Home / ਭਾਰਤ / ਮਨੀਸ਼ ਸਿਸੋਦੀਆ ਕੋਲੋਂ ਈਡੀ ਨੇ ਤਿਹਾੜ ਜੇਲ੍ਹ ’ਚ ਕੀਤੀ ਪੁੱਛਗਿੱਛ

ਮਨੀਸ਼ ਸਿਸੋਦੀਆ ਕੋਲੋਂ ਈਡੀ ਨੇ ਤਿਹਾੜ ਜੇਲ੍ਹ ’ਚ ਕੀਤੀ ਪੁੱਛਗਿੱਛ

ਜ਼ਮਾਨਤ ਅਰਜ਼ੀ ’ਤੇ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਭਲਕੇ ਕਰੇਗੀ ਸੁਣਵਾਈ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਸ਼ਰਾਬ ਘੁਟਾਲਾ ਮਾਮਲੇ ’ਚ ਤਿਹਾੜ ’ਚ ਜੇਲ੍ਹ ਬੰਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਕੱਲੋਂ ਅੱਜ ਜੇਲ੍ਹ ਪਹੁੰਚ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀ ਪੁੱਛਗਿੱਛ ਕੀਤੀ। ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਈਡੀ ਨੇ ਮਨੀਸ਼ ਸਿਸੋਦੀਆ ਕੋਲੋਂ ਕਾਫ਼ੀ ਸਵਾਲ ਪੁੱਛੇ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਈਡੀ ਦੀ ਟੀਮ ਇਸ ਮਾਮਲੇ ’ਚ ਗਿ੍ਰਫ਼ਤਾਰ ਕੀਤੇ ਗਏ ਦੋ ਹੋਰ ਆਰੋਪੀਆਂ ਨੂੰ ਨਾਲ ਲੈ ਕੇ ਤਿਹਾੜ ਜੇਲ੍ਹ ਪਹੁੰਚੀ। ਈਡੀ ਨੇ ਦੱਸਿਆ ਕਿ ਨਵੀਂ ਸ਼ਰਾਬ ਨੀਤੀ ਬਣਾਉਣ ’ਚ ਸਾਊਥ ਦਿੱਲੀ ਦੇ ਵਪਾਰੀਆਂ ਕੋਲੋਂ 100 ਕਰੋੜ ਦੀ ਰਿਸ਼ਵਤ ਲਈ ਸੀ। ਇਸ ਮਾਮਲੇ ’ਚ ਈਡੀ ਨੇ 6 ਮਾਰਚ ਨੂੰ ਹੈਦਰਾਬਾਦ ਦੇ ਬਿਜਨਸਮੈਨ ਅਰੁਣ ਰਾਮਚੰਦਰ ਪਿਲਈ ਅਤੇ ਅਮਨਦੀਪ ਢਿੱਲੋਂ ਨੂੰ ਗਿ੍ਰਫ਼ਤਾਰ ਕੀਤਾ ਸੀ। ਜਦਕਿ 6 ਮਾਰਚ ਨੂੰ ਹੀ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਮਨੀਸ਼ ਸਿਸੋਦੀਆਂ ਨੂੰ 14 ਮਾਰਚ ਯਾਨੀ 20 ਮਾਰਚ ਤੱਕ ਨਿਆਂਇਕ ਹਿਰਾਸਤ ਭੇਜ ਦਿੱਤਾ ਸੀ। ਮਨੀਸ਼ ਸਿਸੋਦੀਆ ਵੱਲੋਂ ਜ਼ਮਾਨਤ ਲਈ ਦਾਖਲ ਕੀਤੀ ਗਈ ਪਟੀਸ਼ਨ ’ਤੇ ਦਿੱਲੀ ਅਦਾਲਤ ਵੱਲੋਂ ਭਲਕੇ ਫੈਸਲਾ ਸੁਣਾਇਆ ਜਾਵੇਗਾ। ਉਧਰ ਆਮ ਆਦਮੀ ਪਾਰਟੀ ਨੇ ਮਨੀਸ਼ ਸਿਸੋਦੀਆ ਨੂੰ ਤਿਹਾੜ ਜੇਲ੍ਹ ਦੀ ਬੈਰਕ ਨੰਬਰ 1 ਵਿਚ ਰੱਖੇ ਜਾਣ ’ਤੇ ਸਵਾਲ ਚੁੱਕੇ ਹਨ। ‘ਆਪ’ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਪ੍ਰੈਸ ਕਾਨਫਰੰਸ ਕਰਕੇ ਭਾਜਪਾ ’ਤੇ ਆਰੋਪ ਲਗਾਇਆ ਕਿ ਕੇਂਦਰ ਸਿਸੋਦੀਆ ਦੀ ਰਾਜਨੀਤਿਕ ਹੱਤਿਆ ਕਰਨੀ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਤਿਹਾੜ ਜੇਲ੍ਹ ’ਚ ਕਈ ਖਤਰਨਾਕ ਅਪਰਾਧੀ ਬੰਦ ਹਨ ਅਤੇ ਸਿਸੋਦੀਆ ਨੂੰ ਉਥੇ ਨਹੀਂ ਰੱਖਿਆ ਜਾਣਾ ਚਾਹੀਦਾ।

 

Check Also

ਕੁਵੈਤ ’ਚ ਜਾਨ ਗੁਆਉਣ ਵਾਲੇ 45 ਭਾਰਤੀਆਂ ’ਚ 1 ਪੰਜਾਬ ਦਾ ਵਿਅਕਤੀ ਵੀ ਸ਼ਾਮਲ

ਸਭ ਤੋਂ ਵੱਧ ਕੇਰਲਾ ਦੇ 23 ਮਜ਼ਦੂਰਾਂ ਦੀ ਕੁਵੈਤ ’ਚ ਹੋਈ ਮੌਤ ਚੰਡੀਗੜ੍ਹ/ਬਿਊਰੋ ਨਿਊਜ਼ ਕੁਵੈਤ …