Breaking News
Home / ਦੁਨੀਆ / ਇਮਰਾਨ ਖਾਨ ਪੰਜ ਸਾਲ ਚੋਣਾਂ ਨਹੀਂ ਲੜ ਸਕਣਗੇ

ਇਮਰਾਨ ਖਾਨ ਪੰਜ ਸਾਲ ਚੋਣਾਂ ਨਹੀਂ ਲੜ ਸਕਣਗੇ

ਇਮਰਾਨ ਖਾਨ ਪੰਜ ਸਾਲ ਚੋਣਾਂ ਨਹੀਂ ਲੜ ਸਕਣਗੇ
ਇਲੈਕਸ਼ਨ ਕਮਿਸ਼ਨ ਦਾ ਫੈਸਲਾ

ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਲੈਕਸ਼ਨ ਕਮਿਸ਼ਨ ਨੇ ਪੰਜ ਸਾਲ ਦੇ ਲਈ ਆਯੋਗ ਕਰਾਰ ਦੇ ਦਿੱਤਾ ਹੈ। ਹੁਣ ਇਸ ਦਾ ਮਤਲਬ ਇਹ ਹੋ ਗਿਆ ਹੈ ਕਿ ਇਮਰਾਨ ਖਾਨ ਇਸ ਸਾਲ ਜਾਂ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਵਿਚ ਹਿੱਸਾ ਨਹੀਂ ਲੈ ਸਕਣਗੇ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ-ਤਹਿਰੀਕ-ਏ-ਇਨਸਾਫ (ਪੀਟੀਆਈ) ਦਾ ਅਹੁਦਾ ਵੀ ਛੱਡਣਾ ਪਵੇਗਾ। ਪਿਛਲੇ ਦਿਨੀਂ ਇਸਲਾਮਾਬਾਦ ਦੇ ਸੈਸ਼ਨ ਜੱਜ ਨੇ ਇਮਰਾਨ ਖਾਨ ਨੂੰ 3 ਸਾਲ ਦੀ ਸਜ਼ਾ ਦੇ ਨਾਲ-ਨਾਲ ਇਕ ਲੱਖ ਰੁਪਏ ਜੁਰਮਾਨਾ ਅਦਾ ਕਰਨ ਦਾ ਨਿਰਦੇਸ਼ ਵੀ ਦਿੱਤਾ ਸੀ। ਇਸ ਸਮੇਂ ਇਮਰਾਨ ਅਟਕ ਦੀ ਜੇਲ੍ਹ ਵਿਚ ਬੰਦ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਜ਼ਾ ਦੇ ਐਲਾਨ ਦੇ ਸਮੇਂ ਜੱਜ ਨੇ ਕਿਹਾ ਕਿ ਤੋਸ਼ਾਖਾਨਾ ਕੇਸ ਸਿਰਫ ਬੇਈਮਾਨੀ ਹੀ ਨਹੀਂ, ਬਲਕਿ ਮੁਲਕ ਤੋਂ ਸੱਚਾਈ ਛੁਪਾਉਣ ਦਾ ਵੀ ਮਾਮਲਾ ਹੈ। ਇਮਰਾਨ ਖਾਨ ’ਤੇ ਆਰੋਪ ਹੈ ਕਿ ਉਸ ਨੇ ਤੋਸ਼ਾਖਾਨਾ ਦੇ ਤੋਹਫੇ ਵੇਚੇ ਅਤੇ ਇਲੈਕਸ਼ਨ ਕਮਿਸ਼ਨ ਨੂੰ ਇਸ ਬਾਰੇ ਵਿਚ ਦੱਸਿਆ ਤੱਕ ਨਹੀਂ। ਉਧਰ ਦੂਜੇ ਪਾਸੇ ਇਮਰਾਨ ਖਾਨ ਨੇ ਕਿਹਾ ਕਿ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹੁਮਾਯੂੰ ਦਿਲਾਵਰ ਨੇ ਇਹ ਫੈਸਲਾ ਯੋਗਤਾ ਦੇ ਆਧਾਰ ’ਤੇ ਨਹੀਂ ਸਗੋਂ ਪੱਖਪਾਤ ਨਾਲ ਸੁਣਾਇਆ। ਇਸੇ ਦੌਰਾਨ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਇਸਲਾਮਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਆਮਿਰ ਫਾਰੂਕ ਨੇ ਕਿਹਾ ਕਿ ਜੋ ਵੀ ਸੰਭਵ ਹੋਵੇਗਾ, ਜੇਲ੍ਹ ਦੇ ਨਿਯਮਾਂ ਅਨੁਸਾਰ ਹੁਕਮ ਦਿੱਤਾ ਜਾਵੇਗਾ। ਸਾਬਕਾ ਪ੍ਰਧਾਨ ਮੰਤਰੀ ਨੂੰ ਉਹੀ ਸਹੂਲਤਾਂ ਦਿੱਤੀਆਂ ਜਾਣਗੀਆਂ, ਜਿਸ ਦੀ ਕਾਨੂੰਨ ਇਜਾਜ਼ਤ ਦਿੰਦਾ ਹੈ।

Check Also

ਗੌਤਮ ਅਡਾਨੀ ’ਤੇ ਨਿਊਯਾਰਕ ’ਚ ਧੋਖਾਧੜੀ ਤੇ ਰਿਸ਼ਵਤ ਦੇਣ ਦਾ ਆਰੋਪ

ਸੋਲਰ ਐਨਰਜੀ ਕੰਟਰੈਕਟ ਲਈ ਭਾਰਤੀ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਆਫਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਊਯਾਰਕ …