ਬਰੈਂਪਟਨ : ਲੰਘੇ ਐਤਵਾਰ ਨੂੰ ਸਿਟੀ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਦਸਮੇਸ਼ ਦਰਬਾਰ ਗੁਰਦੁਆਰਾ ਸਾਹਿਬ ਵਿਚ ਸ਼ੁਕਰਾਨੇ ਵਜੋਂ ਕੀਰਤਨ ਦਰਬਾਰ ਕਰਵਾਇਆ। ਇਸ ਮੌਕੇ ‘ਤੇ ਕਾਊਂਸਲਰ ਢਿੱਲੋਂ ਨੇ ਕਿਹਾ ਕਿ ਲੰਘੇ ਦੋ ਸਾਲਾਂ ਵਿਚ ਆਪਣੀਆਂ ਸਫਲਤਾਵਾਂ ਲਈ ਉਹ ਗੁਰੂ ਸਾਹਿਬਾਨ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਸਨ। ਉਹਨਾਂ ਕਿਹਾ ਕਿ ਬਲੂ ਰਿਬਨ ਕਮੇਟੀ ਵਿਚ ਰਹਿੰਦੇ ਹੋਏ ਉਹਨਾਂ ਨੇ ਬਰੈਂਪਟਨ ਯੂਨੀਵਰਸਿਟੀ ਦੇ ਤੌਰ ‘ਤੇ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਉਹਨਾਂ ਦੇ ਇਕ ਸਫਲ ਪ੍ਰਸਤਾਵ ਦੇ ਚੱਲਦੇ ਕਰੀਬ 25 ਹਜ਼ਾਰ ਨਵੇਂ ਰੋਜ਼ਗਾਰ ਦੇ ਮੌਕੇ ਬਰੈਂਪਟਨ ਵਿਚ ਪੈਦਾ ਹੋਣਗੇ। ਇਸ ਨਾਲ ਲੋਕਾਂ ਦੀ ਜ਼ਿੰਦਗੀ ਬਿਹਤਰ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਵਿਚ ਸਾਰੇ ਬਰੈਂਪਟਨ ਵਾਸੀਆਂ ਦਾ ਸਹਿਯੋਗ ਰਿਹਾ ਹੈ ਅਤੇ ਲੰਘੇ ਦੋ ਸਾਲ ਵਿਚ ਸ਼ਹਿਰ ਦੇ ਹਿੱਤ ਵਿਚ ਸੋਚਣ ਵਾਲੇ ਸਾਰੇ ਲੋਕਾਂ ਨੇ ਇਸ ਕੰਮ ਲਈ ਆਪਣਾ ਯੋਗਦਾਨ ਦਿੱਤਾ ਹੈ। ਮੈਂ ਆਪਣੀ ਚੋਣ ਜਿੱਤਣ ਤੋਂ ਬਾਅਦ ਤੋਂ ਹੀ ਦੋ ਮਹੱਤਵਪੂਰਨ ਮੁੱਦਿਆਂ ਨੂੰ ਉਠਾਉਂਦਾ ਰਿਹਾ ਹਾਂ ਕਿ ਸ਼ਹਿਰ ਨੂੰ ਇਕ ਨਵੀਂ ਯੂਨੀਵਰਸਿਟੀ ਅਤੇ ਨਵੇਂ ਰੋਜ਼ਗਾਰ ਚਾਹੀਦੇ ਹਨ। ਢਿੱਲੋਂ ਨੇ ਕਿਹਾ ਕਿ ਅਜੇ ਵੀ ਉਨ੍ਹਾਂ ਨੇ ਕਾਫੀ ਕੁਝ ਹਾਸਲ ਕਰਨਾ ਹੈ। ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਇਸ ਮੌਕੇ ‘ਤੇ ਉਹਨਾਂ ਦੇ ਸਮਰਥਕ, ਵਲੰਟੀਅਰ, ਪ੍ਰੋਵੈਨਸ਼ੀਅਲ ਨੌਮਨੀ, ਕਾਰੋਬਾਰੀ ਅਤੇ ਮੀਡੀਆ ਦੇ ਮੈਂਬਰ, ਕਮਿਊਨਿਟੀ ਗਰੁੱਪ, ਸੀਨੀਅਰ ਕਲੱਬਾਂ ਦੇ ਮੈਂਬਰ ਵੀ ਮੌਜੂਦ ਸਨ। ਲਿੰਡਾ ਜੈਫਰੀ, ਐਮਪੀ ਰਮੇਸ਼ ਸੰਘਾ, ਸੋਨੀਆ ਸਿੱਧੂ, ਰਾਜ ਗਰੇਵਾਲ, ਕਮਲ ਖਹਿਰਾ, ਐਮਪੀਪੀ ਹਰਿੰਦਰ ਮੱਲ੍ਹੀ, ਕਾਊਂਸਲਰ ਜੈਫ ਬੋਮੈਨ, ਪੈਟ ਫੋਟਿਰਨੀ, ਪੀਲ ਸਕੂਲ ਟਰੱਸਟੀ ਹਰਕੀਰਤ ਸਿੰਘ, ਟੋਰਾਂਟੋ ਸਕੂਲ ਟਰੱਸਟੀ ਅਵਤਾਰ ਮਿਨਹਾਸ, ਕਾਊਂਸਲ ਜਨਰਲ ਦਿਨੇਸ਼ ਭਾਟੀਆ, ਬਰੈਂਪਟਨ ਫਾਇਰ ਚੀਫ ਮਾਈਕਲ ਕਲਾਰਕ, ਪੁਲਿਸ ਬੋਰਡ ਚੇਅਰ ਅਮਰੀਕ ਸਿੰਘ ਆਹਲੂਵਾਲੀਆ ਵੀ ਹਾਜ਼ਰ ਸਨ। ਇਸ ਮੌਕੇ ਬਾਲੀਵੁੱਡ ਸਟਾਰ ਪ੍ਰਿਅੰਕਾ ਚੋਪੜਾ ਅਤੇ ਅਮਰਿੰਦਰ ਗਿੱਲ ਵੀ ਮੌਜੂਦ ਰਹੇ। ਉਹਨਾਂ ਨੂੰ ਆਪਣੀ ਫਿਲਮ ‘ਸਰਵਨ’ ਲਈ ਕਾਊਂਸਲਰ ਢਿੱਲੋਂ ਨੇ ਸ਼ੀਲਡ ਵੀ ਪ੍ਰਦਾਨ ਕੀਤੀ।
Check Also
ਇਮਰਾਨ ਖਾਨ ਨੂੰ 14 ਸਾਲ ਦੀ ਜੇਲ੍ਹ
ਇਮਰਾਨ ਖਾਨ ਦੀ ਪਤਨੀ ਬੁਸ਼ਰਾ ਨੂੰ ਵੀ 7 ਸਾਲ ਦੀ ਸਜ਼ਾ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੀ …