Breaking News
Home / ਘਰ ਪਰਿਵਾਰ / ਇੰਡੋ-ਕੈਨੇਡੀਅਨ ਔਰਤਾਂ ਦੀ ਨਵੀਂ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ

ਇੰਡੋ-ਕੈਨੇਡੀਅਨ ਔਰਤਾਂ ਦੀ ਨਵੀਂ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ

ਵੈਸਟਰਨ ਯੂਨੀਅਨ ਦੀ ਅਵਨੀਤ ਸੰਧੂ
ਇੱਕ ਕਾਮਯਾਬ ਔਰਤ ਵਜੋਂ ਉਨ੍ਹਾਂ ਦੇ ਅੱਜ ਵਾਲੇ ਮੁਕਾਮ ‘ਤੇ ਪਹੁੰਚਣ ਲਈ ਅਵਨੀਤ ਸੰਧੂ ਦੇ ਇੰਡੋ-ਕੈਨੇਡੀਅਨ ਪਿਛੋਕੜ ਅਤੇ ਪਾਲਣ-ਪੋਸ਼ਣ ਨੇ ਹੀ ਉਨ੍ਹਾਂ ਦੀ ਮਦਦ ਕੀਤੀ ਹੈ।
ਉਨ੍ਹਾਂ ਦਾ ਪਰਿਵਾਰ ਅੱਸੀਵਿਆਂ ਵਿੱਚ ਕੈਨੇਡਾ ਆਇਆ ਸੀ। ਕੈਨੇਡਾ ਵਿੱਚ ਜਨਮੇ ਭਾਰਤੀ ਮੂਲ ਦੇ ਇੱਕ ਬੱਚੇ ਵਜੋਂ ਅਵਨੀਤ ਨੂੰ ਵੀ ਉਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਦਾ ਸਾਹਮਣਾ ਦੂਜੀ ਪੀੜ੍ਹੀ ਦੇ ਬਾਕੀ ਕੈਨੇਡੀਅਨਾਂ ਨੂੰ ਕਰਨਾ ਪੈਂਦਾ ਹੈ: ਦੋ ਸਭਿਆਚਾਰਾਂ ਵਿਚਕਾਰ ਸੰਤੁਲਨ ਬਣਾਉਣਾਂਇੱਕ ਪਾਸੇ ਆਪਣੀ ਇੰਡੀਅਨ ਪਛਾਣ ਅਤੇ ਕਲਚਰ ਨੂੰ ਬਚਾ ਕੇ ਰੱਖਣਾ ਅਤੇ ਦੂਜੇ ਪਾਸੇ ਇੱਕ ਕੈਨੇਡੀਅਨ ਵਜੋਂ ਵੱਡੇ ਹੋਣਾ। ਜਿਵੇਂ ਕਿ ਪਹਿਲੀ ਪੀੜ੍ਹੀ ਦੇ ਇਮੀਗਰਾਂਟ ਮਾਪੇ ਕਰਦੇ ਹਨ, ਅਵਨੀਤ ਦੇ ਮਾਪਿਆਂ ਨੇ ਵੀ ਆਪਣੇ ਬੱਚਿਆਂ ਨੂੰ ਭਾਰਤੀ ਕਦਰਾਂ-ਕੀਮਤਾਂ ਅਤੇ ਪਰੰਪਰਾਵਾਂ ਸਿਖਾਈਆਂ। ਇਨ੍ਹਾਂ ਕਦਰਾਂ ਕੀਮਤਾਂ ਵਿੱਚ ਇਕ ਸਿਧਾਂਤ ਇਹ ਵੀ ਸ਼ਾਮਲ ਸੀ : ਇੱਕ ਮਰਦ ਜੋ ਕਰ ਸਕਦਾ ਹੈ, ਇਕ ਔਰਤ ਵੀ ਉਹ ਕੁੱਝ ਕਰ ਸਕਦੀ ਹੈ” । ਚਾਰ ਧੀਆਂ ਵਾਲੇ ਇੱਕ ਇੰਡੀਅਨ ਪਰਿਵਾਰ ਵਿੱਚ ਵੱਡੇ ਹੁੰਦੇ ਹੋਏ ਇਸ ਗੱਲ ਦਾ ਅਵਨੀਤ ਸੰਧੂ ‘ਤੇ ਵੱਡਾ ਅਸਰ ਪਿਆ। ਜਦ ਅਵਨੀਤ ਯੂਨੀਵਰਸਿਟੀ ਤੱਕ ਪਹੁੰਚੇ, ਉਦੋਂ ਤੱਕ ਹੀ ਉਨ੍ਹਾਂ ਇਹ ਗੱਲ ਮਹਿਸੂਸ ਕਰਨੀ ਸ਼ੁਰੂ ਕੀਤੀ ਕਿ ਕੰਪਿਊਟਰ ਇੰਜਨੀਅਰਿੰਗ ਵਿੱਚ ਉਸਦੀ ਗਰੈਜੂਏਟਿੰਗ ਕਲਾਸ ਵਿੱਚ ਸਿਰਫ 10 ਫੀਸਦੀ ਹੀ ਲੜਕੀਆਂ ਸਨ। ਸੰਧੂ ਦਾ ਕਹਿਣਾ ਹੈ, ” ਮੈਨੂੰ ਉਮੀਦ ਹੈ ਕਿ ਹੋਰ ਔਰਤਾਂ ਵੀ ਇਹ ਮਹਿਸੂਸ ਕਰਨਗੀਆਂ ਕਿ ਉਨ੍ਹਾਂ ਅੱਗੇ ਇਹ ਮੌਕਾ ਹੈ ਕਿ ਉਹ ਜੋ ਵੀ ਚਾਹੁਣ, ਬਣ ਸਕਦੀਆਂ ਹਨ, ਇਸ ਵਿੱਚ ਕੰਪਿਊਟਰ ਇੰਜਨੀਅਰ ਬਣਨਾ ਵੀ ਸ਼ਾਮਲ ਹੈ! ਟੈਕਨਾਲੋਜੀ ਇੰਡਸਟਰੀ ਦਾ ਹਿੱਸਾ ਬਣਨਾ ਇੱਕ ਵੱਡੀ ਗੱਲ ਹੈ।
ਵੈਸਟਰਨ ਯੂਨੀਅਨ ਕੈਨੇਡਾ ਵਿੱਚ ਪ੍ਰੌਡਕਟ ਮਾਰਕਿਟਿੰਗ ਡਾਇਰੈਕਟਰ ਵਜੋਂ ਆਪਣੇ ਮੌਜੂਦਾ ਰੋਲ ਵਿੱਚ ਸੰਧੂ ਕੋਲ ਇਹ ਅਜ਼ਾਦੀ ਹੈ ਕਿ ਉਹ ਸਮੱਸਿਆਵਾਂ ਦਾ ਹੱਲ ਕੱਢੇ । ਉਨ੍ਹਾਂ ਦੀ ਟੈਕਨੀਕਲ ਟਰੇਨਿੰਗ ਨੇ ਉਨ੍ਹਾਂ ਦੀ ਸਮੱਸਿਆਵਾਂ ਦਾ ਹੱਲ ਕੱਢਣ ਦੀ ਸਕਿੱਲ ਨੂੰ ਬਹੁਤ ਹੀ ਪ੍ਰੈਕਟੀਕਲ ਤਰੀਕੇ ਨਾਲ ਵਿਕਸਤ ਕੀਤਾ ਹੈ, ਅਤੇ ਇਹ ਉਨ੍ਹਾਂ ਦੇ ਲੀਡਰਸ਼ਿਪ ਰੋਲ ਦਾ ਅਧਾਰ ਹੈ। ਆਪਣੇ ਗ੍ਰਾਹਕਾਂ ਨੂੰ ਸਮਝਣਾ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜਾਨਣਾ ਅਤੇ ਉਨ੍ਹਾਂ ਦੇ ਮੌਲਿਕ ਅਤੇ ਵਿਹਾਰਕ ਹੱਲ ਸੁਲਝਾਉਣਾ ਇਸ ਵਿੱਚ ਸ਼ਾਮਲ ਹੈ। ਸੰਧੂ ਨੂੰ ਆਪਣੇ ਪੰਜਾਬੀ ਹੋਣ ‘ਤੇ ਮਾਣ ਹੈ ਅਤੇ ਆਪਣੇ ਕੈਨੇਡੀਅਨ ਹੋਣ ‘ਤੇ ਵੀ ਅਤੇ ਇਸ ਨਾਲ ਉਨ੍ਹਾਂ ਨੂੰ ਵੈਸਟਰਨ ਯੂਨੀਅਨ ਦੇ ਅੰਦਰ ਅਤੇ ਬਾਹਰ ਆਪਣੇ ਵਿੰਭਿੰਨਤਾ ਭਰਪੂਰ ਗ੍ਰਾਹਕਾਂ ਦੀ ਅਵਾਜ਼ ਬਣਨ ਦਾ ਮੌਕਾ ਮਿਲਦਾ ਹੈ। ਉਹ ਦੱਸਦੇ ਹਨ” ਕਿ ਮੇਰੀ ਮੁੱਖ ਜ਼ਿੰਮੇਵਾਰੀ ਇਹ ਹੈ ਕਿ ਅਸੀਂ ਆਪਣੇ ਗ੍ਰਾਹਕਾਂ ਨੂੰ ਸੁਰੱਖਿਅਤ ਅਤੇ ਭਰੋਸੇਯੋਗ ਉਤਪਾਦ ਪ੍ਰਦਾਨ ਕਰੀਏ, ਜਿਨ੍ਹਾਂ ਵਿੱਚ ਡਿਜੀਟਲ ਪ੍ਰੋਡਕਟ ਵੀ ਸ਼ਾਮਲ ਹਨ। ਅੱਜ ਕੱਲ੍ਹ ਗ੍ਰਾਹਕਾਂ ਦੀਆਂ ਖਾਹਿਸ਼ਾਂ ਜਾਂ ਉਮੀਦਾਂ ਉਨ੍ਹਾਂ ਦੇ ਕਸਟਮਰ ਅਨੁਭਵ ਤੇ ਅਧਾਰਤ ਹੁੰਦੀਆਂ ਹਨ। ਮੇਰੇ ਇਸ ਰੋਲ ਵਿੱਚ ਮੈਂ ਗ੍ਰਾਹਕਾਂ ਨੂੰ ਉਹ ਸਰਵਿਸ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੀ ਹਾਂ, ਜਿਸ ਦੀ ਉਹ ਉਮੀਦ ਰੱਖਦੇ ਹਨ”।
ਵੈਸਟਰਨ ਯੂਨੀਅਨ ਕੈਨੇਡਾ ਦੇ ਪ੍ਰੌਡਕਟ ਮਾਰਕਿਟਿੰਗ ਮੈਨੇਜਰ ਵਜੋਂ ਉਨ੍ਹਾਂ ਦੇ ਸੀਨੀਅਰ ਰੋਲ ਬਾਰੇ ਸੰਧੂ ਇਹ ਮੰਨਦੇ ਹਨ ਕਿ ਗ੍ਰਾਹਕਾਂ ਦੀਆਂ ਉਮੀਦਾਂ ਕਾਰਨ ਪੈਸੇ ਦੇ ਟਰਾਂਸਫਰ ਦੀ ਇੰਡਸਟਰੀ ਲਗਾਤਾਰ ਬਦਲੇਗੀ। ਆਉਣ ਵਾਲੇ ਦੌਰ ਵਿੱਚ ਗ੍ਰਾਹਕ ਹਰ ਚੈਨਲ ਰਾਹੀਂ ਇੱਕੋ ਜਿਹੇ ਅਨੁਭਵ ਦੀ ਉਮੀਦ ਰੱਖੇਗਾ। ਰਿਟੇਲ ਸੈਕਟਰ ਵਿੱਚ ਮੈਨੂੰ ਕਾਫੀ ਕੁੱਝ ਡਿਜੀਟਲ ਹੋ ਰਿਹਾ ਨਜ਼ਰ ਆ ਰਿਹਾ ਹੈ। ਇਸ ਦਾ ਇਹ ਮਤਲਬ ਨਹੀਂ ਕਿ ਰਿਟੇਲ ਖਤਮ ਹੋ ਜਾਵੇਗਾ ਪਰ ਰਿਵਾਇਤੀ ਸਟੋਰਾਂ ਵਾਲਾ ਮਾਡਲ ਬਦਲੇਗਾ ਅਤੇ ਡਿਜੀਟਲ ਅਨੁਭਵ ਨੂੰ ਰਿਟੇਲ ਅਨੁਭਵ ਦਾ ਹਿੱਸਾ ਬਣਾਏਗਾ। ਇਸ ਵਿੱਚ ਸੈਲਫ-ਸਰਵ ਕਿਔਸਕ ਵੀ ਸ਼ਾਮਲ ਹਨ, ਜਿਨ੍ਹਾਂ ਤੇ ਐਮੇਜ਼ੌਨ ਵੱਲੋਂ ਪਾਇਲਟ ਪ੍ਰੌਜੈਕਟ ਦੇ ਤੌਰ ‘ਤੇ ਸ਼ੁਰੂ ਕੀਤੇ ਸਟੋਰ ਦੀ ਤਰ੍ਹਾਂ ਚੈੱਕ-ਆਊਟ ਕਰਨ ਦੀ ਵੀ ਲੋੜ ਨਹੀਂ ਪੈਂਦੀ। ਇਸ ਤਰ੍ਹਾਂ ਦੀ ਤਕਨੀਕੀ ਪ੍ਰਗਤੀ ਪੇਮੈਂਟ, ਕੰਪਲਾਇੰਸਂਵੈਰੀਫਿਕੇਸ਼ਨ ਅਤੇ ਪਛਾਣ ਚੈੱਕ ਕਰਨਾ ਆਦਿ ਸਭ ਖੇਤਰਾਂ ਵਿੱਚ ਫੈਲ ਜਾਵੇਗੀ। ਡਿਜੀਟਲ ਵਿਕਾਸ ਤੇ ਪੱਖ ਤੋਂ ਇੱਥੇ ਬਹੁਤ ਮੌਕੇ ਹਨਂਇਹ ਇੱਕ ਅਜਿਹਾ ਖੇਤਰ ਹੈ, ਜਿਹੜਾ ਲਗਾਤਾਰ ਵਿਕਸਤ ਹੋਵੇਗਾ ਅਤੇ ਇਸ ਨੂੰ ਲੈ ਕੇ ਮੈਂ ਖੁਦ ਬਹੁਤ ਆਸਵੰਦ ਹਾਂ ਅਤੇ ਇਸ ਦਾ ਹਿੱਸਾ ਬਣਨਾ ਚਾਹੁੰਦੀ ਹਾਂ।ઠ
ਸੰਧੂ ਦਾ ਕਹਿਣਾ ਹੈ ਕਿ ਮੇਰੇ ਮਾਪਿਆਂ ਨੇ ਬਹੁਤ ਮਿਹਨਤ ਕੀਤੀ। ਕਿਸੇ ਵਕਤ ਉਹ ਸਖਤ ਮੁਸ਼ੱਕਤ ਵਾਲੀਆਂ ਬਲੂ-ਕੌਲਰ ਜੌਬਜ਼ ਕਰਦੇ ਸਨ। ਮੇਰੇ ਡੈਡ ਦਿਨ ਵਿੱਚ ਦੋ ਸ਼ਿਫਟਾਂ ਕਰਦੇ। ਉਨ੍ਹਾਂ ਕਦੇ ਸ਼ਿਕਾਇਤ ਨਾ ਕੀਤੀ। ਇਸ ਮੁਲਕ ਵਿੱਚ ਸਾਨੂੰ ਅੱਛੇ ਮੌਕੇ ਦੇਣ ਲਈ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ।” ਇਸੇ ਵਜ੍ਹਾ ਕਰਕੇ ਮੈਂ ਆਪਣੇ ਗ੍ਰਾਹਕਾਂ ਦੀ ਮਾਨਸਿਕਤਾ ਚੰਗੀ ਤਰ੍ਹਾਂ ਸਮਝ ਸਕਦੀ ਹਾਂ। ਮੈਨੂੰ ਪਤਾ ਹੈ ਕਿ ਉਹ ਕਿਸ ਹਾਲਤ ਵਿੱਚੋਂ ਲੰਘ ਰਹੇ ਹਨ ਅਤੇ ਉਹ ਐਨੀ ਮਿਹਨਤ ਕਿਉਂ ਕਰ ਰਹੇ ਹਨ। ਉਹ ਸਿਰਫ ਇੱਥੇ ਹੀ ਆਪਣੇ ਪਰਿਵਾਰ ਨੂੰ ਨਹੀਂ ਸੰਭਾਲ ਰਹੇ, ਬਲਕਿ ਪਿਛਲੇ ਮੁਲਕ ਵਿੱਚ ਰਹਿ ਰਹੇ ਪਰਿਵਾਰ ਦਾ ਵੀ ਖਿਆਲ ਰੱਖ ਰਹੇ ਹਨ। ਸਾਡੇ ਗ੍ਰਾਹਕ ਬਹੁਤ ਨਿਰਸਵਾਰਥ ਹਨ ਅਤੇ ਇਹ ਮੈਂ ਆਪਣੇ ਮਾਪਿਆਂ ਵਿਚੋਂ ਦੇਖਦੀ ਵੱਡੀ ਹੋਈ ਹਾਂ। ਇਹ ਗੱਲ ਹੀ ਮੈਨੂੰ ਹਕੀਕਤ ਨਾਲ ਜੋੜਦੀ ਹੈ ਅਤੇ ਇਸ ਗੱਲ ਨੂੰ ਜਾਣਨ ਦਾ ਸਿੱਧਾ ਅਨੁਭਵ ਦਿੰਦੀ ਹੈ ਕਿ ਕੈਨੇਡਾ ਵਾਸਤੇ ਇਮੀਗਰਾਂਟ ਕਿੰਨੇ ਅਹਿਮ ਹਨ”।
ਪੂਰੀ ਦੁਨੀਆ ਵਿੱਚ ਵੈਸਟਰਨ ਯੂਨੀਅਨ ਵਿੱਚ ਕੰਮ ਕਰਨ ਵਾਲੇ ਲੋਕਾਂ ਵਿਚ ਅੱਧੇ ਤੋਂ ਵੱਧ ਔਰਤਾਂ ਹਨ ਅਤੇ ਵੈਸਟਰਨ ਯੂਨੀਅਨ ਰਾਹੀਂ ਜਿਹੜੇ 150 ਮਿਲੀਅਨ ਲੋਕ ਪੈਸਾ ਭੇਜਦੇ ਜਾਂ ਪ੍ਰਾਪਤ ਕਰਦੇ ਹਨ, ਉਨ੍ਹਾਂ ਵਿੱਚ ਵੀ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਵੱਧ ਹੈ। ਵੈਸਟਰਨ ਯੂਨੀਅਨ ਵਿੱਚ ਕੰਮ ਕਰਨ ਵਾਲੇ ਲੋਕਾਂ ਅੰਦਰ ਵਿੰਭਿੰਨਤਾ ਮੁਢਲੀ ਚੀਜ਼ ਹੈ ਅਤੇ ਇਸ ਵਿੰਭਿੰਨਤਾ ਦੇ ਕੇਂਦਰ ਵਿੱਚ ਔਰਤਾਂ ਹਨ। (ਸਰੋਤ: https://www.westernunion.com/blog/women-empowerment/)

Check Also

ਵਾਲਾਂ ਦਾ ਝੜਨਾ : ਕਾਰਨਾਂ ਨੂੰ ਸਮਝਣਾ

ਵਾਲਾਂ ਦਾ ਝੜਨਾ, ਜਾਂ ਅਲੋਪੇਸ਼ੀਆ, ਇੱਕ ਆਮ ਸਥਿਤੀ ਹੈ ਜੋ ਹਰ ਉਮਰ ਅਤੇ ਲਿੰਗ ਦੇ …