈ। ਗੀਤ ‘ਚ ਸ਼ਾਹਰੁਖ ਖਾਨ 1000 ਡਾਂਸਰਾਂ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਗੀਤ ਨੂੰ ਹਿੰਦੀ, ਤਮਿਲ ਅਤੇ ਤੇਲਗੂ ‘ਚ ਰਿਲੀਜ਼ ਕੀਤਾ ਗਿਆ ਹੈ। ਗੀਤ ਵਿੱਚ ਪ੍ਰਸਿੱਧ ਸ਼ਾਇਰ ਵਸੀਮ ਬਰੇਲਵੀ ਸਾਬ ਦੇ ਸ਼ੇਰ ਉਸੂਲੋਂ ਪਰ ਜਹਾਂ ਆਂਚ ਆਏ ਤਕਰਾਨਾ ਜ਼ਰੂਰੀ ਹੈ, ਜੋ ਜ਼ਿੰਦਾ ਹੋ ਤੋ ਫਿਰ ਜ਼ਿੰਦਾ ਨਜ਼ਰ ਆਉਣਾ ਜ਼ਰੂਰੀ ਹੈ |

ਜਵਾਨ ਦਾ ਪ੍ਰੀਵਿਊ ਰਿਲੀਜ਼ ਕਰਨ ਤੋਂ ਕਈ ਦਿਨਾਂ ਬਾਅਦ ਹਾਲ ਹੀ ‘ਚ ਸ਼ਾਹਰੁਖ ਖਾਨ ਨੇ ਆਪਣੀ ਫਿਲਮ ਜਵਾਨ ਦਾ ਪਹਿਲਾ ਗੀਤ ‘ਜ਼ਿੰਦਾ ਬੰਦਾ’ ਰਿਲੀਜ਼ ਕੀਤਾ ਹੈ। 31 ਜੁਲਾਈ ਨੂੰ ਰਿਲੀਜ਼ ਹੋਏ ਇਸ ਗੀਤ ਨੇ ਕੁਝ ਹੀ ਘੰਟਿਆਂ ‘ਚ ਯੂਟਿਊਬ ‘ਤੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਕਿੰਗ ਖਾਨ ਦੇ ਗੀਤ ਨੂੰ ਰਿਲੀਜ਼ ਹੋਏ 24 ਘੰਟੇ ਵੀ ਨਹੀਂ ਹੋਏ ਹਨ ਪਰ ਲੋਕ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ। ਟੀਜ਼ਰ ਤੋਂ ਬਾਅਦ ਐਟਲੀ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਜਵਾਨ’ ਦੇ ਪਹਿਲੇ ਗੀਤ ਨੂੰ ਵੀ ਦਰਸ਼ਕਾਂ ਦਾ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਕਿੰਗ ਖਾਨ ਦਾ ਇਹ ਨਵਾਂ ਅਵਤਾਰ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਸ ਗੀਤ ਨੂੰ ਯੂਟਿਊਬ ‘ਤੇ 21 ਘੰਟਿਆਂ ਦੇ ਅੰਦਰ 29 ਮਿਲੀਅਨ ਦੇ ਕਰੀਬ ਵਿਊਜ਼ ਮਿਲ ਚੁੱਕੇ ਹਨ। ‘ਜ਼ਿੰਦਾ ਬੰਦਾ’ ਸੋਸ਼ਲ ਮੀਡੀਆ ‘ਤੇ ਨੰਬਰ 1 ‘ਤੇ ਟਰੈਂਡ ਕਰ ਰਿਹਾ ਹੈ। ਮਜ਼ੇਦਾਰ ਸੰਗੀਤ ਦੇ ਨਾਲ ਸ਼ਾਹਰੁਖ ਖਾਨ ਦੇ ਡਾਂਸ ਸਟੈਪ ਨੂੰ ਦੇਖ ਕੇ ਪ੍ਰਸ਼ੰਸਕ ਵੀ ਗੀਤ ਦੀ ਧੁਨ ‘ਤੇ ਆਪਣੇ ਆਪ ਨੂੰ ਨੱਚਣ ਤੋਂ ਰੋਕ ਨਹੀਂ ਪਾ ਰਹੇ ਹਨ। ਅਨਿਰੁਧ ਰਵੀਚੰਦਰ ਨੇ ਨਾ ਸਿਰਫ ਇਸ ਗੀਤ ਨੂੰ ਗਾਇਆ ਹੈ, ਸਗੋਂ ਉਨ੍ਹਾਂ ਨੇ ਸੰਗੀਤ ਵੀ ਤਿਆਰ ਕੀਤਾ ਹੈ।

‘ਜ਼ਿੰਦਾ ਬੰਦਾ’ ਨੂੰ ਕਿਸ ਨੇ ਕੀਤਾ ਹੈ ਕੰਪੋਜ਼
ਸ਼ਾਹਰੁਖ ਖਾਨ ਦੇ ‘ਜ਼ਿੰਦਾ ਬੰਦਾ’ ਡਾਂਸ ਨੰਬਰ (ਗੀਤ) ਨੂੰ ਅਨਿਰੁਧ ਨੇ ਕੰਪੋਜ਼ ਕੀਤਾ ਹੈ ਅਤੇ ਇਸ ਦਾ ਨਿਰਦੇਸ਼ਨ ਵੀ ਕੀਤਾ ਹੈ। ਇਸ ਗੀਤ ਦੀ ਕੋਰੀਓਗ੍ਰਾਫੀ ਸ਼ੋਬੀ ਨੇ ਕੀਤੀ ਹੈ। ਜਦੋਂਕਿ ਫਿਲਮ ਦਾ ਨਿਰਦੇਸ਼ਨ ਐਟਲੀ ਨੇ ਕੀਤਾ ਹੈ। ਸ਼ਾਹਰੁਖ ਖਾਨ ਸਟਾਰਰ ਫਿਲਮ ‘ਜਵਾਨ’ ‘ਚ ਨਯਨਤਾਰਾ, ਵਿਜੇ ਸੇਤੂਪਤੀ, ਪ੍ਰਿਆਮਣੀ, ਸਾਨਿਆ ਮਲਹੋਤਰਾ, ਰਿਧੀ ਡੋਗਰਾ ਅਤੇ ਸੁਨੀਲ ਗਰੋਵਰ ਸਮੇਤ ਕਈ ਸਿਤਾਰਿਆਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ‘ਚ ਦੀਪਿਕਾ ਪਾਦੂਕੋਣ ਨੇ ਵੀ ਕੈਮਿਓ ਕੀਤਾ ਹੈ। ਇਹ ਫਿਲਮ 7 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

Check Also

ਅਖਿਲ ਭਾਰਤੀ 5ਵਾਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਪੰਚਕੂਲਾ ‘ਚ ਕੀਤਾ ਗਿਆ ਆਯੋਜਿਤ

ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅਤੇ ਯੋਗੇਸ਼ਵਰ ਦੱਤ ਨੇ ਦਿੱਤੇ ਐਵਾਰਡ ਪੰਚਕੂਲਾ/ਬਿਊਰੋ …