ਭਾਜਪਾ ਦੇ ਹੱਥੋਂ ਝਾਰਖੰਡ ਵੀ ਗਿਆ, ਮੋਦੀ ਅਤੇ ਅਮਿਤ ਸ਼ਾਹ ਲੱਗੇ ਸੋਚਣ
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਨੇ ਭਾਰਤ ਵਿਚ ਨਾਗਕਿਰਤਾ ਕਾਨੂੰਨ ਤਾਂ ਲਾਗੂ ਕਰਵਾ ਦਿੱਤਾ, ਜਿਸਦਾ ਵਿਰੋਧ ਦੇਸ਼ ਅਤੇ ਵਿਦੇਸ਼ਾਂ ਵਿਚ ਵੀ ਹੋਇਆ। ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖਿਲਾਫ ਜੰਮ ਕੇ ਪ੍ਰਦਰਸ਼ਨ ਹੋਏ ਅਤੇ ਇਨ੍ਹਾਂ ਪ੍ਰਦਰਸ਼ਨਾਂ ਦੌਰਾਨ 20 ਦੇ ਕਰੀਬ ਵਿਅਕਤੀਆਂ ਦੀ ਜਾਨ ਵੀ ਗਈ। ਕਾਂਗਰਸ ਪਾਰਟੀ ਨੇ ਵੀ ਆਪਣੇ ਤਰੀਕੇ ਨਾਲ ਨਾਗਕਿਰਤਾ ਕਾਨੂੰਨ ਦਾ ਵਿਰੋਧ ਕੀਤਾ ਅਤੇ ਪੰਜਾਬ ਦੇ ਤਕਰੀਬਨ ਸਾਰੇ ਜ਼ਿਲ੍ਹਿਆਂ ਵਿਚ ਵੀ ਨਾਗਕਿਰਤਾ ਕਾਨੂੰਨ ਖਿਲਾਫ ਰੋਸ ਦੇਖਿਆ ਗਿਆ। ਭਾਜਪਾ ਜਿਹੜੀ ਕਿ ਭਾਰਤ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਤੇ ਰਾਜ ਕਰਨ ਦਾ ਸੁਪਨਾ ਲੈ ਰਹੀ ਸੀ, ਹੁਣ ਭਾਜਪਾ ਦਾ ਇਹ ਸੁਪਨਾ ਟੁੱਟਦਾ ਦਿਸ ਰਿਹਾ ਹੈ। ਹੁਣੇ-ਹੁਣੇ ਝਾਰਖੰਡ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ਨੇ ਭਾਜਪਾ ਨੂੰ ਬੁਰੀ ਤਰ੍ਹਾਂ ਦਾ ਨਕਾਰ ਦਿੱਤਾ। ਝਾਰਖੰਡ ਵਿਚ ਝਾਰਖੰਡ ਮੁਕਤੀ ਮੋਰਚਾ ਅਤੇ ਕਾਂਗਰਸ ਨੇ ਮਿਲ ਕੇ ਬਹੁਮਤ ਹਾਸਲ ਕੀਤਾ ਹੈ। ਧਿਆਨ ਰਹੇ ਕਿ ਝਾਰਖੰਡ ਵਿਚ ਭਾਜਪਾ ਦਾ ਮੁੱਖ ਮੰਤਰੀ ਵੀ ਆਪਣੀ ਸੀਟ ਨਹੀਂ ਬਚਾ ਸਕਿਆ। ਜਿਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣ ਸੋਚਣ ਲੱਗ ਪਏ ਹਨ। ਜ਼ਿਕਰਯੋਗ ਹੈ ਕਿ 2014 ਵਿਚ ਭਾਜਪਾ 7 ਰਾਜਾਂ ਵਿਚ ਸੀ, 2017 ਤੱਕ 19 ਰਾਜਾਂ ਯਾਨੀ ਦੇਸ਼ ਦੀ 72 ਫੀਸਦੀ ਆਬਾਦੀ ‘ਤੇ ਕਾਬਜ਼ ਹੋਈ, ਹੁਣ 16 ਰਾਜ ਯਾਨੀ 42 ਫੀਸਦੀ ਅਬਾਦੀ ਤੱਕ ਸਿਮਟ ਗਈ ਹੈ।
Check Also
ਫੈਡਰਲ ਚੋਣਾਂ : ਤਾਜ਼ਾ ਸਰਵੇਖਣਾਂ ਅਨੁਸਾਰ ਲਿਬਰਲ ਪਾਰਟੀ ਦਾ ਹੱਥ ਕੰਸਰਵੇਟਿਵਾਂ ਤੋਂ ਉਪਰ
45 % ਵੋਟਰ ਮਾਰਕ ਕਾਰਨੀ ਨੂੰ ਤੇ 34 % ਪੀਅਰ ਪੋਲੀਵਰ ਨੂੰ ਪ੍ਰਧਾਨ ਮੰਤਰੀ ਦੇਖਣ …