Breaking News
Home / ਫ਼ਿਲਮੀ ਦੁਨੀਆ / ਨਿਮਰਤਾ

ਨਿਮਰਤਾ

ਪਰਮਪਾਲਸੰਧੂ
ਹਵਾਵਾਂ ਸੁੱਟ ਲਿਆ ਹੈ ਜੋ, ਓਹ
ਬਾਲਣਬਣ ਕੇ ਬਲਦਾ ਹੈ
ਜੀਹਦੀਧਰਤੀ ਦੇ ਅੰਦਰਜੜ੍ਹ ,
ਰੁੱਖ ਓਹੀਤਾਂ ਫਲਦਾ ਹੈ।
ਕਦੋਂ ਨੀਵੇਂ ਕਿਸੇ ਰੁੱਖ ਨੂੰ ਹੈ
ਸੁੱਟਿਆ ਤੇਜ਼ ‘ਵਾਵਾਂ ਨੇ
ਜੋ ਉੱਚਾ ਹੋ -ਹੋ ਆਕੜਦਾ
ਓਹੀਤਾਂ ਜੜ੍ਹ ਤੋਂ ਹਲਦਾ ਹੈ ।
ਓਹੀਝੜਦਾਹਨੇਰੀ’ਨਾ ਜੋ
ਲੱਗਿਆਫਲ ਹੈ ਟੀਸੀ’ਤੇ
ਜੋ ਨੀਵਾਂ ਹੋ ਕੇ ਲੁਕਿਆ ਹੈ
ਓਹੀਪੱਕਦਾ ਤੇ ਪਲਦਾ ਹੈ ।
ਓਹਸਹਿੰਦਾਮਾਰ ਮੌਸਮ ਦੀ
ਜੋ ਪੱਤਾ ਹੈ ਕਰੂੰਬਲ’ਤੇ
ਜੋ ਜੁੜਿਆਨਾਲ ਗੁੱਛੇ ਦੇ
ਓਹਕਦਡਿਗਦਾ ਤੇ ਗਲਦਾ ਹੈ ।
ਇਹੋ ਹੈ ਹਾਲਬੰਦੇ ਦਾ
ਜੀਹਦੇ ਕੋਲਖੰਭਹਓਮੈ ਦੇ
ਜਦੋਂ ਡਿਗਦਾ ਹੈ ਮੂਧੇ -ਮੂੰਹ
ਓਦੋਂ ਪੈਰਾਂ ‘ਤੇ ਚਲਦਾ ਹੈ ।
ਜੀਹਦੇ ਵਿੱਚਜਾਨ ਹੈ ਓਹੀ ਤਾਂ
ਝੁਕਦਾ ਹੈ ਨਿਮਰਤਾਵਿੱਚਸਦਾ
ਮੁਰਦਾ ਹੀ ਆਕੜਦਾ ਜੋ
ਨਾਝੁਕਦਾਨਾਢਲਦਾ ਹੈ ।
ਹੈ ਫੋਕਾਭਰਮਬੰਦੇ ਨੂੰ
ਮੇਰੇ ਜਿਹਾ ਹੋਰ ਹੈ ਕਿਹੜਾ ?
ਕਿਸੇ ਨੂੰ ਮਾਣ ਦੌਲਤ ਦਾ
ਕਿਸੇ ਨੂੰ ਗੋਰੀਖੱਲਦਾ ਹੈ ।
ਪਤਾਨੀਕਦ ਇਹ ਖੁਰਜਾਣੀ
ਮਿਲੀ ਜੋ ਬਰਫ਼ਉਮਰਾਂ ਦੀ
ਤੇਰੇ ਇਸ ਹੁਸਨਦਾਜਲਵਾ
ਪ੍ਰਾਹੁਣਾਪਲ ਦੋ ਪਲਦਾ ਹੈ ।

Check Also

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …