ਮਹਿਲਾ ਰਾਖਵਾਂਕਰਨ ਬਿੱਲ ਲੋਕ ਸਭਾ ’ਚ ਪੇਸ਼ 1 week ago ਮਹਿਲਾ ਰਾਖਵਾਂਕਰਨ ਬਿੱਲ ਲੋਕ ਸਭਾ ’ਚ ਪੇਸ਼ ਕਾਂਗਰਸ ਪਾਰਟੀ ਨੇ ਕਿਹਾ : ਭਾਜਪਾ ਨੂੰ ਚੋਣਾਂ ਸਮੇਂ ਯਾਦ ਆਉਂਦੀ ਹੈ ਹਰ ਚੀਜ਼ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੰਗਲਵਾਰ ਨੂੰ ਨਵੇਂ ਸੰਸਦ ਭਵਨ ਵਿਚ ਪਹਿਲੇ ਕਾਨੂੰਨ ਨੂੰ ਪੇਸ਼ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਮਹਿਲਾ ਸ਼ਸਕਤੀਕਰਨ ਦੇ ਲਈ ਸਰਕਾਰ ਮਹਿਲਾਵਾਂ ਸਬੰਧੀ ਬਿੱਲ ਪੇਸ਼ ਕਰਨ ਜਾ ਰਹੀ ਹੈ। ਪੀਐਮ ਮੋਦੀ ਨੇ ਇਸਦੇ ਲਈ ਵਿਰੋਧੀ ਦਲਾਂ ਕੋਲੋਂ ਸਹਿਯੋਗ ਮੰਗਿਆ ਅਤੇ ਕਿਹਾ ਕਿ 19 ਸਤੰਬਰ ਦਾ ਇਹ ਦਿਨ ਇਤਿਹਾਸ ਵਿਚ ਅਮਰ ਹੋਣ ਵਾਲਾ ਦਿਨ ਹੈ। ਇਸ ਤੋਂ ਬਾਅਦ ਕਾਨੂੰਨ ਮੰਤਰੀ ਅਰਜਨ ਰਾਮ ਮੇਘਵਾਲ ਨੇ ਸਦਨ ਵਿਚ ਇਹ ਬਿੱਲ ਪੇਸ਼ ਕੀਤਾ। ਇਸ ਵਿਚ ਮਹਿਲਾਵਾਂ ਲਈ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿਚ 33 ਫੀਸਦੀ ਰਾਖਵਾਂਕਰਨ ਦਾ ਐਲਾਨ ਕੀਤਾ ਗਿਆ। ਕਾਨੂੰਨ ਮੰਤਰੀ ਨੇ ਕਿਹਾ ਕਿ ਇਸ ਬਿੱਲ ਦੇ ਲਾਗੂ ਹੋਣ ਨਾਲ ਸਦਨ ਵਿਚ ਮਹਿਲਾਵਾਂ ਦੀ ਗਿਣਤੀ ਵਧ ਜਾਵੇਗੀ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਮਹਿਲਾ ਰਾਖਵਾਂਕਰਨ ਬਿੱਲ ਕਾਂਗਰਸ ਪਾਰਟੀ ਦੇ ਸ਼ਾਸਨ ਦੌਰਾਨ ਸਾਲ 2010 ਵਿਚ ਰਾਜ ਸਭਾ ’ਚ ਪਾਸ ਹੋ ਗਿਆ ਸੀ ਅਤੇ ਕਿਸੇ ਕਾਰਨਾਂ ਕਰਕੇ ਬਿੱਲ ਲੋਕ ਸਭਾ ਵਿਚ ਨਹੀਂ ਲਿਆਂਦਾ ਜਾ ਸਕਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਰਾਜਾ ਵੜਿੰਗ ਨੇ ਇਹ ਵੀ ਦੱਸਿਆ ਕਿ 18 ਜੁਲਾਈ 2018 ਨੂੰ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮਹਿਲਾ ਰਾਖਵਾਂਕਰਨ ਬਿੱਲ ਲਾਗੂ ਕਰਨ ਦੀ ਅਪੀਲ ਕੀਤੀ ਸੀ। ਰਾਜਾ ਵੜਿੰਗ ਨੇ ਕਿਹਾ ਕਿ ਭਾਜਪਾ ਨੂੰ ਚੋਣਾਂ ਦੇ ਸਮੇਂ ਹੀ ਹਰ ਚੀਜ਼ ਯਾਦ ਆਉਂਦੀ ਹੈ। 2023-09-19 Parvasi Chandigarh Share Facebook Twitter Google + Stumbleupon LinkedIn Pinterest