ਟੋਰਾਂਟੋ/ਬਿਊਰੋ ਨਿਊਜ਼ : ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ (ਐਨ ਏ ਸੀ ਆਈ ) ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਫਾਈਜ਼ਰ-ਬਾਇਓਐਨਟੈਕ ਵੈਕਸੀਨ ਕਿਸ਼ੋਰਾਂ ਨੂੰ ਦੇਣਾ ਸੇਫ ਵੀ ਹੈ ਤੇ ਅਸਰਦਾਰ ਵੀ ਹੈ। ਹੈਲਥ ਕੈਨੇਡਾ ਵੱਲੋਂ 5 ਮਈ ਨੂੰ 12 ਤੋਂ 15 ਸਾਲਾਂ ਦੇ ਬੱਚਿਆਂ ਨੂੰ ਫਾਈਜ਼ਰ ਵੈਕਸੀਨ ਦੇਣ ਦੀ ਮਨਜ਼ੂਰੀ ਦਿੱਤੀ ਗਈ ਸੀ। ਇਹ ਮਨਜੂਰੀ ਉਸ ਸਮੇਂ ਦਿੱਤੀ ਗਈ ਸੀ ਜਦੋਂ ਕੰਪਨੀ ਨੇ ਮੁਕੰਮਲ ਕੀਤੇ ਇੱਕ ਕਲੀਨਿਕਲ ਟ੍ਰਾਇਲ ਵਿੱਚ ਇਹ ਪਾਇਆ ਕਿ ਕੋਵਿਡ-19 ਤੋਂ ਇਸ ਉਮਰ ਵਰਗ ਦੇ ਬੱਚਿਆਂ ਨੂੰ ਬਚਾਉਣ ਲਈ ਇਹ ਵੈਕਸੀਨ ਦੇਣਾ ਸੇਫ ਤੇ 100 ਫੀਸਦੀ ਕਾਰਗਰ ਹੈ। ਐਨ ਏ ਸੀ ਆਈ ਦੀ ਚੇਅਰਪਰਸਨ ਡਾ. ਕੈਰੋਲੀਨ ਕੁਆਕ ਥਾਨ੍ਹ ਨੇ ਦੱਸਿਆ ਕਿ ਐਨ ਏ ਸੀ ਆਈ ਦੀ ਸਿਫਾਰਿਸ਼ ਉੱਤੇ ਫਾਈਜ਼ਰ ਬਾਇਓਐਨਟੈਕ ਕੋਵਿਡ-19 ਵੈਕਸੀਨ 12 ਤੋਂ 18 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਦਿੱਤੇ ਜਾਣ ਦੀ ਸਾਡੇ ਵੱਲੋਂ ਸਿਫਾਰਿਸ਼ ਕੀਤੀ ਜਾ ਰਹੀ ਹੈ। ਐਨ ਏ ਸੀ ਆਈ ਵੱਲੋਂ ਇਹ ਸਲਾਹ ਉਸ ਸਮੇਂ ਆਈ ਜਦੋਂ ਬਹੁਤੇ ਪ੍ਰੋਵਿੰਸਾਂ ਵੱਲੋਂ ਇਸ ਉਮਰ ਵਰਗ ਦੇ ਕਿਸ਼ੋਰਾਂ ਨੂੰ ਪਹਿਲਾਂ ਹੀ ਆਪਣੇ ਵੈਕਸੀਨੇਸ਼ਨ ਪਲੈਨ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਕਈ ਹੋਰ ਪ੍ਰੋਵਿੰਸਾਂ ਵੱਲੋਂ ਵੀ ਇਸ ਉਮਰ ਵਰਗ ਦੇ ਬੱਚਿਆਂ ਨੂੰ ਆਪਣੇ ਵੈਕਸੀਨੇਸ਼ਨ ਪਲੈਨ ਵਿੱਚ ਸ਼ਾਮਲ ਕਰਨ ਦੀ ਯੋਜਨਾ ਹੈ। ਐਨ ਏ ਸੀ ਆਈ ਵੱਲੋਂ ਇਸ ਫੈਸਲੇ ਨੂੰ ਮਨਜ਼ੂਰੀ ਉਸ ਸਮੇਂ ਦੇਣ ਦਾ ਫੈਸਲਾ ਕੀਤਾ ਗਿਆ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਉਨ੍ਹਾਂ ਨੂੰ ਜੂਨ ਤੋਂ ਜੁਲਾਈ ਤੱਕ ਫਾਈਜ਼ਰ ਦੀ ਕੋਵਿਡ-19 ਵੈਕਸੀਨ ਦੀਆਂ 21 ਮਿਲੀਅਨ ਡੋਜ਼ਾਂ ਮਿਲਣ ਵਾਲੀਆਂ ਹਨ।
Home / ਹਫ਼ਤਾਵਾਰੀ ਫੇਰੀ / ਐਨ ਏ ਸੀ ਆਈ ਨੇ 12 ਤੋਂ 15 ਸਾਲ ਉਮਰ ਵਰਗ ਦੇ ਬੱਚਿਆਂ ਲਈ ਵੀ ਫਾਈਜ਼ਰ ਵੈਕਸੀਨ ਨੂੰ ਦਿੱਤੀ ਮਨਜ਼ੂਰੀ
Check Also
ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ
ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …