23.6 C
Toronto
Tuesday, August 18, 2026
spot_img
Homeਹਫ਼ਤਾਵਾਰੀ ਫੇਰੀਏਅਰ ਕੈਨੇਡਾ ਨੇ ਭਾਰਤ ਲਈ ਉਡਾਣਾਂ ਵਿਚ ਸੀਟਾਂ ਦੀ ਸਮਰੱਥਾ ਵਧਾਈ

ਏਅਰ ਕੈਨੇਡਾ ਨੇ ਭਾਰਤ ਲਈ ਉਡਾਣਾਂ ਵਿਚ ਸੀਟਾਂ ਦੀ ਸਮਰੱਥਾ ਵਧਾਈ

ਏਅਰ ਕੈਨੇਡਾ ਨੇ ਭਾਰਤ ਲਈ ਉਡਾਣਾਂ ਵਿਚ ਸੀਟਾਂ ਦੀ ਸਮਰੱਥਾ ਵਧਾਈਓਟਾਵਾ/ਬਿਊਰੋ ਨਿਊਜ਼ : ਕੈਨੇਡਾ ਦੀ ਸਭ ਤੋਂ ਵੱਡੀ ਏਅਰਲਾਈਨ ਏਅਰ ਕੈਨੇਡਾ ਨੇ ਭਾਰਤ ਲਈ ਆਪਣੇ ਫਲਾਈਟ ਨੈੱਟਵਰਕ ਦਾ ਵਿਸਤਾਰ ਕਰਦਿਆਂ ਸੀਟਾਂ ਦੀ ਸਮਰੱਥਾ 40 ਫੀਸਦੀ ਤੱਕ ਵਧਾ ਦਿੱਤੀ ਹੈ। ਇਹ ਨਵੀਂ ਸਹੂਲਤ ਇਸ ਵਰ੍ਹੇ ਸਰਦੀਆਂ ਦੀ ਰੁੱਤ ਦੀ ਸ਼ੁਰੂਆਤ ‘ਚ ਅਕਤੂਬਰ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ। ਏਅਰ ਕੈਨੇਡਾ ਨੇ ਦੱਸਿਆ ਕਿ ਇਨ੍ਹਾਂ ਸਰਦੀਆਂ ਵਿੱਚ ਕੈਨੇਡਾ ਤੋਂ ਭਾਰਤ ਲਈ 25 ਹਫਤਾਵਾਰੀ ਉਡਾਣਾਂ ਚੱਲਣਗੀਆਂ। ਇਸਦੇ ਚੱਲਦਿਆਂ ਹਰ ਹਫਤੇ 7400 ਸੀਟਾਂ ਦਾ ਪ੍ਰਬੰਧ ਰਹੇਗਾ ਜਿਸ ਮੁਤਾਬਕ 11 ਹਫਤਾਵਾਰੀ ਫਲਾਈਟਾਂ ਚੱਲਣਗੀਆਂ। ਇਨ੍ਹਾਂ ਫਲਾਈਟਾਂ ਵਿੱਚ ਟੋਰਾਂਟੋ ਤੋਂ ਦਿੱਲੀ ਤੇ ਮੁੰਬਈ, ਮਾਂਟਰੀਅਲ ਤੋਂ ਦਿੱਲੀ ਲਈ ਰੋਜ਼ਾਨਾ ਫਲਾਈਟਾਂ ਤੇ ਦਿੱਲੀ ਤੋਂ ਪੱਛਮੀ ਕੈਨੇਡਾ ਵਾਇਆ ਹੀਥਰੋ ਲਈ ਰੋਜ਼ਾਨਾ ਫਲਾਈਟਾਂ ਸ਼ਾਮਲ ਹੋਣਗੀਆਂ।

 

RELATED ARTICLES
POPULAR POSTS