ਸਾਢੇ 8 ਘੰਟੇ ਮਗਰੋਂ ਮੁੰਬਈ ਵਾਪਸ ਪਰਤੀ ਫਲਾਈਟ
ਨਵੀਂ ਦਿੱਲੀ/ਬਿਊਰੋ ਨਿਊਜ਼ : ਮੁੰਬਈ ਤੋਂ ਨਿਊਯਾਰਕ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਏਆਈ 119 ਨੂੰ ਅੱਜ ਸੋਮਵਾਰ ਸਵੇਰੇ ਬੰਬ ਨਾਲ ਉਡਾਣ ਦੀ ਧਮਕੀ ਮਿਲੀ। 8 ਘੰਟੇ 37 ਦੀ ਉਡਾਣ ਤੋਂ ਬਾਅਦ ਇਸ ਫਲਾਈਟ ਨੂੰ ਮੁੰਬਈ ਡਾਇਵਰਟ ਕਰ ਦਿੱਤਾ ਗਿਆ। ਫਲਾਈਟ ਵਿਚ 19 ਕਰੂ ਮੈਂਬਰਾਂ ਸਮੇਤ 322 ਯਾਤਰੀ ਸਵਾਰ ਸਨ। ਏਅਰ ਇੰਡੀਆ ਨੇ ਦੱਸਿਆ ਕਿ ਫਲਾਈਟ ਦੇ ਵਾਸ਼ਰੂਮ ’ਚ ਇਕ ਨੋਟ ਮਿਲਿਆ, ਜਿਸ ’ਚ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਸੁਰੱਖਿਆ ਪ੍ਰੋਟੋਕਾਲ ਨੂੰ ਧਿਆਨ ਵਿਚ ਰੱਖਦੇ ਹੋਏ ਰਸਤੇ ਤੋਂ ਹੀ ਫਲਾਈਟ ਨੂੰ ਵਾਪਸ ਲਿਆਉਣ ਦਾ ਫੈਸਲਾ ਕੀਤਾ ਗਿਆ। ਏਅਰ ਇੰਡੀਆ ਦੀ ਇਸ ਫਲਾਈਟ ਨੇ ਮੁੰਬਈ ਏਅਰਪੋਰਟ ਤੋਂ ਲੰਘੀ ਦੇਰ ਰਾਤ ਨਿਊਯਾਰਕ ਲਈ ਉਡਾਣ ਭਰੀ ਸੀ ਅਤੇ ਇਹ ਫਲਾਈਟ ਅੱਜ ਸਵੇਰੇ ਮੁੰਬਈ ਵਾਪਸ ਪਰਤ ਆਈ। ਜਾਂਚ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Check Also
ਪੰਜਾਬ ਬੋਰਡ ਦੇ 12ਵੀਂ ਕਲਾਸ ਦੇ ਇਮਤਿਹਾਨ ’ਚ ਆਮ ਆਦਮੀ ਪਾਰਟੀ ਸਬੰਧੀ ਪੁੱਛਿਆ ਗਿਆ ਸਵਾਲ
ਪੰਜਾਬ ਭਾਜਪਾ ਵੱਲੋਂ ਕੀਤਾ ਗਿਆ ਵਿਰੋਧ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ …