Breaking News
Home / ਭਾਰਤ / ਯੂਐਨ ਮੰਚ ਦੇ ਉਤੇ ਬੋਲੇਗੀ ਕਸ਼ਮੀਰ ਦੀ ਅਕਸਾ

ਯੂਐਨ ਮੰਚ ਦੇ ਉਤੇ ਬੋਲੇਗੀ ਕਸ਼ਮੀਰ ਦੀ ਅਕਸਾ

ਨੌਜਵਾਨ ਇੰਫਲੂਐਂਸਰ ਅਕਸਾ ਨੇ 6 ਸਾਲ ਦੀ ਉਮਰ ’ਚ ਬਣਾਇਆ ਸੀ ਪਹਿਲਾ ਵੀਡੀਓ
ਜੰਮੂ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ ਉਤਰ ਸੋਪੋਰ ਦੀ 10 ਸਾਲ ਦੀ ਸ਼ੋਸ਼ਲ ਮੀਡੀਆ ਇੰਫਲੂਐਂਸਰ ਅਕਸਾ ਮਸਰਤ ਯੂਨਾਈਟਿਡ ਨੇਸ਼ਨ ਐਜੂਕੇਸ਼ਨਲ, ਸਾਇੰਟੀਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ (ਯੂਨੈਸਕੋ) ਦੇ ਮੰਚ ’ਤੇ ਬੋਲੇਗੀ। ਉਨ੍ਹਾਂ ਨੂੰ ਯੂਨੀਵਰਸਿਟੀ ਆਫ਼ ਕੈਰੋਲੀਨਾ ਨੇ ਇਕ ਇੰਟਰਨੈਸ਼ਨਲ ਫੋਰਮ ਨੇ ਬੋਲਣ ਦੇ ਲਈ ਸੱਦਾ ਦਿੱਤਾ ਹੈ। ਇਸ ਫੋਰਮ ’ਚ ਦੁਨੀਆ ਭਰ ਦੇ ਕਈ ਸ਼ੋਸ਼ਲ ਮੀਡੀਆ ਇੰਫਲੂਐਂਸਰਜ਼ ਸ਼ਾਮਿਲ ਹੋਣਗੇ, ਜਿੱਥੇ ਅੱਜ ਦੇ ਨੌਜਵਾਨਾਂ ’ਤੇ ਸ਼ੋਸ਼ਲ ਮੀਡੀਆ ਦੇ ਪ੍ਰਭਾਵ ’ਤੇ ਗੱਲ ਹੋਵੇਗੀ। ਅਕਸਾ ਮਸਰਤ ਵਰਚੂਅਲੀ ਇਸ ਈਵੈਂਟ ’ਚ ਸ਼ਾਮਿਲ ਹੋਵੇਗੀ। ਇਸ ਈਵੈਂਟ ’ਚ ਸ਼ਾਮਲ ਹੋਣ ਵਾਲੀ ਅਕਸਾ ਮਸਰਤ ਇਕੱਲੀ ਭਾਰਤੀ ਇੰਫਲੂਐਂਸਰ ਹੋਵੇਗੀ। ਸੈਸ਼ਨ ਨੂੰ ਸਾਬਕਾ ਏਬੀਸੀ ਕਾਰਸਪੋਡੈਂਟ ਅਤੇ ਯੂਨੀਵਰਸਿਟੀ ਆਫ਼ ਸਾਊਥ ਕੈਰੋਲੀਨਾ ਤੋਂ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਗ੍ਰੈਜੂਏਟ ਕੇਨ੍ਰੇਥ ਮੋਟਨ ਮਾਡਰੇਟ ਕਰਨਗੇ। ਅਕਸਾ ਮਸਰਤ ਬਾਰਾਮੂਲਾ ਦੇ ਸ਼ਾਹ ਮਸਰੂਲ ਮੈਮੋਰੀਅਲ ਵੇਲਿਕਨ ਸੋਪੋਰ ਸਕੂਲ ਦੀ ਵਿਦਿਆਰਥਣ ਹੈ। ਅਕਸਾ ਦੇ ਕਸ਼ਮੀਰ ਘਾਟੀ ’ਚ ਵੱਡੀ ਗਿਣਤੀ ’ਚ ਫਾਲੋਅਰਜ਼ ਹਨ। ਅਕਸਾ ਨਾ ਸਿਰਫ਼ ਰੋਜਮੱਰਾ ਦੇ ਮੁੱਦਿਆਂ ’ਤੇ ਵੀਡੀਓ ਬਣਾਉਂਦੀ ਹੈ ਬਲਕਿ ਆਪਣੇ ਆਸਪਾਸ ਦੇ ਇਲਾਕਿਆਂ ’ਚ ਲੋਕਾਂ ਦੀਆਂ ਆਮ ਸਮੱਸਿਆਵਾਂ ਨੂੰ ਵੀ ਹਾਈਲਾਈਟ ਕਰਦੀ ਰਹਿੰਦੀ ਹੈ।

 

Check Also

ਸਲਮਾਨ ਖਾਨ ਦੇ ਘਰ ’ਤੇ ਗੋਲੀਆਂ ਚਲਾਉਣ ਵਾਲੇ ਦੋ ਆਰੋਪੀ ਗਿ੍ਰਫ਼ਤਾਰ

ਆਰੋਪੀਆਂ ਦੀ ਪਹਿਚਾਣ ਵਿੱਕੀ ਗੁਪਤਾ ਅਤੇ ਜੋਗੇਂਦਰਪਾਲ ਵਜੋਂ ਹੋਈ ਮੁੰਬਈ/ਬਿਊਰੋ ਨਿਊਜ਼ : ਪ੍ਰਸਿੱਧ ਬੌਲੀਵੁੱਡ ਸਟਾਰ …