ਰਜ਼ਾ-ਏ-ਇਸ਼ਕ’, ਸੱਚੇ ਪਿਆਰ ਅਤੇ ਸਖ਼ਤ ਸੰਘਰਸ਼ ਦੀ ਦਾਸਤਾਨ ਰਚੇਗੀ ਇੱਕ ਨਵੀਂ ਮਿਸਾਲ
ਐਂਟਰਟੇਨਮੈਂਟ/ ਪ੍ਰਿੰਸ ਗਰਗ
ਪੰਜਾਬੀ ਫਿਲਮ ਇੰਡਸਟਰੀ ਇਸ ਸਾਲ ਦਸੰਬਰ ਦੇ ਮਹੀਨੇ ‘ਚ ਰਿਲੀਜ਼ ਹੋਣ ਜਾ ਰਹੀ ਫਿਲਮ ‘ਰਜ਼ਾ-ਏ-ਇਸ਼ਕ’ ‘ਚ ਭਾਵੁਕ ਪ੍ਰੇਮ ਕਹਾਣੀ ਦੇਖਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਫਿਲਮ ਵਿੱਚ ਹਾਰਪ ਫਾਰਮਰ ਅਤੇ ਆਨੰਦ ਪ੍ਰਿਆ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ ਅਤੇ ਇਹ ਫਿਲਮ ਇੱਕ ਵਿਲੱਖਣ ਪ੍ਰੇਮ ਕਹਾਣੀ ਹੈ ਜੋ ਕਿ ਨਾ ਸਿਰਫ਼ ਦੋ ਲੋਕਾਂ ਵਿਚਕਾਰ ਪਿਆਰ ਨੂੰ ਦਰਸਾਉਂਦਾ ਹੈ ਸਗੋਂ ਪਿਆਰ ‘ਚ ਕੀ-ਕੀ ਸੰਘਰਸ਼ ਹੁੰਦੇ ਨੇ ਉਨ੍ਹਾਂ ‘ਤੇ ਵੀ ਚੰਨਣਾ ਪਾਉਂਦਾ ਹੈ।
ਸਆਦਤ ਹਸਨ ਮੰਟੋ ਵੱਲੋਂ ਲਿਖੀ ਗਈ ਕਿਤਾਬ ‘ਲਾਈਸੇਂਸ’ ‘ਤੇ ਆਧਾਰਿਤ ਫਿਲਮ ‘ਰਜ਼ਾ-ਏ-ਇਸ਼ਕ’ ਦੀ ਕਹਾਣੀ ਚੰਡੀਗੜ੍ਹ ਦੇ ਅਮਿਤ ਸਨੌਰੀਆ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਜਾ ਰਹੀ ਹੈ, ਜਦੋਂ ਕਿ ਇਸ ਨੂੰ ਸਰਦਾਰਨੀ ਦਰਸ਼ਨ ਕੌਰ ਅਤੇ ਹਾਰਪ ਫਾਰਮਰ ਦੁਆਰਾ ਨਿਰਮਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਹਰਦੀਪ ਧੂਰਾਲੀ ਅਤੇ ਕੁਰਾਨ ਢਿੱਲੋਂ ਇਸ ਫਿਲਮ ਦੇ ਸਹਿ-ਨਿਰਮਾਤਾ ਹਨ। ਫ਼ਿਲਮ ‘ਚ ਸੰਗੀਤ ਦਾ ਖਿਆਲ ਮਿਊਜ਼ਿਕ ਡਾਇਰੈਕਟਰ ਗੈਵੀ ਸਿੱਧੂ ਵੱਲੋਂ ਰੱਖਿਆ ਗਿਆ ਹੈ।
ਹਾਰਪ ਫਾਰਮਰ ਅਤੇ ਆਨੰਦ ਪ੍ਰਿਆ ਤੋਂ ਇਲਾਵਾ, ਫਿਲਮ ਵਿੱਚ ਸਰਵਰ ਅਲੀ, ਡਾਕਟਰ ਰਾਜਨ ਗੁਪਤਾ, ਇਕਤਾਰ ਸਿੰਘ, ਅਨੀਤਾ ਸ਼ਬਦੀਸ਼, ਨਿਖਿਲ ਸ਼ਰਮਾ, ਕੰਵਰ ਪਾਲ ਕੰਬੋਜ, ਅਨੂਪ ਛਾਬੜਾ, ਮੁਕੇਸ਼ ਚੰਦੇਲੀਆ, ਯੋਗੇਸ਼ ਨੇਗੀ ਅਤੇ ਮਨੀਸ਼ ਪਚਿਆਰੂ ਵੀ ਮੁੱਖ ਭੂਮਿਕਾਵਾਂ ਵਿੱਚ ਹਨ।
ਫਿਲਮ ‘ਰਜ਼ਾ-ਏ-ਇਸ਼ਕ’ ‘ਇਨਾਇਤ’ ਦੀ ਕਹਾਣੀ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਨੂੰ ਅੱਬੂ ਕੋਚਮੈਨ ਨਾਂ ਦੇ ਵਿਅਕਤੀ ਨਾਲ ਪਿਆਰ ਹੋ ਜਾਂਦਾ ਹੈ। ਉਸਦੇ ਮਾਤਾ-ਪਿਤਾ ਉਹਨਾਂ ਦੇ ਰਿਸ਼ਤੇ ਨੂੰ ਮਨਜ਼ੂਰ ਨਹੀਂ ਕਰਦੇ ਹਨ ਅਤੇ, ਇਸ ਲਈ, ਉਹ ਇਕੱਠੇ ਭੱਜਣ ਦਾ ਫੈਸਲਾ ਕਰਦੇ ਹਨ। ਦੋਵੇਂ ਇੱਕਠੇ ਖੁਸ਼ੀ ਨਾਲ ਰਹਿੰਦੇ ਹਨ ਪਰ ਸਿਰਫ ਉਦੋਂ ਤੱਕ ਜਦੋਂ ਇੱਕ ਦਿਨ ਪੁਲਿਸ ਉਨ੍ਹਾਂ ਦੇ ਘਰ ਛਾਪਾ ਮਾਰਦੀ ਹੈ ਅਤੇ ਅੱਬੂ ਨੂੰ ਇੱਕ ਲੜਕੀ ਨੂੰ ਅਗਵਾ ਕਰਨ ਦਾ ਦੋਸ਼ ਲਗਾਉਂਦੀ ਹੈ।
ਜਦੋਂ ਇਨਾਇਤ ਅੱਬੂ ਨੂੰ ਜੇਲ੍ਹ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਉਹ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਕਿਸੇ ਸਾਧਨ ਤੋਂ ਬਿਨਾਂ ਇਕੱਲੀ ਰਹਿ ਜਾਂਦੀ ਹੈ ਅਤੇ ਫਿਰ ਉਹ ਅੱਬੂ ਦਾ ਟੋਂਗਾ ਖੁਦ ਚਲਾਉਣ ਦਾ ਫੈਸਲਾ ਕਰਦੀ ਹੈ। ਬਾਅਦ ਵਿਚ, ਉਸ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਵਿੱਚ ਕੋਚਮੈਨ ਲਾਇਸੈਂਸ ਜਾਰੀ ਕਰਨਾ, ਉਸ ਦਾ ਟੌਂਗਾ ਜ਼ਬਤ ਕੀਤਾ ਜਾਣਾ ਅਤੇ ਉਸ ‘ਤੇ ਲਗਾਏ ਗਏ ਭਾਰੀ ਜ਼ੁਰਮਾਨੇ ਸ਼ਾਮਲ ਹਨ।
ਕੀ ਹੁਣ ਉਹ ਦੁਬਾਰਾ ਮਿਲਦੇ ਹਨ? ਕੀ ਉਹ ਖੁਸ਼ੀ ਨਾਲ ਰਹਿੰਦੇ ਹਨ ਜਾਂ ਕੀ ਉਹ ਹਮੇਸ਼ਾ ਲਈ ਵੱਖ ਹੋ ਜਾਂਦੇ ਹਨ? ਸਾਰੇ ਸਵਾਲਾਂ ਦੇ ਜਵਾਬ ਦਸੰਬਰ ਦੇ ਮਹੀਨੇ ਵਿੱਚ ਮਿਲ ਜਾਣਗੇ ਜਦੋਂ ਹਾਰਪ ਫਾਰਮਰ ਅਤੇ ਆਨੰਦ ਪ੍ਰਿਆ ਸਟਾਰਰ ਫਿਲਮ ਵੱਡੇ ਪਰਦੇ ‘ਤੇ ਰਿਲੀਜ਼ ਹੋਵੇਗੀ।
ਜ਼ਿਕਰਯੋਗ ਹੈ ਕਿ ਫਿਲਮ ‘ਚ ਡਾਇਰੈਕਟਰ ਆਫ ਫੋਟੋਗ੍ਰਾਫੀ ਸੁਖਨ ਸਾਰ ਸਨ, ਸ਼ਿਵਮ ਢੱਲ ਕਾਰਜਕਾਰੀ ਨਿਰਮਾਤਾ ਸਨ ਅਤੇ ਕੰਵਰ ਪਾਲ ਕੰਬੋਜ ਸੰਪਾਦਕ ਸਨ। ਸਰਵਰ ਅਲੀ ਅਤੇ ਯੋਗੇਸ਼ ਨੇਗੀ ਐਸੋਸੀਏਟ ਡਾਇਰੈਕਟਰ ਸਨ ਜਦੋਂ ਕਿ ਐਸਐਸ ਸਿੱਧੂ ਫਿਲਮ ਦੇ ਕਰੀਏਟਿਵ ਡਾਇਰੈਕਟਰ ਅਤੇ ਪ੍ਰੋਡਕਸ਼ਨ ਡਿਜ਼ਾਈਨਰ ਸਨ।
ਫਿਲਮ ‘ਚ ਮੁੱਖ ਏਡੀ ਕੰਵਰ ਪਾਲ ਕੰਬੋਜ ਸਨ ਜਦੋਂ ਕਿ ਧੀਰਜ ਸ਼ਰਮਾ ਅਤੇ ਰੁਦਰਾਕਸ਼ ਨੇ ਫਿਲਮ ਲਈ ਸਹਾਇਕ ਨਿਰਦੇਸ਼ਕ ਵਜੋਂ ਸੇਵਾ ਨਿਭਾਈ ਹੈ। ਦੂਜੇ ਪਾਸੇ, ਸ਼ਿਵਮ ਢੱਲ ਨੇ ਗੀਤ ਲਿਖੇ ਹਨ ਜਦੋਂ ਕਿ ਮੰਨਾ ਮੰਡ, ਰਾਹੁਲ ਗਿੱਲ, ਹੀਰ ਸ਼ਰਮਾ ਅਤੇ ਹਮਜ਼ਾ ਬੱਡ ਨੇ ਫਿਲਮ ਦੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਸੇ ਤਰ੍ਹਾਂ ਮਨੀਸ਼ ਪਚਿਆਰੂ ਨੇ ਫਿਲਮ ‘ਚ ਆਰਟ ਡਾਇਰੈਕਟਰ ਵਜੋਂ ਕੰਮ ਕੀਤਾ ਹੈ, ਨਿਖਿਲ ਸ਼ਰਮਾ ਕਾਸਟਿੰਗ ਡਾਇਰੈਕਟਰ ਸਨ ਅਤੇ ਪਲਕ ਜੋਸ਼ੀ ਨੇ ਮੇਕਅਪ ਦੀ ਦੇਖਭਾਲ ਕੀਤੀ ਹੈ।