Breaking News
Home / ਹਫ਼ਤਾਵਾਰੀ ਫੇਰੀ / ਕਰੋਨਾ ਨੇ ਕੈਨੇਡਾ ‘ਚ ਡਬੋਇਆ ਦੁੱਧ ਉਦਯੋਗ

ਕਰੋਨਾ ਨੇ ਕੈਨੇਡਾ ‘ਚ ਡਬੋਇਆ ਦੁੱਧ ਉਦਯੋਗ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਤੇ ਅਮਰੀਕਾ ‘ਚ ਕੋਰੋਨਾ ਵਾਇਰਸ ਸੰਕਟ ਦੇ ਚਲਦਿਆਂ ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਮੰਗ ਬਹੁਤ ਘੱਟ ਗਈ ਹੈ, ਜਿਸ ਦੇ ਚਲਦਿਆਂ ਡੇਅਰੀ ਉਦਯੋਗ ਪੂਰੀ ਤਰ੍ਹਾਂ ਨਾਲ ਡਗਮਗਾ ਗਿਆ ਹੈ। ਡੇਅਰੀਆਂ ਵਾਲੇ ਦੁੱਧ ਸੀਵਰੇਜ ‘ਚ ਵਹਾਉਣ ਨੂੰ ਮਜ਼ਬੂਰ ਹੋ ਗਏ ਹਨ। ਓਨਟਾਰੀਓ ਦੇ ਲੰਦਨ ਸ਼ਹਿਰ ਵਿਚ ਵਾਲਕਰ ਡੇਅਰੀ ਦੇ ਮਾਲਕ ਜੌਹਨ ਵਾਲਕਰ ਨੇ ਕਿਹਾ ਹੈ ਕਿ ਹਜ਼ਾਰਾਂ ਲੀਟਰ ਦੁੱਧ ਸੀਵਰੇਜ ‘ਚ ਡੋਲ੍ਹਦੇ ਸਮੇਂ ਮਨ ਉਦਾਸ ਹੁੰਦਾ ਹੈ ਪਰ ਹੋਰ ਕੋਈ ਚਾਰਾ ਵੀ ਨਹੀਂ ਹੈ। ਡੇਅਰੀ ਫਾਰਮ੍ਰਜ਼ ਉਂਟਾਰੀਓ (ਡੀ.ਐਫ.ਓ.) ਵਲੋਂ ਪਿਛਲੇ ਹਫ਼ਤੇ ਕਿਸਾਨਾਂ ਨੂੰ ਦੁੱਧ ਡੋਲ੍ਹਣ ਦੀ ਹਦਾਇਤ ਕੀਤੀ ਗਈ ਸੀ। ਇਕ ਅੰਦਾਜ਼ੇ ਅਨੁਸਾਰ ਇਸ ਤਰ੍ਹਾਂ ਹਰੇਕ ਹਫ਼ਤੇ 50 ਲੱਖ ਲੀਟਰ ਦੁੱਧ ਸੀਵਰੇਜ ‘ਚ ਡੋਲਿਆ ਜਾ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਤੇ ਅਲਬਰਟਾ ਸਮੇਤ ਕੈਨੇਡਾ ਦੇ ਹੋਰ ਸੂਬਿਆਂ ਤੇ ਅਮਰੀਕਾ ਦੇ ਵੱਖ-ਵੱਖ ਰਾਜਾਂ ਤੋਂ ਦੁੱਧ ਦੀ ਬੇਕਦਰੀ ਦੀਆਂ ਖ਼ਬਰਾਂ ਵੀ ਮਿਲ ਰਹੀਆਂ ਹਨ।
ਕੈਨੇਡਾ ਦੀ ਖੇਤਰ ਆਧਾਰਤ ਸਥਿਤੀ
ਖੇਤਰ ਕਰੋਨਾ ਪੀੜਤ ਮੌਤਾਂ
ਕਿਊਬਿਕ 9340 150
ਓਨਟਾਰੀਓ 5276 174
ਅਲਬਰਟਾ 1373 26
ਬ੍ਰਿਟਿਸ਼ ਕੋਲੰਬੀਆ 1291 43
ਨੋਵਾਸਕੋਟੀਆ 310 00
ਸਸਕਾਨਵਿਚ 260 03
ਨਿਊਫਾਊਂਡਲੈਂਡ ਐਂਡ ਲੈਬਰਾਡੋਰ 228 02
ਮੈਨੀਟੋਬਾ 203 03
ਨਿਊਵਰੰਸਵਿਕ 105 00
ਪ੍ਰਿੰਸਐਡਵਰਡ 22 00
ਰੀਪੈਂਟਰ ਟਰੈਵਲਰ 13 00
ਯੁਵਕੌਨ 07 00
ਨੌਰਥ ਵੈਸਟ 05 00
ਨੋਟ : ਇਹ ਅੰਕੜੇ ਕੈਨੇਡਾ ਦੇ ਸਮੇਂ ਅਨੂਸਾਰ 8 ਅਪ੍ਰੈਲ 2020 ਦੀ ਸਵੇਰ ਸਮੇਂ ਤੱਕ ਦੇ ਆਧਾਰ ‘ਤੇ ਹਨ।
ਕੈਨੇਡਾ ਤੇ ਭਾਰਤ ਦੀ ਸਥਿਤੀ ਚਿੰਤਾਜਨਕ
ਖਬਰ ਲਿਖੇ ਜਾਣ ਤੱਕ ਕੈਨੇਡਾ ਵਿਚ ਜਿੱਥੇ ਪੀੜਤ ਮਰੀਜ਼ਾਂ ਦੀ ਗਿਣਤੀ 19,000 ਤੱਕ ਅੱਪੜ ਗਈ ਸੀ, ਉਥੇ ਹੀ ਭਾਰਤ ਵਿਚ ਵੀ ਪੀੜਤਾਂ ਦੀ ਗਿਣਤੀ 6 ਹਜ਼ਾਰ ਦੇ ਲਾਗੇ ਅੱਪੜ ਚੁੱਕੀ ਸੀ। ਬੇਸ਼ੱਕ ਕੈਨੇਡਾ ਸਰਕਾਰ ਤੇ ਸਮੁਚੇ ਰਾਜਨੀਤਕ ਦਲ ਕਰੋਨਾ ਨੂੰ ਮਾਤ ਦੇਣ ਲਈ ਇਕਜੁੱਟਤਾ ਨਾਲ ਜੁਟੇ ਹਨ, ਉਸੇ ਤਰ੍ਹਾਂ ਭਾਰਤ ਸਰਕਾਰ ਵੀ ਲੌਕਡਾਊਨ ਰਾਹੀਂ ਕਰੋਨਾ ਵਾਇਰਸ ਨਾਲ ਜੰਗ ਲੜ ਰਿਹਾ, ਪਰ ਕੈਨੇਡਾ ਤੇ ਭਾਰਤ ‘ਚ ਸਥਿਤੀ ਹੁਣ ਚਿੰਤਾਜਨਕ ਬਣਦੀ ਜਾ ਰਹੀ ਹੈ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …