Breaking News
Home / ਭਾਰਤ / ‘ਇਕ ਦੇਸ਼ ਇਕ ਭਾਸ਼ਾ’ ਦੇ ਬਿਆਨ ਤੋਂ ਪਲਟੇ ਅਮਿਤ ਸ਼ਾਹ

‘ਇਕ ਦੇਸ਼ ਇਕ ਭਾਸ਼ਾ’ ਦੇ ਬਿਆਨ ਤੋਂ ਪਲਟੇ ਅਮਿਤ ਸ਼ਾਹ

ਕਿਹਾ – ਮੈਂ ਤਾਂ ਹਿੰਦੀ ਨੂੰ ਦੂਜੀ ਭਾਸ਼ਾ ਵਜੋਂ ਸਿੱਖਣ ਦੀ ਕੀਤੀ ਸੀ ਅਪੀਲ
ਚੇਨਈ/ਬਿਊਰੋ ਨਿਊਜ਼
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਦਿੱਤੇ ਬਿਆਨ ‘ਇਕ ਦੇਸ਼ ਇਕ ਭਾਸ਼ਾ’ ਦਾ ਚੁਫੇਰਿਆਂ ਵਿਰੋਧ ਹੋ ਰਿਹਾ ਹੈ। ਇਸ ਦੇ ਚੱਲਦਿਆਂ ਸ਼ਾਹ ਨੇ ਆਪਣੇ ਬਿਆਨ ‘ਤੇ ਸਫਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੇਰੇ ਬਿਆਨ ਦਾ ਮਤਲਬ ਕਿਸੇ ਵੀ ਮਾਂ ਬੋਲੀ ‘ਤੇ ਹਿੰਦੀ ਨੂੰ ਥੋਪਣਾ ਨਹੀਂ ਸੀ। ਜੇਕਰ ਕੋਈ ਇਸ ‘ਤੇ ਰਾਜਨੀਤੀ ਕਰਨਾ ਚਾਹੁੰਦਾ ਹੈ ਤਾਂ ਉਹ ਉਸਦੀ ਮਰਜ਼ੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਮੈਂ ਤਾਂ ਹਿੰਦੀ ਨੂੰ ਦੂਜੀ ਭਾਸ਼ਾ ਵਜੋਂ ਸਿੱਖਣ ਲਈ ਅਪੀਲ ਕੀਤੀ ਸੀ। ਧਿਆਨ ਰਹੇ ਕਿ ਅਮਿਤ ਸ਼ਾਹ ਨੇ ਲੰਘੀ 14 ਸਤੰਬਰ ਨੂੰ ਕਿਹਾ ਸੀ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ। ਸਾਡੇ ਦੇਸ਼ ਵਿਚ ਕਈ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਪਰ ਇਕ ਅਜਿਹੀ ਭਾਸ਼ਾ ਵੀ ਹੋਣੀ ਚਾਹੀਦੀ ਹੈ ਜੋ ਦੇਸ਼ ਦੀ ਪਹਿਚਾਣ ਨੂੰ ਹੋਰ ਵਧਾਏ। ਉਨ੍ਹਾਂ ਕਿਹਾ ਕਿ ਸੀ ਕਿ ਹਿੰਦੀ ਹੀ ਇਕ ਅਜਿਹੀ ਭਾਸ਼ਾ ਹੈ ਜਿਸ ਵਿਚ ਸਾਰੀਆਂ ਖੂਬੀਆਂ ਹਨ ਅਤੇ ਇਸ ਨੂੰ ਹੀ ਦੇਸ਼ ਦੀ ਇਕ ਭਾਸ਼ਾ ਬਣਾਉਣਾ ਚਾਹੀਦਾ ਹੈ। ਅਮਿਤ ਸ਼ਾਹ ਦੇ ਇਸ ਬਿਆਨ ਦਾ ਕੇਰਲਾ, ਤਾਮਿਲਨਾਡੂ, ਕਰਨਾਟਕ ਅਤੇ ਬੰਗਾਲ ਵਿਚ ਸਭ ਤੋਂ ਪਹਿਲਾਂ ਵਿਰੋਧ ਹੋਇਆ ਸੀ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 8 ਮਈ ਤੱਕ ਵਧੀ

ਸ਼ਰਾਬ ਘੁਟਾਲਾ ਮਾਮਲੇ 23 ਫਰਵਰੀ 2023 ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ : …