16.8 C
Toronto
Sunday, September 28, 2025
spot_img
Homeਫ਼ਿਲਮੀ ਦੁਨੀਆਕਲਚਰ ਨਾਲੋਂ ਕੱਕਾ ਟੁੱਟ ਕੇ ਹੁਣ ਲਚਰ

ਕਲਚਰ ਨਾਲੋਂ ਕੱਕਾ ਟੁੱਟ ਕੇ ਹੁਣ ਲਚਰ

ਰਹਿ ਗਿਆ ਹੈ : ਰਾਣਾ ਰਣਬੀਰ
ਬਰੈਂਪਟਨ/ਹਰਜੀਤ ਬਾਜਵਾ : ਸਾਰੰਗ ਰੇਡੀਓ ਅਤੇ ਰਾਜਵੀਰ ਬੋਪਾਰਾਏ ਵੱਲੋਂ ਆਪਣੀ ਟੀਮ ਦੇ ਸਗਿਯੋਗ ਨਾਲ ਲੰਘੇ ਦਿਨੀ ਉੱਘੇ ਹਾਸਰਸ ਕਲਾਕਾਰ ਅਤੇ ਫਿਲਮ ਅਦਾਕਾਰ ਰਾਣਾ ਰਣਬੀਰ ਦਾ ਇੱਕ ਸ਼ੋਅ ਬਰੈਂਪਟਨ ਦੇ ਚੰਗੂਜ਼ੀ ਸੈਕੰਡਰੀ ਸਕੂਲ ਵਿੱਚ ਕਰਵਾਇਆ ਗਿਆ ਜਿੱਥੇ ਨਾਂ ਸਿਰਫ ਦਰਸ਼ਕਾਂ ਨੂੰ ਹਸਾ-ਹਸਾ ਕੇ ਦੂਹਰਾ ਤੀਹਰਾ ਕੀਤਾ ਉੱਥੇ ਹੀ ਟੁੱਟ ਰਹੇ ਰਿਸ਼ਤਿਆਂ, ਉਲਝਿਆ ਹੋਇਆ ਸਮਾਜਿਕ ਤਾਣਾ-ਬਾਣਾ, ਮਾਂ ਬੋਲੀ ਦੀ ਦੁਰਦਸਾਂ, ਸ਼ਬਦ ਗੁਰੂ ਤੋਂ ਟੁੱਟ ਰਿਹਾ ਇਨਸਾਨ ਆਦਿ ਅਨੇਕਾਂ ਹੀ ਵਿਸ਼ਿਆਂ ‘ਤੇ ਕਟਾਖਸ਼ ਕਰਦਾ ਇਕਹਿਰੇ ਕਿਰਦਾਰ ਵਾਲਾ ਇਸ ਨਾਟਕ ‘ਗੁਡ ਮੈਨ ਦੀ ਲਾਲਟੈਣ’ ਲੋਕਾਂ ਲਈ ਕਈ ਸਾਰਥਿਕ ਸੁਨੇਹੇ ਛੱਡ ਗਿਆ ਅਤੇ ਕਈ ਸੁਆਲ ਵੀ ਖੜ੍ਹੇ ਕਰ ਗਿਆ। ਇਸ ਨਾਟਕ ਦੌਰਾਨ ਕੈਨੇਡਾ ਅਮਰੀਕਾ ਵਿੱਚ ਨੂੰਹਾਂ/ਪੁੱਤਰਾਂ ਕੋਲ ਰਹਿ ਕੇ ਮਜ਼ਬੂਰੀਆਂ ਨਾਲ ਡੰਗ ਟਪਾ ਰਹੇ (ਸਾਰੇ ਨਹੀਂ) ਬਜ਼ੁਰਗਾਂ ਜਿਹਨਾਂ ਨਾਲ ਨੂੰਹ-ਪੁੱਤਰ ਪੋਤਰੇ-ਪੋਤਰੀਆਂ ਸਿੱਧੇ ਮੂੰਹ ਗੱਲ ਨਹੀ ਕਰਦੇ ਉਹ ਵਿਚਾਰੇ ਕਿਵੇ ਜ਼ਿੰਦਗੀ ਬਸਰ ਕਰਨ, ਪਾਰਕਾਂ ਵਿੱਚ ਝੁੰਡ ਬਣਾ ਕੇ ਬੈਠੇ ਬਜ਼ੁਰਗਾਂ ਵੱਲੋਂ ਇੱਕ ਦੂਜੇ ਨਾਲ ਹਮਦਰਦੀ ਨਾਲ ਕੀਤੀਆਂ ਗੱਲਾਂ ਕਈ ਵਾਰ ਪਰਿਵਾਰਾਂ ਵਿੱਚ ਤਣਾਅ ਦਾ ਕਾਰਨ ਬਣਦੀਆਂ ਕਹਾਣੀਆਂ, ਬਜ਼ੁਰਗਾਂ ਦੀਆਂ ਢਾਣੀਆਂ ਵਿੱਚ ਹੁੰਦੀਆਂ ਆਪਸੀ ਲੜਾਈਆਂ, ਗੁਰਦੁਆਰਿਆਂ ਵਿੱਚ ਸਿਰਫ ਲੋਕ ਦਿਖਾਵਿਆਂ ਲਈ ਜਾਣਾ ਅਤੇ ਸ਼ਬਦ ਗੁਰੁ ਤੋਂ ਕੋਹਾਂ ਦੂਰ ਜਾ ਰਹੇ ਲੋਕਾਂ ‘ਤੇ ਕਰਾਰੀ ਚੋਟ ਕਰਦਾ ਇਹ ਇਕਹਿਰੇ ਕਿਰਦਾਰ ਵਾਲਾ ਨਾਟਕ ਬੇ-ਹੱਦ ਸਫਲ ਹੋ ਨਿਬੜਿਆ। ਹਿੰਸਾ ਅਤੇ ਨੰਗ਼ੇਜ਼ ਵਧਾ ਰਹੇ ਕਲਚਰ ਸਮਾਗਮਾਂ ਬਾਰੇ ਰਾਣਾ ਰਣਬੀਰ ਨੇ ਚੋਟ ਕਰਦਿਆਂ ਕਿਹਾ ਕਿ ਅੱਜਕੱਲ੍ਹ ਕਲਚਰ ਨਾਲ ਕੱਕਾ ਟੁੱਟ ਚੁੱਕਿਆ ਹੈ ਸਿਰਫ ਲੱਚਰ ਹੀ ਰਹਿ ਗਿਆ ਹੈ, ਸ਼ਰਾਬ ਅਤੇ ਕਬਾਬ ਲਈ ਤਾਂ ਪੈਸੇ ਹਨ ਪਰ ਕਿਤਾਬ ਲਈ ਪੈਸੇ ਨਹੀਂ ਕਿਤਾਬ ਖਰੀਦ ਕੇ ਪੜਨ ਦਾ ਰਿਵਾਜ਼ ਖਤਮ ਹੋ ਗਿਆ ਹੈ ਸ਼ਬਦ ਗੁਰੁ ਨਾਲ ਜੋੜਨ ਵਾਲਾ ਸਾਧਨ ਸੀਮਤ ਹੁੰਦਾ ਜਾ ਰਿਹਾ ਹੈ।ਇੱਕ ਥਾਂ ਉੱਹ ਕਹਿੰਦਾ ਹੈ ਕਿ ਗੁਰੁ ਨਾਨਕ ਦੇਵ ਨੇ ਭਗਤਾਂ ਦੀ ਬਾਣੀ ਨੂੰ ਇਕੱਠਿਆਂ ਕਰਕੇ ਇੱਕ ਗ੍ਰੰਥ ਵਿੱਚ ਪਰੋਇਆ ਪਰ ਅੱਜ ਮਨੁੱਖ ਸ਼ਬਦ ਤੋਂ ਕੋਹਾਂ ਦੂਰ ਚਲਾ ਗਿਆ ਹੈ ਗੀਤਕਾਰ ਅਤੇ ਗਾਇਕ ਸ਼ਰਾਬ ਅਤੇ ਹਥਿਆਰਾਂ ਵਾਲੇ ਸੱਭਿਆਚਾਰ ਨੂੰ ਦਿਨੋ-ਦਿਨ ਪ੍ਰਮੋਟ ਕਰ ਰਹੇ ਹਨ। ਉਸ ਕਿਹਾ ਕਿ ਗਰਭਵਤੀ ਔਰਤ ਨੂੰ ਜੇਕਰ ਪਰਿਵਾਰ ਵਾਲੇ ਚੰਗਾ ਖਾਣ ਪੀਣ, ਚੰਗੀਆਂ ਕਿਤਾਬਾਂ ਪੜ੍ਹਨ, ਚੰਗਾ ਸੰਗੀਤ ਸੁਣਨ ਲਈ ਪ੍ਰੇਰਿਤ ਕਰਨ ਤਾਂ ਬੱਚਾ ਹਮੇਸ਼ਾਂ ਹੀ ਚੰਗੇ ਸੰਸਕਾਰਾਂ ਵਾਲਾ ਪੈਦਾ ਹੋਵੇਗਾ,ਹਰ ਮਾਂ ਭੈਣ ਦੀ ਗਾਲ ਔਰਤ ਦੇ ਵਿੱਚੋਂ ਹੋ ਕਿ ਨਿਕਲਦੀ ਹੈ ਇਸ ਕਰਕੇ ਗਾਲ ਕੱਢਣ ‘ਤੇ ਸਖ਼ਤ ਮਨਾਹੀ ਹੋਣੀ ਚਾਹੀਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸਤਿਕਾਰੀ ਗਈ ਔਰਤ ਨੂੰ ਦੁਰਕਾਰਿਆ ਨਾਂ ਜਾਵੇ ਸਮਾਜਿਕ ਤੌਰ ‘ਤੇ ਉਸਦੀ ਇੱਜ਼ਤ ਹੋਣੀ ਚਾਹੀਦੀ ਹੈ ਉਸਨੇ ਘਰਾਂ ਵਿੱਚ ਬਜ਼ੁਰਗਾਂ ਨਾਲ ਵੱਧ-ਵੱਧ ਤੋਂ ਵੱਧ ਗੱਲਾਂ ਕਰਨ ਲਈ ਜ਼ੋਰ ਪਾਇਆ ਜਿਸ ਨਾਲ ਅੱਧੇ ਤੋਂ ਜ਼ਿਆਦਾ ਮਾਨਸਿਕ ਰੋਗੀਆਂ ਨੂੰ ਰਾਹਤ ਮਿਲ ਸਕਦੀ ਹੈ, ਵਿਆਹਾਂ ਸ਼ਾਦੀਆਂ ਅਤੇ ਹੋਰ ਸਮਾਗਮਾਂ ਵਿੱਚ ਮਹਿੰਗੇ ਭਾਅ ਦੇ ਤੋਹਫਿਆਂ ਨੂੰ ਛੱਡ ਕੇ ਕਿਤਾਬਾਂ ਤੋਹਫਿਆਂ ਦੇ ਰੂਪ ਵਿੱਚ ਦੇਣੀਆਂ ਚਾਹੀਦੀਆਂ ਹਨ ਸਮਾਜ ਵਿੱਚ ਚੰਗੀਆਂ ਤਬਦੀਲੀਆਂ ਲਿਆਉਂਣ ਲਈ ਚੰਗਾ ਸਾਹਿਤ ਪੜ੍ਹਨਾ ਬੇਹੱਦ ਜਰੂਰੀ ਹੈ ਮਰਨੇ-ਪਰਨੇ ਤੇ ਬਹੁਤੇ ਲੋਕ ਦਿਖਾਵਿਆਂ ਦੀ ਬਜਾਏ ਜਿਉਂਦੇ ਰਿਸ਼ਤਿਆਂ ਨੂੰ ਬਰਕਰਾਰ ਰੱਖ ਕੇ ਖੁਸ਼ੀ ਦੇਣੀ ਵੱਡੀ ਗੱਲ ਹੈ ਉਸ ਨੇ ਹੋਰ ਵੀ ਕਈ ਸਮਾਜਿਕ ਕੁਰੀਤੀਆਂ ਦਾ ਬੜੀ ਬਾਖੂਬੀ ਨਾਲ ਖੰਡਨ ਕੀਤਾ।

RELATED ARTICLES
POPULAR POSTS