ਨਵੀਂ ਦਿੱਲੀ : ਭਾਰਤ ਵਿਚ ਕਰੋਨਾ ਦੀ ਮਹਾਂਮਾਰੀ ਨੂੰ ਵੇਖਦਿਆਂ ਚੱਲ ਰਹੇ ਮੌਜੂਦਾ ਲੌਕਡਾਊਨ ਨੂੰ ਵਧਾਉਣ ਦੀ ਤਿਆਰੀ ਹੋ ਗਈ ਹੈ। ਸਕੂਲ, ਕਾਲਜ, ਮੌਲ, ਧਾਰਮਿਕ ਸਥਾਨਾਂ ਨੂੰ 15 ਮਈ ਤੱਕ ਬੰਦ ਰੱਖਣ ਦੀ ਸਿਫਾਰਸ਼ ਜਿੱਥੇ ਰਾਜਨਾਥ ਦੀ ਅਗਵਾਈ ਵਿਚ ਮੰਤਰੀ ਸਮੂਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤੀ ਹੈ। ਉਥੇ ਹੀ ਦਰਜਨ ਦੇ ਕਰੀਬ ਭਾਰਤੀ ਸੂਬਿਆਂ ਨੇ ਵੀ ਲੌਕਡਾਊਨ ਨੂੰ ਹੋਰ ਚਾਰ ਹਫ਼ਤੇ ਵਧਾਉਣ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੰਕੇਤ ਦਿੱਤਾ ਹੈ ਕਿ ਲੌਕਡਾਊਨ ਇਕਦਮ ਨਹੀਂ ਹਟਾਇਆ ਜਾ ਸਕਦਾ। ਪੰਜਾਬ ਵਿਚ ਵੀ ਕਰਫਿਊ ਨੂੰ ਹੋਰ ਵਧਾਉਣ ‘ਤੇ ਵਿਚਾਰਾਂ ਚੱਲ ਰਹੀਆਂ ਹਨ। ਜੇਕਰ ਮੰਤਰੀ ਸਮੂਹ ਦੀ ਸਿਫ਼ਾਰਸ਼ ਅਨੁਸਾਰ 15 ਮਈ ਤੱਕ ਸਕੂਲ, ਕਾਲਜ ਬੰਦ ਰੱਖੇ ਜਾਂਦੇ ਹਨ ਤਾਂ 15 ਮਈ ਤੋਂ ਬਾਅਦ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋ ਜਾਂਦੀਆਂ ਹਨ, ਜਿਸ ਤੋਂ ਸਪੱਸ਼ਟ ਹੈ ਕਿ ਜੂਨ ਮਹੀਨੇ ਤੱਕ ਸਕੂਲ, ਕਾਲਜ ਖੁੱਲ੍ਹਣ ਦੀ ਰੱਤਾ ਵੀ ਸੰਭਾਵਨਾ ਨਹੀਂ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …