Breaking News
Home / ਹਫ਼ਤਾਵਾਰੀ ਫੇਰੀ / ਦੁਨੀਆ ਭਰ ਦੇ ਸਿੱਖਾਂ ਨੇ ਅਪਣਾਇਆ ਨਕਾਰਾਤਮਕ ਘਟਨਾ ‘ਤੇ ਸਕਾਰਾਤਮਕ ਪ੍ਰਤੀਕ੍ਰਿਆ ਦੇਣ ਦਾ ਅਨੋਖਾ ਤਰੀਕਾ

ਦੁਨੀਆ ਭਰ ਦੇ ਸਿੱਖਾਂ ਨੇ ਅਪਣਾਇਆ ਨਕਾਰਾਤਮਕ ਘਟਨਾ ‘ਤੇ ਸਕਾਰਾਤਮਕ ਪ੍ਰਤੀਕ੍ਰਿਆ ਦੇਣ ਦਾ ਅਨੋਖਾ ਤਰੀਕਾ

ਕੈਨੇਡਾ ਤੋਂ ਯੂਰਪ ਤੱਕ ਸਵਾ ਲੱਖ ਜਾਨਾਂ ਬਚਾ ਕੇ ਸਿੱਖਾਂ ਨੇ ਕੱਢਿਆ 1984 ਦਾ ਗੁੱਸਾ
18 ਸਾਲ ਪਹਿਲਾਂ ਇਕ ਛੋਟੇ ਜਿਹੇ ਖੂਨਦਾਨ ਕੈਂਪ ਨਾਲ ਹੋਈ ਸੀ ਸ਼ੁਰੂਆਤ
ਉਦੋਂ ਤੋਂ ਹਰ ਸਾਲ ਨਵੰਬਰ ‘ਚ ਕੈਨੇਡਾ, ਅਮਰੀਕਾ, ਯੂਰਪ ‘ਚ ਲਗ ਰਹੇਨੇ ਕੈਂਪ
ਚੰਡੀਗੜ੍ਹ : ਨਵੰਬਰ 1999 ‘ਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ‘ਚ ਕੁਝ ਸਿੱਖ ਇਕੱਠੇ ਹੋਏ ਅਤੇ ਉਨ੍ਹਾਂ ਨੇ 1984 ਦੇ ਸਿੱਖ ਕਤਲੇਆਮ ਦੇ ਵਿਰੋਧ ‘ਚ ਇਕ ਅਜਿਹੀ ਮੁਹਿੰਮ ਚਲਾਉਣ ਦੀ ਸੋਚੀ, ਜਿਸ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਣ। ਇਸ ਸੋਚ ਦੇ ਨਾਲ ਕਿ ਨਾਕਾਰਤਮਕ ਘਟਨਾ ਦਾ ਵਿਰੋਧ ਹਮੇਸ਼ਾ ਜਾਰੀ ਰੱਖਣਗੇ ਪ੍ਰੰਤੂ ਸਕਾਰਾਤਮਕ ਤਰੀਕੇ ਨਾਲ। ਰਾਏਸ਼ੁਮਾਰੀ ਤੋਂ ਬਾਅਦ ਤੈਅ ਹੋਇਆ ਕਿ ਉਹ ਆਪਣੀ ਆਵਾਜ਼ ਦੁਨੀਆ ਤੱਕ ਪਹੁੰਚਾਉਣ ਦੇ ਲਈ ਹਰ ਸਾਲ ਨਵੰਬਰ ‘ਚ ਖੂਨਦਾਨ ਕੈਂਪ ਲਗਾਉਣਗੇ। ਇਹ ਯਤਨ ਇਕ ਕੰਪੇਨ ਬਣਕੇ ਸਾਹਮਣੇ ਆਇਆ ਅਤੇ 18 ਸਾਲ ‘ਚ ਸਵਾ ਲੱਖ ਲੋਕਾਂ ਨੂੰ ਐਮਰਜੈਂਸੀ ‘ਚ ਖੂਨ ਮੁਹੱਈਆ ਕਰਾਉਣ ‘ਚ ਸਫ਼ਲ ਰਿਹਾ। ਇਸ ਸਾਲ ਵੀ ਕੈਨੇਡਾ, ਅਮਰੀਕਾ ਅਤੇ ਯੂਰਪ ਦੇ ਸ਼ਹਿਰਾਂ ‘ਚ ਸਿੱਖਾਂ ਦੇ ਗਰੁੱਪ ਬਲੱਡ ਡੋਨੇਸ਼ਨ ਕੈਂਪ ਲਗਾ ਰਹੇ ਹਨ। ਸਾਰੇ ਪ੍ਰੋਗਰਾਮ ‘ਸਿੱਖ ਨੇਸ਼ਨ ਬਲੱਡ ਡ੍ਰਾਈਵ’ ਦੇ ਬੈਨਰ ਹੇਠ ਚਲ ਰਹੇ ਹਨ। ਕੈਨੇਡਾ ‘ਚ ਸਿੱਖ ਨੇਸ਼ਨ ਦੀ ਦੀਪ ਝੱਜ ਅਤੇ ਜਸਤੇਜ ਕੌਰ ਦਾ ਕਹਿਣਾ ਹੈ, 1984 ਦੀ ਉਸ ਦਰਦਨਾਕ ਘਟਨਾ ਨੂੰ ਵੱਖ ਤਰ੍ਹਾਂ ਨਾਲ ਯਾਦ ਰੱਖਣ ਦੇ ਲਈ ਅਸੀਂ ਦੁਨੀਆ ਭਰ ਦੇ ਸਿੱਖਾਂ ਨੂੰ ਨਵੰਬਰ ਮਹੀਨੇ ‘ਚ ਖੂਨਦਾਨ ਕਰਨ ਦੀ ਅਪੀਲ ਕਰਦੇ ਹਾਂ ਅਸੀਂ ਆਪਣੇ ਗੁੱਸੇ ਨੂੰ ਇਕ ਪਾਜੇਟਿਵ ਸੰਦੇਸ਼ ਦੇ ਨਾਲ ਸਮਾਜ ਨੂੰ ਵਾਪਸ ਕਰ ਰਹੇ ਹਾਂ। ਇਸ ਲਈ ਇਹ ਯਤਨ ਕੈਨੇਡਾ ਦੀ ਸਭ ਤੋਂ ਵੱਡੀ ਭਾਈਚਾਰਕ ਮੁਹਿੰਮ ਬਣ ਚੁੱਕੀ ਹੈ।
ਆਬਾਦੀ 2% ਖੂਨਦਾਨ ‘ਚ ਯੋਗਦਾਨ 5%
ਕੈਨੇਡਾ ਦੀ ਆਬਾਦੀ ‘ਚ ਚੀਨੀ ਮੂਲ ਦੇ ਲੋਕਾਂ ਦੀ ਗਿਣਤੀ 3.8 ਫੀਸਦੀ ਅਤੇ ਦੱਖਣੀ ਏਸ਼ੀਆਈ ਲੋਕਾਂ ਦੀ 3.7 ਫੀਸਦੀ ਹੈ। ਪ੍ਰੰਤੂ ਇਹ ਦੋਵੇਂ ਭਾਈਚਾਰੇ ਖੂਨਦਾਨ ‘ਚ 1 ਫੀਸਦੀ ਤੋਂ ਘੱਟ ਯੋਗਦਾਨ ਦਿੰਦੇ ਹਨ। ਸਿੱਖ ਉਥੇ ਸਿਰਫ਼ 2 ਫੀਸਦੀ ਹਨ, ਜਦਕਿ ਖੂਨਦਾਨ ‘ਚ ਯੋਗਦਾਨ 5 ਫੀਸਦੀ ਤੋਂ ਜ਼ਿਆਦਾ ਦਿੰਦੇ ਹਨ।
ਪੂਰਾ ਮਹੀਨਾ ਚਲਦਾ ਹੈ ਖੂਨਦਾਨ ਕੈਂਪ : ਪਹਿਲਾਂ ਸਿਰਫ਼ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਦੇ ਰਾਹੀਂ ਲੋਕਾਂ ਨੂੰ ਖੂਨਦਾਨ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਸੀ ਪ੍ਰੰਤੂ ਹੁਣ ਇਸ ਦੇ ਲਈ ਆਨਲਾਈਨ ਨੈਟਵਰਕ ਤਿਆਰ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਟੋਰਾਂਟੋ, ਬਰੈਂਪਟਨ, ਮਿਸੀਸਾਗਾ, ਵੈਨਕੂਵਰ ਜਿਹੇ ਸ਼ਹਿਰਾਂ ‘ਚ ਲਗਾਤਾਰ ਕੈਂਪ ਚਲ ਰਹੇ ਹਨ। ਸਿੱਖ ਨੇਸ਼ਨ ਬਲੱਡ ਡ੍ਰਾਈਵ ਦੀ ਬੀਸੀ ਬ੍ਰਾਂਚ ਦੇ ਮੁਖੀ ਤਾਰਾ ਸਿੰਘ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਯੂਰਪ ਦੇ ਕਈ ਸਿੱਖ ਸੰਗਠਨਾਂ ਨੂੰ ਸਾਡੀ ਗੱਲ ਪਸੰਦ ਆਈ ਅਤੇ ਉਹ ਸਾਡੇ ਨਾਲ ਜੁੜ ਗਏ। ਉਥੇ ਵੀ ਪੂਰਾ ਮਹੀਨਾ ਕੈਂਪ ਚਲਦਾ ਹੈ।
ਕੁਝ ਲੋਕਾਂ ਨੂੰ ਇਸ ‘ਚ ਵੀ ਨਜ਼ਰ ਆ ਰਹੀ ਹੈ ਸਿਆਸਤ
ਇਕ ਪਾਸੇ ਮੁਹਿੰਮ ਲਗਾਤਾਰ ਸਫ਼ਲਤਾ ਹਾਸਲ ਕਰ ਰਹੀ ਹੈ, ਦੂਜੇ ਪਾਸੇ ਕੁਝ ਲੋਕ ਇਸ ਮੁਹਿੰਮ ਦੀ ਨਿੰਦਾ ਵੀ ਕਰ ਰਹੇ ਹਨ। ਉਹ ਇਸ ਮੁਹਿੰਮ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਆਯੋਜਨ ਗੈਰਜ਼ਰੂਰੀ ਤਣਾਅ ਪੈਦਾ ਕਰਦੇ ਹਨ। ਕੁਝ ਖਾਲਿਸਤਾਨੀ ਅਤੇ ਗਰਮਖਿਆਲੀ ਲੋਕ ਵੀ ਇਸ ਮੁਹਿੰਮ ਨਾਲ ਜੁੜ ਗਏ ਹਨ। ਉਨ੍ਹਾਂ ਦਾ ਸਬੰਧ ਏਅਰ ਇੰਡੀਆ ਦੇ ਕਨਿਸ਼ਕ ਜਹਾਜ਼ ਨੂੰ ਬੰਬ ਨਾਲ ਉਡਾਉਣ ਵਾਲੇ ਲੋਕਾਂ ਨਾਲ ਵੀ ਰਿਹਾ ਹੈ। ਹਾਲਾਂਕਿ ਮੁਹਿੰਮ ਦੇ ਸਕਾਰਾਤਮਕ ਉਦੇਸ਼ ਨੂੰ ਦੇਖਦੇ ਹੋਏ ਕੈਨੇਡੀਅਨ ਬਲੱਡ ਸਰਵਿਸਿਜ਼ ਇਸ ਨੂੰ ਪੂਰਾ ਸਹਿਯੋਗ ਦੇ ਰਿਹਾ ਹੈ। ਸਰਵਿਸਿਜ਼ ਦੇ ਬੁਲਾਰੇ ਮਾਸੇਲਾ ਡੋਮਿਨਿਕਯੂਜ ਦਾ ਕਹਿਣਾ ਹੈ ਕਿ ਸਿੱਖ ਨੇਸ਼ਨ ਬੀਸੀ ਅਤੇ ਕੈਨੇਡਾ ‘ਚ ਸਭ ਤੋਂ ਵੱਡਾ ਕਮਿਊਨਿਟੀ ਕੰਪੇਨ ਬਣ ਚੁੱਕਾ ਹੈ।

 

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …