Breaking News
Home / ਦੁਨੀਆ / ਓਮਾਨ ‘ਚ ਮੋਦੀ ਨੇ ਦਿੱਤਾ ਨਿਵੇਸ਼ ਦਾ ਸੱਦਾ

ਓਮਾਨ ‘ਚ ਮੋਦੀ ਨੇ ਦਿੱਤਾ ਨਿਵੇਸ਼ ਦਾ ਸੱਦਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਾੜੀ ਅਤੇ ਪੱਛਮੀ ਏਸ਼ੀਆ ਖੇਤਰ ਦੇ ਸਨਅਤਕਾਰਾਂ ਨੂੰ ਭਾਰਤ ਵਿਚ ਨਿਵੇਸ਼ ਦਾ ਸੱਦਾ ਦਿੱਤਾ ਹੈ। ਇੱਥੇ ਹੋਈ ਭਾਰਤ-ਓਮਾਨ ਵਪਾਰ ਬੈਠਕ ਵਿਚ ਭਾਰਤ ਨੂੰ ਵਪਾਰ ਦੇ ਲਿਹਾਜ਼ ਨਾਲ ਅਨੁਕੂਲ ਸਥਾਨ ਦੇ ਰੂਪ ਵਿਚ ਪੇਸ਼ ਕੀਤਾ। ਲਗਭਗ 50 ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਦਾ ਇਰਾਦਾ ਭਾਰਤ ਨੂੰ ਵਿਸ਼ਵ ਉਤਪਾਦਨ ਕੇਂਦਰ ਬਣਾਉਣਾ ਹੈ। ਅਸੀਂ ਭਾਰਤ ਨੂੰ 21ਵੀਂ ਸਦੀ ਦੀਆਂ ਚੁਣੌਤੀਆਂ ਲਈ ਤਿਆਰ ਕਰ ਰਹੇ ਹਾਂ। ਇਸ ਲਈ ਜ਼ਰੂਰੀ ਆਰਥਿਕ ਸੁਧਾਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਇਕ ਗਿਆਨ ਅਧਾਰਿਤ ਸਮਾਜ ਦੇ ਤੌਰ ‘ਤੇ ਵਿਕਸਤ ਹੋ ਰਿਹਾ ਹੈ, ਜਿਥੋਂ ਆਪਣੀ ਸਰਕਾਰ ਦੌਰਾਨ ਕੁਝ ਪ੍ਰਮੁਖ ਆਰਥਿਕ ਸੁਧਾਰਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਗਲੋਬਲ ਸਟਾਰਟਅੱਪ ਇੰਡੈਕਸ ‘ਚ ਭਾਰਤ ਨੇ ਲੰਬੀ ਛਾਲ ਮਾਰੀ ਹੈ ਅਤੇ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ। ਮੋਦੀ ਨੇ ਓਮਾਨ ਦੇ ਅੰਤਰਰਾਸ਼ਟਰੀ ਸਬੰਧ ਅਤੇ ਸਹਿਯੋਗ ਮਾਮਲਿਆਂ ਲਈ ਉਪ ਪ੍ਰਧਾਨ ਮੰਤਰੀ ਸਈਦ ਅਸਦ ਬਿਨ ਤਾਰਿਕ ਅਲ ਸਈਦ ਨਾਲ ਵੀ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰਦੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਆਪਸੀ ਹਿੱਤ ਦੇ ਖੇਤਰਾਂ ਵਿਚ ਦੋ ਪੱਖੀ ਸਹਿਯੋਗ ‘ਤੇ ਚਰਚਾ ਕੀਤੀ। ਕੁਮਾਰ ਨੇ ਇਕ ਹੋਰ ਟਵੀਟ ਵਿਚ ਕਿਹਾ ਕਿ ਚਾਰ ਦਿਨਾਂ ਵਿਚ ਚਾਰ ਦੇਸ਼ਾਂ ਦੀ ਯਾਤਰਾ ਨੇ ਖਾੜੀ ਦੇਸ਼ਾਂ ਅਤੇ ਪੱਛਮੀ ਏਸ਼ੀਆ ਵਿਚ ਸਾਡੀ ਪੈਠ ਨੂੰ ਮਜ਼ਬੂਤ ਕੀਤਾ ਹੈ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …