Breaking News
Home / ਫ਼ਿਲਮੀ ਦੁਨੀਆ / ਅਭਿਸ਼ੇਕ ਬੱਚਨ ਦੀ ਆ ਰਹੀ ਫਿਲਮ ‘ਘੂਮਰ’

ਅਭਿਸ਼ੇਕ ਬੱਚਨ ਦੀ ਆ ਰਹੀ ਫਿਲਮ ‘ਘੂਮਰ’

ਅਭਿਸ਼ੇਕ ਬੱਚਨ ਇਨ੍ਹੀਂ ਦਿਨੀਂ ਆਪਣੀ ਅਗਲੀ ਫਿਲਮ ‘ਘੂਮਰ’ ਨੂੰ ਲੈ ਕੇ ਕਾਫੀ ਸੁਰਖੀਆਂ ਵਿਚ ਹਨ। ਹਾਲ ਹੀ ਵਿਚ ਰਿਲੀਜ਼ ਹੋਏ ਇਸ ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਕਾਫੀ ਤਾਰੀਫ ਮਿਲੀ ਹੈ। ਇਸ ਨੂੰ ਦੇਖਣ ਤੋਂ ਬਾਅਦ ਫਿਲਮ ਪ੍ਰਤੀ ਦਰਸ਼ਕਾਂ ਦੀ ਦਿਲਚਸਪੀ ਕਾਫੀ ਵਧ ਗਈ ਹੈ।
ਇਸ ਤੋਂ ਬਾਅਦ ਫਿਲਮ ਦੀ ਸ਼ੁਰੂਆਤੀ ਸਮੀਖਿਆ ਪ੍ਰਕਾਸ਼ਿਤ ਹੋ ਚੁੱਕੀ ਹੈ। ਇਹ ਪ੍ਰਸ਼ੰਸ਼ਾ ਕਿਸੇ ਹੋਰ ਨੇ ਨਹੀਂ ਬਲਕਿ ਅਭਿਨੇਤਾ ਦੇ ਪਿਤਾ ਅਮਿਤਾਭ ਬੱਚਨ ਦੁਆਰਾ ਲਿਖੀ ਗਈ ਸੀ। ਬਿੱਗ ਬੀ ਨੇ ਹਾਲ ਹੀ ਵਿਚ ਆਪਣੇ ਬਲਾਗ ‘ਤੇ ਚਰਚਾ ਕੀਤੀ ਕਿ ਉਨ੍ਹਾਂ ਨੂੰ ਇਸ ਫਿਲਮ ਦਾ ਕਿੰਨਾ ਮਜ਼ਾ ਆਇਆ। ਅਭਿਨੇਤਾ ਨੇ ਖੇਡ ਨਾਟਕਾਂ ਲਈ ਆਪਣੇ ਸ਼ੌਕ ਨੂੰ ਸਵੀਕਾਰ ਕੀਤਾ। ਉਸਨੇ ਇਹ ਵੀ ਦੱਸਿਆ ਹੈ ਕਿ ਉਸਨੇ ਜੋ ਦੇਖਿਆ ਉਸ ਤੋਂ ਉਹ ਕਿੰਨਾ ਪ੍ਰਭਾਵਿਤ ਹੋਇਆ ਸੀ।
ਫਿਲਮ ਬਾਰੇ : ਆਰ ਬਾਲਕੀ ਦੁਆਰਾ ਨਿਰਦੇਸ਼ਿਤ ਕੀਤੀ ਗਈ ਫ਼ਿਲਮ ‘ਘੂਮਰ’ ਜੋ ਕਿ ਖਿਡਾਰੀ ਦੇ ਅਧਾਰਿਤ ਹੈ ਜਿਸ ਵਿਚ ਅਭਿਸ਼ੇਕ ਬੱਚਨ ਸਾਬਕਾ ਕ੍ਰਿਕਟਰ ਪਦਮ ਸਿੰਘ ਸੋਢੀ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਂਦੇ ਹਨ ਅਤੇ ਫੀਮੇਲ ਅਦਾਕਾਰ ਸੈਯਾਮੀ ਖੇਰ ਜੋ ਅਨੀਨਾ ਦੇ ਰੂਪ ਵਿੱਚ ਰੋਲ ਅਦਾ ਕਰਦੀ ਹੋਈ ਆਉਂਦੀ ਹੈ।
ਫ਼ਿਲਮ ਇਹ ਦਰਸਾਉਂਦੀ ਹੈ ਕਿ ਕਿਸ ਤਰ੍ਹਾਂ ਅਨੀਨਾ ਮਿਹਨਤ ਕਰਕੇ ਆਪਣਾ ਸਿਲੇਕਸ਼ਨ ਭਾਰਤ ਮਹਿਲਾ ਕ੍ਰਿਕਟ ਟੀਮ ਵਿੱਚ ਕਰਵਾਉਂਦੀ ਹੈ ਕਿਉਂਕਿ ਉਹ ਭਾਰਤ ਲਈ ਬੱਲੇਬਾਜ ਬਣ ਕੇ ਖੇਡਣਾ ਚਾਹੁੰਦੀ ਹੈ। ਪਰ ਇਕ ਦਮ ਉਸਦੀ ਜ਼ਿੰਦਗੀ ਵਿੱਚ ਅਚਾਨਕ ਇਕ ਅਜਿਹਾ ਹਾਦਸਾ ਹੁੰਦੈ ਜੋ ਉਸਦੇ ਸਾਰੇ ਸੁਪਨੇ ਬਿਖੇਰ ਕੇ ਰੱਖ ਦਿੰਦੈ, ਜਿਸ ਹਾਦਸੇ ਨਾਲ ਉਸਦੀ ਸੱਜੀ ਬਾਂਹ ਟੁੱਟ ਜਾਂਦੀ ਹੈ ਅਤੇ ਉਹ ਆਪਣੀ ਜ਼ਿੰਦਗੀ ਤੋਂ ਹਾਰ ਜਾਂਦੀ ਹੈ। ਫਿਰ ਉਸਦੀ ਮੁਲਾਕਾਤ ਸਾਬਕਾ ਕ੍ਰਿਕਟਰ ਪਦਮ ਸਿੰਘ ਸੋਢੀ ਨਾਲ ਹੁੰਦੀ ਹੈ ਜੋ ਕਾਫੀ ਸਖ਼ਤ ਸੁਭਾਅ ਦਾ ਹੁੰਦੈ ਅਤੇ ਅਨੀਨਾ ਦਾ ਬੱਲੇਬਾਜ਼ੀ ਨੂੰ ਛੱਡ ਸਪਿੰਨਰ ਬਣਨ ਦਾ ਸਫਰ ਸ਼ੁਰੂ ਹੁੰਦੈ ਅਤੇ ਹੁੰਦੀ ਹੈ ਕਹਾਣੀ ਦੀ ਸ਼ੁਰੂਆਤ।

Check Also

Nurturing India to Safety, Security and Prosperity

Dr (Prof) Nishakant Ojha, is among India’s eminent experts who are internationally recognisedin the cyber-crime …