ਛੇਤੀ ਹੀ ਤਿੰਨ ਮਹੀਨੇ ਦੇ ਰੈਂਟ ਕਵਰੇਜ ਨੂੰ ਲਾਗੂ ਕੀਤਾ ਜਾਵੇਗਾ
ਮਿਸੀਸਾਗਾ/ਪਰਵਾਸੀ ਬਿਊਰੋ : ਛੋਟੇ ਕਾਰੋਬਾਰਾਂ ਦੀ ਮੰਤਰੀ ਮੈਰੀ ਇੰਗ ਨੇ ‘ਪਰਵਾਸੀ ਰੇਡਿਓ’ ‘ਤੇ ਐਲਾਨ ਕੀਤਾ ਕਿ ਛੇਤੀ ਹੀ ਫੈਡਰਲ ਸਰਕਾਰ ਵੱਲੋਂ ਛੋਟੇ ਬਿਜ਼ਨਸਾਂ ਲਈ ਤਿੰਨ ਮਹੀਨੇ ਦੇ ਰੈਂਟ ਕਵਰੇਜ ਦੇ ਐਲਾਨ ਨੂੰ ਸੂਬਾ ਸਰਕਾਰਾਂ ਨਾਲ ਮਿਲ ਕੇ ਲਾਗੂ ਕਰ ਦਿੱਤਾ ਜਾਵੇਗਾ। ਉਨ੍ਹਾਂ ਮੰਨਿਆ ਕਿ ਪੇਰੋਲ ਦੀ ਸ਼ਰਤ ਕਾਰਨ ਕਈ ਛੋਟੇ ਕਾਰੋਬਾਰ 40,000 ਡਾਲਰ ਦੇ ਲੋਨ ਦੇ ਹੱਕਦਾਰ ਨਹੀਂ ਬਣ ਰਹੇ ਹਨ, ਇਸ ਬਾਰੇ ਵਿਚਾਰ ਕੀਤੀ ਜਾ ਰਹੀ ਹੈ ਅਤੇ ਅਜਿਹੇ ਬਿਜ਼ਨਸਾਂ ਨੂੰ ਮਦਦ ਦੇਣ ਲਈ ਸਰਕਾਰ ਤੁਰੰਤ ਫੈਸਲਾ ਕਰੇਗੀ।
Check Also
ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ
ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …