Breaking News
Home / ਭਾਰਤ / ਕਨ੍ਹਈਆ ਦੀ 84 ਕਤਲੇਆਮ ਸਬੰਧੀ ਵਿਵਾਦਮਈ ਟਿੱਪਣੀ

ਕਨ੍ਹਈਆ ਦੀ 84 ਕਤਲੇਆਮ ਸਬੰਧੀ ਵਿਵਾਦਮਈ ਟਿੱਪਣੀ

Kanhya Kumar copy copyਕਿਹਾ, 84 ਕਤਲੇਆਮ ਅਤੇ ਗੁਜਰਾਤ ਦੰਗਿਆਂ ਵਿਚ ਬਹੁਤ ਫਰਕ
ਨਵੀਂ ਦਿੱਲੀ/ਬਿਊਰੋ ਨਿਊਜ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ ਦੇ ਪ੍ਰਧਾਨ ਕਨ੍ਹਈਆ ਕੁਮਾਰ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਸਬੰਧੀ ਵਿਵਾਦਮਈ  ਬਿਆਨ ਦਿੱਤਾ ਹੈ। ਕਨ੍ਹਈਆ ਕੁਮਾਰ ਦਾ ਕਹਿਣਾ ਹੈ ਕਿ 2002 ਦੇ ਗੁਜਰਾਤ ਦੰਗਿਆਂ ਅਤੇ 1984 ਦੇ ਸਿੱਖ ਵਿਰੋਧੀ ਕਤਲੇਆਮ ਵਿੱਚ ਬਹੁਤ ਫ਼ਰਕ ਹੈ। 1984 ਦੇ ਸਿੱਖ ਵਿਰੋਧੀ ਕਤਲੇਆਮ ਵਿੱਚ ਫ਼ਰਕ ਹੋਣ ਉੱਤੇ ਜ਼ੋਰ ਦਿੰਦੇ ਹੋਏ ਕਨ੍ਹਈਆ ਕੁਮਾਰ ਨੇ ਦੋਸ਼ ਲਗਾਇਆ ਕਿ ਗੁਜਰਾਤ ਵਿੱਚ ਹਿੰਸਾ ਸਰਕਾਰੀ ਮਸ਼ੀਨਰੀ ਦੀ ਮਦਦ ਨਾਲ ਕੀਤੀ ਗਈ ਸੀ ਜਦੋਂਕਿ 1984 ਕਤਲੇਆਮ ਭੀੜ ਕਾਰਨ ਹੋਇਆ ਸੀ।
ਕਨ੍ਹਈਆ ਅਨੁਸਾਰ ਭੀੜ ਰਾਹੀਂ ਆਮ ਇਨਸਾਨ ਦੀ ਹੱਤਿਆ ਕੀਤੇ ਜਾਣਾ ਅਤੇ ਸਰਕਾਰੀ ਮਸ਼ੀਨਰੀ ਦੀ ਸਹਾਇਤਾ ਨਾਲ ਹੱਤਿਆਵਾਂ ਕਰਨੀਆਂ ਵਿੱਚ ਬਹੁਤ ਵਿੱਚ ਫ਼ਰਕ ਹੈ। ਕਨ੍ਹਈਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਹਿਟਲਰ ਨਾਲ ਕਰਦਿਆਂ ਆਖਿਆ ਕਿ ਯੂਨੀਵਰਸਿਟੀਆਂ ਉੱਤੇ ਹੋ ਰਹੇ ਹਮਲੇ ਇਸ ਗੱਲ ਦਾ ਸਬੂਤ ਹਨ ਕਿ ਦੇਸ਼ ਦੇ ਬੁੱਧੀਜੀਵੀ ਵਰਗ ਦਾ ਮੋਦੀ ਨੂੰ ਸਮਰਥਨ ਨਹੀਂ ਹੈ। ਦੂਜੇ ਪਾਸੇ ਕਨ੍ਹਈਆ ਕੁਮਾਰ ਦੇ ਇਸ ਬਿਆਨ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੇ ਸਵਾਲ ਚੁੱਕੇ ਹਨ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …