ਟੋਰਾਂਟੋ, ਨਵੀਂ ਦਿੱਲੀ : ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਅਗਲੇ ਹਫਤੇ ਭਾਰਤ ਦੌਰੇ ‘ਤੇ ਪਹੁੰਚ ਰਹੇ ਹਨ। ਇਹ ਇਸ ਵਰ੍ਹੇ ਦੇ ਸ਼ੁਰੂ ‘ਚ ਵਿਦੇਸ਼ ਮੰਤਰੀ ਵਜੋਂ ਕਾਰਜਭਾਰ ਸੰਭਾਲਣ ਮਗਰੋਂ ਉਨ੍ਹਾਂ ਦਾ ਭਾਰਤ ਦਾ ਪਹਿਲਾ ਅਧਿਕਾਰਤ ਦੌਰਾ ਹੋਵੇਗਾ। ਅਨੀਤਾ ਆਨੰਦ ਦਾ ਇਹ ਦੌਰਾ ਭਾਰਤ ਤੇ ਕੈਨੇਡਾ ਵਿਚਾਲੇ ਦੁਵੱਲੇ ਸਬੰਧਾਂ ਦੀ ਬਹਾਲੀ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਇਸ ਦੌਰੇ ਤੋਂ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਲੰਘੀ 29 ਸਤੰਬਰ ਨੂੰ ਨਿਊਯਾਰਕ ਸੰਯੁਕਤ ਰਾਸ਼ਟਰ ਆਮ ਸਭਾ ਤੋਂ ਵੱਖਰੇ ਤੌਰ ‘ਤੇ ਅਨੀਤਾ ਆਨੰਦ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਨੂੰ ‘ਚੰਗੀ ਮੁਲਾਕਾਤ’ ਦੱਸਦਿਆਂ ਉਨ੍ਹਾਂ ਨੇ ਦੋਵੇਂ ਦੇਸ਼ਾਂ ਦੇ ਸਬੰਧਾਂ ਦੀ ਬਹਾਲੀ ‘ਚ ਉਸਾਰੂ ਕਦਮ ਵਜੋਂ ਹਾਈ ਕਮਿਸ਼ਨਰਾਂ ਦੀ ਨਿਯੁਕਤੀ ਦਾ ਸਵਾਗਤ ਕੀਤਾ। ਜੈਸ਼ੰਕਰ ਨੇ ਐਕਸ ‘ਤੇ ਪੋਸਟ ‘ਚ ਇਹ ਵੀ ਕਿਹਾ, ”ਭਾਰਤ ਵਿੱਚ ਵਿਦੇਸ਼ ਮੰਤਰੀ ਦੇ ਸਵਾਗਤ ਲਈ ਤਿਆਰ ਹਾਂ।” ਸਾਲ 2023 ‘ਚ ਪੈਦਾ ਹੋਏ ਤਣਾਅ ਮਗਰੋਂ ਭਾਰਤ ਤੇ ਕੈਨੇਡਾ ਆਪਣੇ ਸਬੰਧ ਸੁਧਾਰਨ ‘ਚ ਜੁਟੇ ਹੋਏ ਹਨ।
ਅਨੀਤਾ ਆਨੰਦ ਦਾ ਭਾਰਤ ਦੌਰਾ ਅਗਲੇ ਹਫਤੇ
RELATED ARTICLES

