Breaking News
Home / ਸੰਪਾਦਕੀ / ਜ਼ਿੰਦਗੀ ਤੋਂ ਕਿਉਂ ਭੱਜ ਰਹੇ ਪੰਜਾਬੀ?

ਜ਼ਿੰਦਗੀ ਤੋਂ ਕਿਉਂ ਭੱਜ ਰਹੇ ਪੰਜਾਬੀ?

ਪੰਜਾਬ ‘ਚ ਕੋਈ ਦਿਨ ਅਜਿਹਾ ਨਹੀਂ ਹੁੰਦਾ, ਜਦੋਂ ਅਖ਼ਬਾਰਾਂ ‘ਚ ਇਕ-ਦੋ ਕਿਸਾਨਾਂ ਦੇ ਆਤਮ-ਹੱਤਿਆ ਕਰਨਦੀਖ਼ਬਰਨਹੀਂ ਛਪਦੀ।ਪਰਿਵਾਰਕਕਲੇਸ਼ਾਂ ਤੋਂ ਦੁਖੀ ਹੋ ਕੇ ਪਰਿਵਾਰਾਂ ਦੇ ਪਰਿਵਾਰ ਆਤਮ-ਹੱਤਿਆਵਾਂ ਕਰਰਹੇ ਹਨ।ਆਪਣੇ ਬੱਚਿਆਂ ਨੂੰ ਲੈ ਕੇ ਮਾਵਾਂ ਨਹਿਰਾਂ ਵਿਚਛਾਲਮਾਰ ਕੇ ਖ਼ੁਦਕੁਸ਼ੀਆਂ ਕਰਰਹੀਆਂ ਹਨ।ਨਿਰਸੰਦੇਹ ਇਹ ਦੁਖਦ ਘਟਨਾਵਾਂ ਸਾਡੇ ਸਮਿਆਂ ਦੇ ਆਰਥਿਕ, ਰਾਜਨੀਤਕ ਤੇ ਸਮਾਜਿਕਸੰਕਟਦੀਸਭ ਤੋਂ ਸਿਖਰਲੀ ਦੁਖਦਾਇਕ ਸਥਿਤੀਦੀਨਿਸ਼ਾਨੀਹੈ।
ਬੇਸ਼ੱਕ ਇਹ ਸਾਰੀਆਂ ਘਟਨਾਵਾਂ ਅਤੇ ਇਨ੍ਹਾਂ ਨਾਲ ਜੁੜੇ ਵਰਤਾਰੇ ਸਾਡੇ ਪੰਜਾਬ ਦੇ ਰਾਜਪ੍ਰਬੰਧਾਂ ਅਤੇ ਨਿਆਂ-ਵਿਵਸਥਾ ਦੇ ਫ਼ਰਜ਼ਾਂ ਅਤੇ ਇਖਲਾਕ’ਤੇ ਗੰਭੀਰਸਵਾਲਖੜ੍ਹੇ ਕਰਦੇ ਹਨ, ਪਰ ਇਸ ਦੇ ਨਾਲ ਇਕ ਹੋਰਅਤਿ-ਸੰਵੇਦਨਸ਼ੀਲਪਹਿਲੂ ਸਾਹਮਣੇ ਆਉਂਦਾ ਹੈ, ਉਹ ਹੈ ਜੀਵਨਦੀਆਂ ਸਮੱਸਿਆਵਾਂ ਦਾਸਾਹਮਣਾਕਰਨ ਤੋਂ ਭੱਜ ਰਹੇ ਜਾਂ ਭੌਂਤਿਕ ਤੋਟਾਂ ਦੇ ਮਾਰੇ ਮਨੁੱਖ ਵਿਚ ਜ਼ਿੰਦਗੀਪ੍ਰਤੀ ਵੱਧ ਰਹੀ ਉਦਾਸੀਨਤਾ। ਧਾਰਮਿਕਫ਼ਲਸਫ਼ੇ ਮਨੁੱਖੀ ਜੀਵਨ ਨੂੰ ਕੁਦਰਤ ਵਲੋਂ ਸਾਜੀ ਇਸ ਸ੍ਰਿਸ਼ਟੀਦੀਸਭ ਤੋਂ ਉੱਤਮ ਕ੍ਰਿਤਮੰਨਦੇ ਹਨ।ਸਾਡੇ ਧਾਰਮਿਕਅਕੀਦਿਆਂ ਅਨੁਸਾਰ ਸ੍ਰਿਸ਼ਟੀ’ਤੇ 84 ਲੱਖ ਜੂਨਾਂ ਹਨਅਤੇ ਇਨ੍ਹਾਂ ਸਾਰੀਆਂ ਜੂਨਾਂ ਨੂੰ ਭੋਗਣ ਤੋਂ ਬਾਅਦ ਮਨੁੱਖਾ ਦੇਹੀਮਿਲਦੀਹੈ।ਬਾਬਾਨਾਨਕਦੀਫ਼ਿਲਾਸਫ਼ੀਵਾਰ-ਵਾਰ ਮਨੁੱਖਾ ਜੀਵਨ ਨੂੰ ਹੀਰੇ-ਮੋਤੀਆਂ ਤੋਂ ਵੀਅਨਮੋਲ ਦੱਸਦਿਆਂ ਮਨੁੱਖ ਨੂੰ ਇਸ ਦੇਹੀਦੀਕਦਰਕਰਨਦੀਨਸੀਹਤਦਿੰਦੀਹੈ। ਦੁਨੀਆ ਦੇ ਅਮੀਰ ਤੇ ਮੌਲਿਕ ਫ਼ਲਸਫ਼ੇ ਮਨੁੱਖ ਨੂੰ ਜ਼ਿੰਦਗੀਦੀਆਂ ਮੁਸੀਬਤਾਂ ਨਾਲ ਸਾਹਸ ਭਰਿਆਟਾਕਰਾਕਰਨਦੀ ਹੀ ਨੇਕਸਲਾਹਦਿੰਦੇ ਹਨ।ਪਰ ਅੱਜ ਜ਼ਿੰਦਗੀਦੀਆਂ ਲੋੜਾਂ, ਸਮੱਸਿਆਵਾਂ ਅੱਗੇ ਮਨੁੱਖ ਨੇ ਇਸ ਅਨਮੋਲ ਮਨੁੱਖਾ ਜੀਵਨ ਨੂੰ ਬੌਣਾ ਜਿਹਾ ਅਤੇ ਸਭ ਤੋਂ ਸਸਤਾਬਣਾ ਕੇ ਰੱਖ ਦਿੱਤਾ ਹੈ। ਇਕ ਅਨੁਮਾਨ ਅਨੁਸਾਰ ਹਰਸਾਲ ਦੁਨੀਆ ਭਰਵਿਚ ਘੱਟੋ-ਘੱਟ 10 ਲੱਖ ਲੋਕ ਆਤਮ-ਹੱਤਿਆ ਕਰਦੇ ਹਨ, ਜਿਸ ਦਾਦਸਵਾਂ ਹਿੱਸਾ ਸਿਰਫਭਾਰਤੀਲੋਕਹਨ।ਭਾਰਤਵਿਚਹਰ ਇਕ ਘੰਟੇ ਵਿਚ 15 ਲੋਕ ਆਤਮ-ਹੱਤਿਆ ਕਰਰਹੇ ਹਨ।
ਅਸਲਵਿਚ ਇਸ ਸਮੱਸਿਆ ਦੀਵਿਆਪਕਤਾ ਨੂੰ ਸਮਝਣ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਅਜੋਕੇ ਵਿਕਾਸਦਾਸਰਮਾਏਦਾਰੀਆਧਾਰਿਤਨਮੂਨੇ ਨੇ ਮਨੁੱਖ ਦੇ ਅੰਦਰ ਇਹ ਗੱਲ ਪੱਕੀ ਤਰ੍ਹਾਂ ਵਸਾ ਦਿੱਤੀ ਹੈ ਕਿ ਭੌਂਤਿਕ ਸੁੱਖ ਹੀ ਉਸ ਦੀ ਜ਼ਿੰਦਗੀਦਾਅਸਲ ਤੇ ਅੰਤਮ ਸੁੱਖ ਹਨ। ਇਹ ਵਿਵਸਥਾ ਮਨੁੱਖ ਨੂੰ ਕਿਸੇ ਵੀ ਚੀਜ਼ ਦਾਅਨੰਦਮਾਨਣ ਤੋਂ ਪਹਿਲਾਂ ਉਸ ਦਾਮਾਲਕਬਣਨਲਈ ਉਤੇਜਿਤ ਕਰਦੀਹੈ। ਇਸ ਕਾਰਨਹਰ ਮਨੁੱਖ ਵਿਚ ਵੱਧ ਤੋਂ ਵੱਧ ਪਦਾਰਥਾਂ ਦਾਮਾਲਕਬਣਨਦੀਹੋੜ ਲੱਗੀ ਹੋਈ ਹੈ। ਇਹ ਵਿਵਸਥਾ ਮਨੁੱਖ ਦੇ ਅੰਦਰੋਂ ਸਬਰ, ਸੰਤੋਖ, ਬੁਰਾਈ ਦੇ ਖਿਲਾਫ਼ ਮੁਕਾਬਲਾ ਕਰਨਦੀਪ੍ਰਵਿਰਤੀਖ਼ਤਮਕਰਰਹੀ ਹੈ ਫ਼ਲਸਰੂਪ ਮਨੁੱਖੀ ਅਸੰਤੋਸ਼ਅਤੇ ਤਮ੍ਹਾਖ਼ਤਰਨਾਕਰੂਪਅਖ਼ਤਿਆਰਕਰਦੀ ਜਾ ਰਹੀਹੈ।
ਕਦੇ ਵੀ ਭੌਂਤਿਕ ਸੁੱਖ ਜਾਂ ਪਦਾਰਥਕ ਬਹੁਤਾਤ ਜੀਵਨਦੀਸਦੀਵੀ ਸੁਖਦਾਈ ਅਵਸਥਾਦੀਸ਼ਰਤਨਹੀਂ ਹੁੰਦੇ। ਤੁਸੀਂ ਲੱਖਾਂ ਰੁਪਏ ਮਹੀਨਾਪੈਕੇਜਲੈਣਵਾਲੇ ਕਿਸੇ ਵੱਡੇ ਕਾਰਪੋਰੇਟਘਰਾਣੇ ਦੇ ਸੀ.ਈ.ਓ.ਨੂੰਸ਼ਾਮ ਨੂੰ ਘਰ ਨੂੰ ਪਰਤਿਆਂ ਦੇਖੋ, ਉਹ ਏ.ਸੀ. ਲਗਜ਼ਰੀਕਰੋੜਾ ਰੁਪਏ ਦੀਕਾਰਵਿਚਵੀਆਪਣੇ ਮੱਥੇ ‘ਤੇ ਹੱਥ ਧਰੀਚਿੰਤਾਵਾਂ ਦੀ ਉਲਝਣਾ ‘ਚ ਫ਼ਸਿਆ ਹੋਇਆ ਨਜ਼ਰਆਵੇਗਾ ਤੇ ਦੂਜੇ ਪਾਸੇ ਅੱਠ ਘੰਟੇ ਕੜਕਦੀ ਧੁੱਪ ‘ਚ ਮਜ਼ਦੂਰੀਕਰਕੇ ਸ਼ਾਮ ਨੂੰ 100 ਰੁਪਏ ਦਾਨੋਟਬੋਝੇ ‘ਚ ਪਾ ਕੇ ਸਾਈਕਲ ਦੇ ਹੈਂਡਲਨਾਲਰੋਟੀਵਾਲਾਖਾਲੀਝੋਲਾਲਟਕਾਈ ਟੱਲੀਆਂ ਵਜਾਉਂਦੇ ਤੇ ਗੁਣਗੁਣਾਉਂਦੇ ਕਿਰਤੀ ਨੂੰ ਘਰ ਨੂੰ ਜਾਂਦੇ ਨੂੰ ਦੇਖੋ, ਜ਼ਿੰਦਗੀਦੀ ਸੰਤੁਸ਼ਟੀ ਤੇ ਖੁਸ਼ੀ ਦਾਮੰਤਰਸਮਝਣਲਈ ਇਸ ਤੋਂ ਪ੍ਰਤੱਖ ਮਿਸਾਲ ਤੁਹਾਨੂੰ ਹੋਰ ਕੀ ਮਿਲਸਕਦੀਹੈ।ਪਦਾਰਥਵਾਦਦਾਫ਼ਲਸਫ਼ਾ ਤੁਹਾਨੂੰ ਭਵਿੱਖ ਦੀਆਂ ਰਣਨੀਤੀਆਂ ਦੀਗਿਣਤੀ-ਮਿਣਤੀਵਿਚ ਉਲਝਾ ਕੇ ਰੱਖ ਦੇਵੇਗਾ।
ਕਹਿੰਦੇ ਨੇ ਕਿ ਇਕ ਵਾਰੀ ਕਿਸੇ ਰਾਜਦਾਰਾਜਾਬਿਮਾਰ ਹੋ ਗਿਆ। ਵੱਡੇ-ਵੱਡੇ ਵੈਦਹਕੀਮਬੁਲਾਏ ਗਏ ਪਰ ਕਿਸੇ ਨੂੰ ਬਿਮਾਰੀਦੀਸਮਝਨਾ ਆਈ। ਇਕ ਦਿਨ ਇਕ ਮਹਾਤਮਾ ਆਏ ਉਨ੍ਹਾਂ ਨੇ ਰਾਜੇ ਹਾਲਦੇਖਿਆ, ਦੇਖ ਕੇ ਕਹਿਣ ਲੱਗੇ ਕਿ ਜੇਕਰਇਨ੍ਹਾਂ ਨੂੰ ਕਿਸੇ ਖ਼ੁਸ਼ਵਿਅਕਤੀਦੀਕਮੀਜਪਹਿਨਾਈਜਾਵੇ ਤਾਂ ਇਨ੍ਹਾਂ ਦੀਬਿਮਾਰੀਠੀਕ ਹੋ ਸਕਦੀ ਹੈ। ਰਾਜੇ ਦੇ ਅਹਿਲਕਾਰ, ਨੌਕਰ-ਚਾਕਰ ਚਾਰੇ ਦਿਸ਼ਾਵਾਂ ਵਿਚ ਕਿਸੇ ਖ਼ੁਸ਼ਵਿਅਕਤੀਦੀਭਾਲਵਿਚ ਗਏ ਪਰ ਕੋਈ ਵਿਅਕਤੀਨਾਮਿਲਿਆ। ਇਕ ਦਿਨਰਾਜੇ ਦਾ ਪੁੱਤਰ ਜੰਗਲ ‘ਚੋਂ ਲੰਘਰਿਹਾ ਸੀ, ਉਸ ਨੂੰ ਇਕ ਝੌਪੜੀ ਵਿਚੋਂ ਆਵਾਜ਼ ਸੁਣੀ, ”ਹੇ ਪਰਮਾਤਮਾਮੈਂ ਅੱਜ ਬਹੁਤਖ਼ੁਸ਼ ਹਾਂ, ਮੈਨੂੰ ਰੱਜ ਕੇ ਖਾਣਲਈਭੋਜਨਮਿਲ ਗਿਆ ਹੈ।” ਰਾਜੇ ਦਾ ਪੁੱਤਰ ਉਸ ਕੋਲ ਗਿਆ, ਉਸ ਨੂੰ ਸਾਰੀਕਹਾਣੀ ਦੱਸੀ ਤੇ ਕਮੀਜਦੀ ਮੰਗ ਕੀਤੀਪਰ ਉਹ ਫ਼ਕੀਰਕਹਿੰਦਾ ਕਿ ਉਸ ਕੋਲ ਤਾਂ ਕੋਈ ਕਮੀਜ ਹੀ ਨਹੀਂ । ਰਾਜੇ ਦਾ ਪੁੱਤਰ ਵਾਪਸਮੁੜਪਿਤਾਕੋਲ ਗਿਆ ਤੇ ਸਾਰੀ ਗੱਲ ਦੱਸੀ। ਇਸ ਨਾਲਰਾਜੇ ਨੂੰ ਸਮਝ ਲੱਗ ਗਈ ਕਿ ਅਸਲੀ ਖ਼ੁਸ਼ੀ ਤਾਂ ਹੀ ਮਿਲਸਕਦੀ ਹੈ ਜੇਕਰ ਅਸੀਂ ਅਪਣੀਆਂ ਲਾਲਸਾਵਾਂ ਨੂੰ ਕਾਬੂ ਵਿਚ ਰੱਖਾਂਗੇ।ਕਿਸੇ ਦਾਰਸ਼ਨਿਕ ਨੇ ਸਹੀ ਕਿਹਾ ਹੈ ਕਿ, ‘ਤ੍ਰਿਸ਼ਨਾਵਾਂ ਲਈਜੀਊਣਵਾਲਾ ਮਨੁੱਖ ਬਾਦਸ਼ਾਹੀ ਦੇ ਤਖ਼ਤ’ਤੇ ਬੈਠਾਵੀਭਿਖਾਰੀ ਹੈ ਅਤੇ ਜ਼ਿੰਦਗੀਦੀਆਂ ਲੋੜਾਂ ਮੁਤਾਬਕ ਜੀਵਨਬਸਰਕਰਨਵਾਲਾ ਕੁੱਲੀ ਵਿਚਬੈਠਾਫ਼ਕੀਰਵੀਬਾਦਸ਼ਾਹਹੈ।”ਬਸ ਇਸੇ ਭੇਦ ਨੂੰ ਸਮਝਣਦੀਲੋੜਹੈ।
ਅਸੀਂ ਆਪਣੇ ਫ਼ਲਸਫ਼ੇ ਵੱਲ ਹੀ ਧਿਆਨਮਾਰੀਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਜ਼ੁਲਮ ਦੇ ਖਿਲਾਫ਼ਲੜਾਈਲੜਦਿਆਂ ਆਪਣੇ ਮਾਤਾ-ਪਿਤਾ, ਚਾਰੇ ਪੁੱਤਰ ਅਤੇ ਪਤਨੀਆਂ ਦੀਸ਼ਹੀਦੀਦੇਣ ਤੋਂ ਬਾਅਦਵੀ ਕੁਦਰਤ ਦੇ ਭਾਣੇ ‘ਚ ਪ੍ਰਸੰਨਤਾ ਜ਼ਾਹਰਕੀਤੀ ਸੀ। ਫ਼ਿਰ ਕਿਉਂ ਅੱਜ ਉਸ ਪੰਜਾਬ ਦੇ ਵਾਰਸਸਮਾਜਿਕਨਾ-ਬਰਾਬਰੀ, ਨਿਜ਼ਾਮੀਬੇਇਨਸਾਫ਼ੀਅਤੇ ਆਰਥਿਕ ਸਮੱਸਿਆਵਾਂ ਦਾਬਹਾਦਰੀਨਾਲਟਾਕਰਾਕਰਨਦੀ ਥਾਂ ਆਤਮ-ਘਾਤੀਰਸਤੇ ‘ਤੇ ਤੁਰੀ ਹੋਈ ਹੈ? ਅਸਲਵਿਚ ਅਸੀਂ ਬਾਬੇ ਨਾਨਕ ਦੇ ਵਾਰਸ ਤਾਂ ਕਹਾਉਂਦੇ ਹਾਂ ਪਰ ਅਜੇ ਤੱਕ ਉਸ ਦੇ ਫ਼ਲਸਫ਼ੇ ਨੂੰ ਨਾ ਤਾਂ ਸਮਝ ਸਕੇ ਅਤੇ ਨਾ ਹੀ ਆਪਣੇ ਜੀਵਨ ‘ਚ ਉਨ੍ਹਾਂ ਆਦਰਸ਼ਾਂ ਨੂੰ ਢਾਲ ਸਕੇ। ਬਾਬੇ ਨਾਨਕਦਾਫ਼ਲਸਫ਼ਾ ਹੀ ਹੈ, ਜਿਹੜਾ ਮਨੁੱਖ ਨੂੰ ਜਿਊਂਦਿਆਂ ਮਰਨਦੀ ਜਾਚ ਸਿਖਾਉਂਦਾਹੈ।ਤ੍ਰਿਸ਼ਨਾਵਾਂ ਨੂੰ ਕਾਬੂਕਰਕੇ ਜ਼ਿੰਦਗੀ ਨੂੰ ਜਿਊਣਾ ਹੀ ਅਸਲਮਰਨਾ ਹੈ ਅਤੇ ਇਸੇ ਮੌਤ ਵਿਚੋਂ ਜ਼ਿੰਦਗੀਦਾ ਸਹਿਜ ਤੇ ਅਨੰਦਨਿਕਲਦਾਹੈ।ਮਨ ਨੂੰ ਜਿੱਤਣ ਦੇ ਨਾਲ ਹੀ ਜਗ ਨੂੰ ਜਿੱਤਣ ਦਾਰਸਤਾ ਪੱਧਰਾ ਹੁੰਦਾ ਹੈ। ਜ਼ਿੰਦਗੀਦੀਆਂ ਅਸਫ਼ਲਤਾਵਾਂ ਨੂੰ ਦੇਖ ਕੇ ਸਿਵਿਆਂ ਦੇ ਰਾਹਪੈਣਾ ਮਨੁੱਖ ਦਾਜੀਵਨਸਿਧਾਂਤਨਹੀਂ ਹੈ, ਸਗੋਂ ਜ਼ਿੰਦਗੀਜੀਊਣਲਈ ਸਮੱਸਿਆਵਾਂ ਦਾਬਹਾਦਰੀਨਾਲਟਾਕਰਾਕਰਨਾਅਸਲਜੀਵਨਸਿਧਾਂਤਹੈ।ਬਦਤਰਰਾਜਪ੍ਰਬੰਧਅਤੇ ਕੰਗਾਲ ਹੋ ਰਹੀਆਰਥਿਕਵਿਵਸਥਾ ਤੋਂ ਤੰਗ ਆ ਕੇ ਫ਼ਾਹੇ ਲੈਣਅਤੇ ਸਪਰੇਆਂ ਪੀਣਵਾਲੇ ਪੰਜਾਬੀਆਂ ਨੂੰ ਇਸ ਤੋਂ ਪਹਿਲਾਂ ਇਕ ਵਾਰਆਪਣੇ ਇਤਿਹਾਸ, ਵਿਰਾਸਤਅਤੇ ਫ਼ਲਸਫ਼ੇ ਵੱਲ ਜ਼ਰਾਝਾਤ ਜ਼ਰੂਰਮਾਰਨੀਚਾਹੀਦੀਹੈ।

Check Also

ਭਾਰਤ ਵਿਚ ਵਧਦੀ ਫਿਰਕੂ ਹਿੰਸਾ

ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …