Breaking News
Home / ਪੰਜਾਬ / ‘ਲਾਲ ਬੱਤੀ’ ‘ਤੇ ਮਨਪ੍ਰੀਤ ਬਾਦਲ ਤੇ ਬੀਬੀ ਭੱਠਲ ‘ਚ ਖੜਕੀ!

‘ਲਾਲ ਬੱਤੀ’ ‘ਤੇ ਮਨਪ੍ਰੀਤ ਬਾਦਲ ਤੇ ਬੀਬੀ ਭੱਠਲ ‘ਚ ਖੜਕੀ!

5ਲਾਲ ਬੱਤੀ ਬਾਰੇ ਕੋਈ ਵੀ ਫੈਸਲਾ ਪਾਰਟੀ ਹਾਈ ਕਮਾਂਡ ਲਏਗੀ
ਲੁਧਿਆਣਾ: ਪੀਪੀਪੀ ਨੂੰ ਕਾਂਗਰਸ ‘ਚ ਮਰਜ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਦੀ ਰਾਇ ਪਾਰਟੀ ਨਾਲ ਮੇਲ ਨਹੀਂ ਖਾ ਰਹੀ। ਪੰਜਾਬ ‘ਚ ਲਾਲ ਬੱਤੀ ਵਾਲਾ ਵੀਆਈਪੀ ਕਲਚਰ ਬੰਦ ਕਰਨ ਦੇ ਮੁੱਦੇ ‘ਤੇ ਬੋਲ ਰਹੇ ਮਨਪ੍ਰੀਤ ਬਾਦਲ ਨੂੰ ਸਾਬਕਾ ਮੁੱਖ ਮੰਤਰੀ ਤੇ ਚੋਣ ਮੈਨੀਫਿਸਟੋ ਕਮੇਟੀ ਦੀ ਚੇਅਰਪਰਸਨ ਬੀਬੀ ਰਜਿੰਦਰ ਕੌਰ ਭੱਠਲ ਨੇ ਟੋਕ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪਾਰਟੀ ਦਾ ਫੈਸਲਾ ਨਹੀਂ ਹੈ।
ਮਨਪ੍ਰੀਤ ਸਿੰਘ ਬਾਦਲ ਤੇ ਬੀਬੀ ਭੱਠਲ ਕਾਂਗਰਸ ਦੇ ਚੋਣ ਮੈਨੀਫਿਸਟੋ ਬਾਰੇ ਲੋਕਾਂ ਦੀ ਰਾਇ ਲੈਣ ਲਈ ਲੁਧਿਆਣਾ ਪਹੁੰਚੇ ਸਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਦ ਸਵਾਲ ਪੁੱਛਿਆ ਗਿਆ ਕਿ ਕੀ ਕਾਂਗਰਸ ਸੱਤਾ ‘ਚ ਆਉਣ ਤੋਂ ਬਾਅਦ ਲਾਲ ਬੱਤੀ ਤੇ ਵੀਆਈਪੀ ਕਲਚਰ ਖਤਮ ਕਰੇਗੀ? ਇਸ ‘ਤੇ ਜਵਾਬ ਦਿੰਦਿਆਂ ਬੀਬੀ ਭੱਠਲ ਨੇ ਕਿਹਾ ਕਿ ਉਹ ਲੋਕਾਂ ਦੀ ਰਾਇ ਪਾਰਟੀ ਹਾਈ ਕਮਾਂਡ ਤੱਕ ਪਹੁੰਚਾ ਦੇਣਗੇ। ਪਰ ਲਾਲ ਬੱਤੀ ਲਗਾਉਣ ਜਾਂ ਨਾ ਲਗਾਉਣ ਬਾਰੇ ਫ਼ੈਸਲਾ ਹਾਈ ਕਮਾਂਡ ਵੱਲੋਂ ਹੀ ਕੀਤਾ ਜਾਏਗਾ। ਪਰ ਇਸ ਦੌਰਾਨ ਉੱਥੇ ਮੌਜੂਦ ਮਨਪ੍ਰੀਤ ਬਾਦਲ ਨੇ ਕਿਹਾ ਕਿ ਕਾਂਗਰਸ ਵੀਆਈਪੀ ਕਲਚਰ 100 ਫ਼ੀਸਦੀ ਖਤਮ ਕਰੇਗੀ। ਉਨ੍ਹਾਂ ਕਿਹਾ ਕਿ ਸੱਤਾ ‘ਚ ਆਉਣ ‘ਤੇ ਉਹ ਲਾਲ ਬੱਤੀ ਨਹੀਂ ਲਗਾਉਣਗੇ। ਪਰ ਬੀਬੀ ਭੱਠਲ ਨੇ ਫਿਰ ਕਿਹਾ ਕਿ ਇਸ ਬਾਰੇ ਕੋਈ ਵੀ ਫੈਸਲਾ ਪਾਰਟੀ ਹਾਈ ਕਮਾਂਡ ਲਏਗੀ, ਇਹ ਪਾਰਟੀ ਦਾ ਫੈਸਲਾ ਨਹੀਂ ਹੈ।

Check Also

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ

ਲੁਧਿਆਣਾ ਦੀ ਆਦਿੱਤੀ ਨੇ 100% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ …