16.2 C
Toronto
Sunday, October 5, 2025
spot_img
Homeਫ਼ਿਲਮੀ ਦੁਨੀਆਚੱਲ ਮੇਰਾ ਪੁੱਤ ਭਾਗ ਦੂਜਾ ਲੋਕਾਂ ਨੂੰ ਬੇਹੱਦ ਪਸੰਦ ਆਵੇਗੀ : ਅਨਮ

ਚੱਲ ਮੇਰਾ ਪੁੱਤ ਭਾਗ ਦੂਜਾ ਲੋਕਾਂ ਨੂੰ ਬੇਹੱਦ ਪਸੰਦ ਆਵੇਗੀ : ਅਨਮ

ਟੋਰਾਂਟੋਂ/ਹਰਜੀਤ ਸਿੰਘ ਬਾਜਵਾ : ਕਲਾਕਾਰਾਂ ਨੂੰ ਕਦੇ ਹੱਦਾਂ ਵਿੱਚ ਬੰਨ੍ਹ ਕੇ ਨਹੀ ਰੱਖਿਆ ਜਾ ਸਕਦਾ। ਉਹਨਾਂ ਦੀ ਆਵਾਜ਼,ਉਹਨਾਂ ਦੀ ਅਦਾਕਾਰੀ ਸੱਤ ਸਮੁੰਦਰ ਪਾਰ ਵੀ ਉਹਨਾਂ ਦੇ ਚਾਹੁੰਣ ਵਾਲਿਆਂ ਕੋਲ ਅੱਪੜ ਜਾਂਦੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾਂ ਮਸ਼ਹੂਰ ਪਾਕਿਸਤਾਨੀ ਟੀ ਵੀ ਐਂਕਰ, ਰੰਗਮੰਚ ਅਤੇ ਫਿਲਮ ਅਦਾਕਾਰਾ ਰੂਬੀ ਅਨਮ ਨੇ ਵਿਸ਼ੇਸ਼ ਤੌਰ ‘ਤੇ ਕੀਤਾ ਜਿਹੜੇ ਕਿ ਆਪਣੀ ਅਦਾਕਾਰੀ ਵਾਲੀ ਹੁਣੇ ਰੀਲੀਜ਼ ਹੋਈ ਅਮਰਿੰਦਰ ਗਿੱਲ ਦੀ ਫਿਲਮ ਚੱਲ ਮੇਰਾ ਪੁੱਤ ਭਾਗ ਦੂਜਾ ਦੀ ਪ੍ਰਮੋਸ਼ਨ ਲਈ ਇੱਥੇ ਆਏ ਸਨ। ਰੂਬੀ ਅਨਮ ਨੇ ਆਖਿਆ ਕਿ ਉਸਨੇ ਅਨੇਕਾਂ ਹੀ ਪਾਕਿਸਤਾਨੀ ਡਰਾਮਿਆਂ ਵਿੱਚ ਜੰਮ ਕੇ ਕੰਮ ਕੀਤਾ ਹੈ ਪਰ ਇਹ ਉਸਦੀ ਪਹਿਲੀ ਫਿਲਮ ਹੈ ਜਿਸ ਨੂੰ ਲੈ ਕੇ ਉਹ ਕਾਫੀ ਉਤਸ਼ਾਹਤ ਹੈ,ਉਸਦੇ ਦੱਸਣ ਅਨੁਸਾਰ ਇੰਗਲੈਂਡ ਵਿੱਚ ਉਹ ਇੱਕ ਮਕਾਨ ਦੀ ਮਾਲਕ ਹੈ ਅਤੇ ਅਮਰਿੰਦਰ ਗਿੱਲ ਸਮੇਤ ਚਾਰ-ਪੰਜ ਮੁਸ਼ਟੰਡੇ ਜਹੇ ਮੁੰਡੇ ਉਸ ਕੋਲੋਂ ਘਰ ਕਿਰਾਏ ਤੇ਼ ਲੈਂਦੇ ਹਨ ਅਤੇ ਉੱਹ (ਰੂਬੀ ਅਨਮ) ਉਹਨਾਂ ਨਾਲ ਬਹੁਤ ਰੁੱਖੇ ਤਰੀਕੇ ਨਾਲ ਪੇਸ਼ ਆਉਂਦੀ ਹੈ ਅਤੇ ਪੂਰਾ ਡਾਂਟ ਕੇ ਰੱਖਦੀ ਹੈ ਪਰ ਬਾਅਦ ਵਿੱਚ ਅਮਰਿੰਦਰ ਗਿੱਲ ਦੀਆਂ ਮਾਸੂਮ ਹਰਕਤਾਂ ਉਸਦਾ ਮਨ ਮੋਹ ਲੈਂਦੀਆਂ ਹਨ ਅਤੇ ਉਸ ਵਿੱਚ ਉਹ ਆਪਣੇ ਪੁੱਤਰ ਦੀ ਤਸਵੀਰ ਵੇਖਣ ਲੱਗ ਪੈਂਦੀ ਹੈ।
ਰੂਬੀ ਅਨਮ ਅਨੁਸਾਰ ਰਿਦਮ ਬੁਆਏਜ਼ ਵੱਲੋਂ ਨਿਰਮਾਤਾ ਕਾਰਜ ਗਿੱਲ ਅਤੇ ਨਿਰਦੇਸ਼ਕਜਨਜੋਤ ਸਿੰਘ ਵੱਲੋਂ ਬਣਾਈ ਇਸ ਫਿਲਮ ਵਿੱਚ ਭਾਰਤੀ ਅਤੇ ਪਾਕਿਸਤਾਨੀ ਕਲਾਕਾਰਾਂ/ਅਦਾਕਾਰਾਂ ਨੇ ਰਲ ਕੇ ਕੰਮ ਕੀਤਾ ਹੈ ਇਹ ਫਿਲਮ ਲੋਕਾਂ ਨੂੰ ਬੇਹੱਦ ਪਸੰਦ ਆਵੇਗੀ। ਇਸ ਫਿਲਮ ਵਿੱਚ ਉਹਨਾਂ ਤੋਂ ਇਲਾਵਾ ਸਿੰਮੀ ਚਾਹਲ, ਅਕਰਮ ਉਦਾਸੀ, ਹਰਦੀਪ ਗਿੱਲ,ਗੁਰੂਸ਼ਬਦ, ਨਾਸ਼ਰ ਚਨਿਓਟੀ,ਇਫਤਿਖਿਆਰ ਠਾਕੁਰ, ਜ਼ਫਰੀ ਖਾਨ,ਆਗਾ ਮਾਜਿਦ ਆਦਿ ਕਲਾਕਾਰ ਨਜ਼ਰ ਆਉਂਣਗੇ,ਫਿਲਮ ਵੇਖਣ ਵਾਲਾ ਹਰ ਇੱਕ ਦਰਸ਼ਕ ਹੱਸ-ਹੱਸ ਕੇ ਦੂਹਰਾ, ਤੀਹਰਾ ਜ਼ਰੂਰ ਹੋਵੇਗਾ। ਇਸ ਮੌਕੇ ੳਹਨਾਂ ਨਾਲ ਇੰਦਰਜੀਤ ਧੰਜੂ, ਵਿਨੋਦ, ਨੋਨੀ ਟਿਵਾਣਾਂ ਅਤੇ ਸ਼ਮੀਰ ਚੀਮਾ ਵੀ ਮੌਜੂਦ ਸਨ।

RELATED ARTICLES
POPULAR POSTS