7.9 C
Toronto
Wednesday, October 29, 2025
spot_img
Homeਭਾਰਤਉੱਤਰਾਖੰਡ 'ਚ ਫਿਰ ਕੁਦਰਤ ਦੀ ਪ੍ਰਕੋਪੀ, 30 ਲੋਕਾਂ ਦੀ ਮੌਤ ਬੱਦਲ ਫਟਣ...

ਉੱਤਰਾਖੰਡ ‘ਚ ਫਿਰ ਕੁਦਰਤ ਦੀ ਪ੍ਰਕੋਪੀ, 30 ਲੋਕਾਂ ਦੀ ਮੌਤ ਬੱਦਲ ਫਟਣ ਕਾਰਨ ਹੋਈ ਭਾਰੀ ਤਬਾਹੀ

3ਉੱਤਰਾਖੰਡ :  ਉੱਤਰਾਖੰਡ ‘ਚ ਇਕ ਵਾਰ ਫਿਰ ਤੋਂ ਕੁਦਰਤ ਨੇ ਆਪਣਾ ਕਹਿਰ ਵਰਾਇਆ ਹੈ। ਉੱਤਰਾਖੰਡ ਦੇ ਪਿਥੌਰਾਗੜ੍ਹ ‘ਚ ਬੱਦਲ ਫੱਟਣ ਨਾਲ ਵੱਡੀ ਤਬਾਹੀ ਹੋਈ ਹੈ। ਬੱਦਲ ਫੱਟਣ ਨਾਲ ਹੋਈ ਭਾਰੀ ਤਬਾਹੀ ਕਾਰਨ ਹੁਣ ਤੱਕ 30 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ ਜਦੋਂਕਿ 25 ਲੋਕ ਲਾਪਤਾ ਦੱਸੇ ਜਾ ਰਹੇ ਹਨ। ਬੱਦਲ ਫੱਟਣ ਤੋਂ ਬਾਅਦ ਭਿਆਨਕ ਤਬਾਹੀ ਦਾ ਮੰਜ਼ਰ ਦਿੱਸਿਆ। ਦੱਸਿਆ ਜਾ ਰਿਹਾ ਹੈ ਕਿ 6 ਤੋਂ ਵੱਧ ਮਕਾਨ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੇ ਹਨ। ਪਿੰਡ ਦੇ ਕਈ ਪਸ਼ੂ ਵੀ ਹੜ੍ਹ ‘ਚ ਵਹਿ ਗਏ ਹਨ। ਭਾਰੀ ਬਾਰਸ਼ ਤੋਂ ਬਾਅਦ ਅਜਿਹਾ ਹੀ ਹਾਲ ਗੜ੍ਹਵਾਲ ਦੇ ਚਮੋਲੀ ਦਾ ਵੀ ਹੈ। ਇਥੇ ਵੀ ਘਰਾਂ ‘ਚ ਮਲਬਾ ਆ ਗਿਆ ਹੈ।ઠਇਸ ਦੇ ਨਾਲ ਹੀ ਪਹਾੜਾਂ ‘ਚ ਨਦੀ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸੁਰੱਖਿਅਤ ਸਥਾਨਾਂ ‘ਤੇ ਪਹੁੰਚ ਜਾਣ। ਫੌਜ ਅਤੇ ਨੀਮ ਫੌਜੀ ਬਲਾਂ ਦੇ ਕਰਮਚੀਆਂ ਦੀ ਮਦਦ ਨਾਲ ਚਲਾਈ ਜਾ ਰਹੀ ਖੋਜ ਮੁਹਿੰਮ ਦੇ ਜ਼ਰੀਏ ਹੋਰ ਲਾਸ਼ਾਂ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

RELATED ARTICLES
POPULAR POSTS