Breaking News
Home / ਹਫ਼ਤਾਵਾਰੀ ਫੇਰੀ / ਨਿਊ ਡੈਮੋਕਰੇਟਿਕ ਪਾਰਟੀ 55 ਸੀਟਾਂ ਜਿੱਤ ਕੇ ਸੱਤਾ ‘ਚ, ਕੋਲੰਬੀਆ ‘ਚ ਸਿੱਖ ਉਮੀਦਵਾਰ ਨੇ ਰਚਿਆ ਇਤਿਹਾਸ

ਨਿਊ ਡੈਮੋਕਰੇਟਿਕ ਪਾਰਟੀ 55 ਸੀਟਾਂ ਜਿੱਤ ਕੇ ਸੱਤਾ ‘ਚ, ਕੋਲੰਬੀਆ ‘ਚ ਸਿੱਖ ਉਮੀਦਵਾਰ ਨੇ ਰਚਿਆ ਇਤਿਹਾਸ

ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚੋਣਾਂ ‘ਚ 3 ਬੀਬੀਆਂ ਸਮੇਤ 8 ਪੰਜਾਬੀ ਬਣੇ ਵਿਧਾਇਕ
ਚੋਣ ਮੈਦਾਨ ਵਿਚ ਸਨ 27 ਉਮੀਦਵਾਰ
ਵੈਨਕੂਵਰ, ਚੰਡੀਗੜ੍ਹ/ਬਿਊਰੋ ਨਿਊਜ਼ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਨਿਊ ਡੈਮੋਕਰੇਟਿਕ ਪਾਰਟੀ (ਐਨਡੀਪੀ) 87 ਸੀਟਾਂ ਵਿਚੋਂ 55 ਸੀਟਾਂ ਜਿੱਤ ਕੇ ਸੱਤਾ ਵਿਚ ਆ ਗਈ ਹੈ। ਜਿੱਤੇ ਹੋਏ ਉਮੀਦਵਾਰਾਂ ਵਿਚ 3 ਬੀਬੀਆਂ ਸਮੇਤ 8 ਪੰਜਾਬੀ ਮੂਲ ਦੇ ਹਨ। 27 ਪੰਜਾਬੀ ਇਸ ਵਾਰ ਚੋਣ ਮੈਦਾਨ ਵਿਚ ਸਨ। ਪ੍ਰਸਿੱਧ ਮਨੁੱਖੀ ਅਧਿਕਾਰ ਵਕੀਲ ਅਮਨ ਸਿੰਘ ਨੇ ਬ੍ਰਿਟਿਸ਼ ਕੋਲੰਬੀਆ ਵਿਚ ਪਹਿਲੀ ਵਾਰ ਦਸਤਾਰਧਾਰੀ ਸਿੱਖ ਵਿਧਾਇਕ ਬਣ ਕੇ ਇਤਿਹਾਸ ਰਚਿਆ ਹੈ। ਹਾਲਾਂਕਿ ਇਸ ਸੂਬੇ ਵਿਚ ਪਹਿਲੀ ਵਾਰ 1986 ਵਿਚ ਇਕ ਵਿਧਾਇਕ ਦੇ ਰੂਪ ਵਿਚ ਪੰਜਾਬੀ (ਐਮ. ਸਹੋਤਾ) ਅਤੇ 2001 ਵਿਚ ਇਕ ਸਿੱਖ (ਉਜਲ ਦੁਸਾਂਝ) ਵਿਧਾਇਕ ਦੇ ਰੂਪ ਵਿਚ ਚੁਣੇ ਗਏ। ਰਿਚਮੰਡ-ਕਵੀਨਸਬੋਰੋ ਵਿਚ ਵਿਰੋਧੀ ਲਿਬਰਲ ਪਾਰਟੀ ਦੇ ਸਾਬਕਾ ਪੱਤਰਕਾਰ ਜੈਸ ਜੌਹਲ ਨੂੰ ਹਰਾ ਕੇ ਅਮਨ ਸਿੰਘ ਨੇ ਇਕ ਵੱਡਾ ਉਲਟਫੇਰ ਕੀਤਾ ਹੈ।
ਇਨ੍ਹਾਂ ਪੰਜਾਬੀਆਂ ਦੀ ਕੈਨੇਡਾ ‘ਚ ਤੂਤੀ ਬੋਲੀ… ਸਰੀ ਸ਼ਹਿਰ ਵਿਚ ਜਿੱਤੀਆਂ ਪੰਜ ਸੀਟਾਂ
ਭਾਰਤੀ-ਕੈਨੇਡੀਅਨਾਂ ਦੀਆਂ ਜ਼ਿਆਦਾਤਰ ਜਿੱਤਾਂ ਵੈਨਕੂਵਰ ਦੇ ਬਾਹਰੀ ਇਲਾਕੇ ਸਰੀ ਸ਼ਹਿਰ ਵਿਚ ਹੋਈਆਂ। ਜਿੱਤੇ ਪ੍ਰਮੁੱਖ ਪੰਜਾਬੀਆਂ ਵਿਚ ਹੈਰੀ ਬੈਂਸ, ਡਿਪਟੀ ਸਪੀਕਰ ਰਾਜ ਚੌਹਾਨ, ਸਾਬਕਾ ਮੰਤਰੀ ਜਿੰਨੀ ਸਿਮਸ ਅਤੇ ਸੰਸਦੀ ਸਕੱਤਰ ਜਗਰੂਪ ਬਰਾੜ ਅਤੇ ਰਵੀ ਕਾਹਲੋਂ ਸ਼ਾਮਲ ਹਨ। ਜਲੰਧਰ ਦੇ ਹਰਦਾਸਪੁਰ ਪਿੰਡ ਤੋਂ ਕੈਨੇਡਾ ਪਹੁੰਚਣ ਵਾਲੇ ਬੈਂਸ 2005 ਤੋਂ ਇਹ ਸੀਟ ਜਿੱਤਦੇ ਆ ਰਹੇ ਹਨ। ਉਪ ਸਭਾਪਤੀ ਰਾਜ ਚੌਹਾਨ 1973 ਵਿਚ ਵਿਦਿਆਰਥੀ ਦੇ ਰੂਪ ਵਿਚ ਪੰਜਾਬ ਤੋਂ ਕੈਨੇਡਾ ਪਹੁੰਚੇ ਸਨ। ਜਗਰੂਪ ਬਰਾੜ ਨੇ ਲਿਬਰਲ ਦੇ ਸਾਥੀ ਪੰਜਾਬੀ ਗੈਰੀ ਥਿੰਦ ਨੂੰ ਪਿੱਛੇ ਛੱਡ ਕੇ ਸਰੀ-ਫਲੀਟਵੁੱਡ ਦੀ ਸੀਟ ਬਰਕਰਾਰ ਰੱਖੀ।
ਜਿੰਨੀ ਸਿਮਸ ਜਲੰਧਰ ਤੋਂ, 9 ਸਾਲ ਦੀ ਉਮਰ ‘ਚ ਪਹੁੰਚੀ ਸੀ ਕੈਨੇਡਾ
ਬੀਬੀਆਂ ਵਿਚੋਂ ਜਿੰਨੀ ਸਿਮਸ (ਜੋਗਿੰਦਰ ਕੌਰ) ਨੇ ਸਰੇ-ਪੈਨੋਰਮਾ ਤੋਂ ਪੰਜਾਬੀਡਾ. ਗੁਲਜ਼ਾਰ ਚੀਮਾ ਨੂੰ ਹਰਾਇਆ। ਜਲੰਧਰ ਦੇ ਪਾਵਬਾਨ ਪਿੰਡ ਵਿਚ ਜਨਮੀ ਸਿਮਸ 9 ਸਾਲ ਦੀ ਉਮਰ ਵਿਚ ਕੈਨੇਡਾ ਪਹੁੰਚੀ ਸੀ। ਰਚਨਾ ਸਿੰਘ ਸਰੇ-ਗ੍ਰੀਨ ਅਤੇ ਨਿੱਕੀ ਸ਼ਰਮਾ ਨੇ ਵੈਨਕੂਵਰ-ਹੇਸਟਿੰਗਸ ਤੋਂ ਜਿੱਤ ਪ੍ਰਾਪਤ ਕੀਤੀ।

Check Also

ਅਦਾਰਾ ਪਰਵਾਸੀ ਵੱਲੋਂ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਖ਼ਾਲਸਾ ਪੰਥ ਦਾ ਜਨਮ ਦਿਹਾੜਾ ਹੈ ਵਿਸਾਖੀ, ਘਰ ਵਿਚ ਅਨਾਜ਼ ਦੇ ਰੂਪ ਵਿਚ ਆਈਆਂ ਖੁਸ਼ੀਆਂ …