ਰਜਨੀਕਾਂਤ ਬੋਲੇ ਭਾਰਤ ਵਿਚ ਇਕ ਹੀ ਭਾਸ਼ਾ ਦੀ ਧਾਰਨਾ ਬਿਲਕੁਲ ਸੰਭਵ ਨਹੀਂ
ਚੇਨਈ/ਬਿਊਰੋ ਨਿਊਜ਼
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ‘ਇਕ ਦੇਸ਼ ਇਕ ਭਾਸ਼ਾ’ ਦੇ ਬਿਆਨ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸ ਨੂੰ ਲੈ ਕੇ ਅਦਾਕਾਰ ਕਮਲ ਹਸਨ ਤੋਂ ਬਾਅਦ ਹੁਣ ਰਜਨੀਕਾਂਤ ਨੇ ਵੀ ਇਸਦਾ ਵਿਰੋਧ ਕੀਤਾ ਹੈ। ਰਜਨੀਕਾਂਤ ਨੇ ਕਿਹਾ ਕਿ ਪੂਰੇ ਭਾਰਤ ਵਿਚ ਇਕ ਹੀ ਭਾਸ਼ਾ ਦੀ ਧਾਰਨਾ ਸੰਭਵ ਨਹੀਂ ਹੈ ਅਤੇ ਹਿੰਦੀ ਨੂੰ ਥੋਪੇ ਜਾਣ ਦੀ ਹਰ ਕੋਸ਼ਿਸ਼ ਦਾ ਦੱਖਣੀ ਸੂਬਿਆਂ ਵਿਚ ਹੀ ਬਲਕਿ ਉਤਰੀ ਭਾਰਤ ਵਿਚ ਵੀ ਲੋਕ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਸਿਰਫ ਭਾਰਤ ਹੀ ਨਹੀਂ, ਬਲਕਿ ਕਿਸੇ ਵੀ ਦੇਸ਼ ਲਈ ਇਕ ਆਮ ਭਾਸ਼ਾ ਹੋਣਾ ਉਸਦੀ ਏਕਤਾ ਅਤੇ ਤਰੱਕੀ ਲਈ ਚੰਗਾ ਹੁੰਦਾ ਹੈ। ਪਰ ਸਾਡੇ ਦੇਸ਼ ਭਾਰਤ ਵਿਚ ਇਕ ਆਮ ਭਾਸ਼ਾ ਨਹੀਂ ਹੋ ਸਕਦੀ, ਇਸ ਲਈ ਤੁਸੀਂ ਕੋਈ ਭਾਸ਼ਾ ਥੋਪ ਨਹੀਂ ਸਕਦੇ।

