ਕੰਪਨੀ ਦੇ ਅਧਿਕਾਰਤ ਪ੍ਰਤੀਨਿਧ ਤੋਂ ਜੁਲਾਈ ਦੇ ਦੂਜੇ ਹਫ਼ਤੇ ਹੋਵੇਗੀ ਪੁੱਛਗਿੱਛ
ਨਵੀਂ ਦਿੱਲੀ: ਬੀਕਾਨੇਰ ਜ਼ਮੀਨ ਘੁਟਾਲੇ ਵਿੱਚ ਰਾਬਰਟ ਵਾਡਰਾ ਦੀ ਕੰਪਨੀ ਸਕਾਈਲਾਈਟ ਐਲ.ਐਲ.ਪੀ. ਨੂੰ ਈ.ਡੀ. ਨੇ ਪੁੱਛਗਿਛ ਤੇ ਦਸਤਾਵੇਜ਼ ਦੇਣ ਲਈ ਸੰਮਨ ਜਾਰੀ ਕੀਤੇ ਹਨ। ਪਿਛਲੇ ਹਫਤੇ ਈ.ਡੀ. ਨੇ ਜੋ ਨੋਟਿਸ ਜਾਰੀ ਕੀਤਾ ਸੀ, ਉਹ ਸਕਾਈਲਾਈਟ ਹਾਸਪੀਟੈਲਿਟੀ ਪ੍ਰਾਈਵੇਟ ਲਿਮਟਿਡ ਦੇ ਨਾਂ ਸੀ।
ਈ.ਡੀ. ਨੇ ਪੁੱਛਗਿਛ ਲਈ ਵਾਡਰਾ ਦੀ ਕੰਪਨੀ ਦੇ ਅਧਿਕਾਰਤ ਪ੍ਰਤੀਨਿਧ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਜੁਲਾਈ ਦੇ ਦੂਸਰੇ ਹਫਤੇ ਪੁੱਛਗਿਛ ਹੋਵੇਗੀ। ਕੰਪਨੀ ਵਿੱਚ ਰਾਬਰਟ ਵਾਡਰਾ ਤੇ ਉਸ ਦੀ ਮਾਂ ਡਾਇਰੈਕਟਰ ਹੈ। ਬੀਕਾਨੇਰ ਜ਼ਮੀਨ ਘੁਟਾਲੇ ਵਿੱਚ ਰਾਬਰਟ ਵਾਡਰਾ ਦੇ ਕਰੀਬੀ ਮਹੇਸ਼ ਨਾਗਰ ਨੂੰ ਈ.ਡੀ ਦਾ ਨੋਟਿਸ ਮਿਲਿਆ ਹੈ। ਪ੍ਰਿਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ ਪੀ.ਐਮ.ਐਲ.ਏ. ਤਹਿਤ ਨੋਟਿਸ ਦਿੱਤਾ ਗਿਆ ਸੀ। ਮਹੇਸ਼ ਨਾਗਰ ਰਾਬਰਟ ਵਾਡਰਾ ਦੀ ਕੰਪਨੀ ਸਕਾਈਲਾਈਟ ਦੇ ਪਾਵਰ ਆਫ ਅਟਾਰਨੀ ਹਨ।