Breaking News
Home / ਕੈਨੇਡਾ / Front / ਲੋਕ ਸਭਾ ਦਾ ਇਜਲਾਸ ਭਲਕੇ 24 ਜੂਨ ਤੋਂ ਹੋਵੇਗਾ ਸ਼ੁਰੂ

ਲੋਕ ਸਭਾ ਦਾ ਇਜਲਾਸ ਭਲਕੇ 24 ਜੂਨ ਤੋਂ ਹੋਵੇਗਾ ਸ਼ੁਰੂ

ਨਵੀਂ ਦਿੱਲੀ/ਬਿਊਰੋ ਨਿਊਜ਼
ਲੰਘੀ 9 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕਣ ਦੇ ਨਾਲ ਹੀ ਭਾਰਤ ਦੀ 18ਵੀਂ ਲੋਕ ਸਭਾ ਦਾ ਕੰਮਕਾਜ ਸ਼ੁਰੂ ਹੋ ਗਿਆ ਸੀ। ਇਸ 18ਵੀਂ ਲੋਕ ਸਭਾ ਦਾ ਪਹਿਲਾ ਇਜਲਾਸ ਭਲਕੇ 24 ਜੂਨ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਇਹ ਇਜਲਾਸ 3 ਜੁਲਾਈ ਤੱਕ ਚੱਲੇਗਾ।  10 ਦਿਨਾਂ ਤੱਕ ਚੱਲਣ ਵਾਲੇ ਇਜਲਾਸ ਵਿਚ 8 ਬੈਠਕਾਂ ਹੋਣਗੀਆਂ ਅਤੇ 29-30 ਜੂਨ ਨੂੰ ਛੁੱਟੀ ਰਹੇਗੀ। ਸਭ ਤੋਂ ਪਹਿਲਾਂ ਪ੍ਰੋਟਮ ਸਪੀਕਰ ਭਰਤਹਰੀ ਮਹਤਾਬ ਰਾਸ਼ਟਰਪਤੀ ਭਵਨ ਜਾ ਕੇ ਸਹੁੰ ਚੁੱਕਣਗੇ। ਇਸ ਤੋਂ ਬਾਅਦ ਉਹ ਸਵੇਰੇ 11 ਵਜੇ ਲੋਕ ਸਭਾ ਪਹੁੰਚਣਗੇ। ਸ਼ੁਰੂਆਤ ਦੇ ਦੋ ਦਿਨ, ਯਾਨੀ 24 ਅਤੇ 25 ਜੂਨ ਨੂੰ ਪ੍ਰੋਟਮ ਸਪੀਕਰ ਨਵੇਂ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਉਣਗੇ। ਇਸ ਤੋਂ ਬਾਅਦ 26 ਜੂਨ ਨੂੰ ਲੋਕ ਸਭਾ ਦੇ ਸਪੀਕਰ ਦੀ ਚੋਣ ਹੋਵੇਗੀ। ਇਸ ਦੇ ਚੱਲਦਿਆਂ 27 ਜੂਨ ਨੂੰ ਰਾਜ ਸਭਾ ਦਾ 264ਵਾਂ ਸੈਸ਼ਨ ਹੋਵੇਗਾ। ਇਸੇ ਦਿਨ ਰਾਸ਼ਟਰਪਤੀ ਦਰੋਪਦੀ ਮੁਰਮੂ ਲੋਕ ਸਭਾ ਤੇ ਰਾਜ ਸਭਾ ਦੇ ਜਾਇੰਟ ਸੈਸ਼ਨ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਲਣਗੇ। ਜ਼ਿਕਰਯੋਗ ਹੈ ਕਿ 10 ਸਾਲਾਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਇਸ ਵਾਰ ਮਜ਼ਬੂਤ ਵਿਰੋਧੀ ਧਿਰ ਹੋਵੇਗੀ।

Check Also

ਨੈਸ਼ਨਲ ਟੈਸਟਿੰਗ ਏਜੰਸੀ ਨੇ ਨੀਟ-ਯੂਜੀ 2024 ਦੇ ਨਤੀਜੇ ਐਲਾਨੇ

ਨਵੀਂ ਦਿੱਲੀ/ਬਿਊਰੋ ਨਿਊਜ਼ :ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਮੈਡੀਕਲ ਦਾਖ਼ਲਾ ਪ੍ਰੀਖਿਆ ਨੀਟ-ਯੂਜੀ ਦੇ ਸੈਂਟਰ ਵਾਰ …