Breaking News
Home / ਹਫ਼ਤਾਵਾਰੀ ਫੇਰੀ / ਪਦਮਸ੍ਰੀ ਸੰਤ ਸੀਚੇਵਾਲ 39 ਸਖਸ਼ੀਅਤਾਂ ਪਦਮ ਪੁਰਸਕਾਰਾਂ ਨਾਲ ਸਨਮਾਨਿਤ

ਪਦਮਸ੍ਰੀ ਸੰਤ ਸੀਚੇਵਾਲ 39 ਸਖਸ਼ੀਅਤਾਂ ਪਦਮ ਪੁਰਸਕਾਰਾਂ ਨਾਲ ਸਨਮਾਨਿਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਜਾਣੇ ਪਹਿਚਾਣੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਸਮੇਤ 39 ਸਖਸ਼ੀਅਤਾਂ ਵੀਰਵਾਰ ਨੂੰ ਪਦਮਸ੍ਰੀ ਐਵਾਰਡਾਂ ਨਾਲ ਸਨਮਾਨਿਤ ਕੀਤੀਆਂ ਗਈਆਂ। ਵਾਤਾਵਰਣ ਸੁਧਾਰ ਅਤੇ ਸਮਾਜ ਸੇਵਾ ਵਿਚ ਪਾਏ ਯੋਗਦਾਨ ਲਈ ਭਾਰਤ ਦੇ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਸੰਤ ਸੀਚੇਵਾਲ ਨੂੰ ਰਾਸ਼ਟਰਪਤੀ ਭਵਨ ‘ਚ ਇਕ ਸ਼ਾਨਦਾਰ ਸਮਾਗਮ ਦੌਰਾਨ ਇਹ ਐਵਾਰਡ ਦਿੱਤਾ। ਇਸ ਸਮਾਗਮ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਵੀ ਇਹ ਸਨਮਾਨ ਦਿੱਤਾ ਗਿਆ। ਵਿਰਾਟ ਕੋਹਲੀ ਤੋਂ ਇਲਾਵਾ ਹਾਕੀ ਕਪਤਾਨ ਪੀ ਆਰ ਸ੍ਰੀਜੇਸ਼ ਅਤੇ ਰੀਓ ਉਲੰਪਿਕ ਦੀਆਂ ਹੀਰੋਜ਼ ਰੈਸਲਰ ਸਾਕਸ਼ੀ ਮਲਿਕ ਅਤੇ ਜਿਮਨਾਸਟਿਕ ਦੀਪਾ ਕਰਮਾਕਰ ਦਾ ਨਾਂ ਵੀ ਇਹ ਵੱਕਾਰੀ ਐਵਾਰਡ ਲੈਣ ਵਾਲੇ ਅੱਠ ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਸੀ। ਰੀਓ ਪੈਰਾ ਉਲੰਪਿਕ ਤਗਮਾ ਜੇਤੂ ਮਰੀਅੱਪਨ ਬੰਗਾਵੇਲੂ, ਦੀਪਾ ਮਲਿਕ, ਡਿਸਕਸ ਥ੍ਰੋਅਰ ਵਿਕਾਸ ਗੌੜਾ ਅਤੇ ਬਲਾਈਂਡ ਕ੍ਰਿਕਟ ਟੀਮ ਦੇ ਕਪਤਾਨ ਸ਼ੇਖਰ ਨਾਇਕ, ਪਿੱਠਵਰਤੀ ਗਾਇਕਾ ਅਨੁਰਾਧਾ ਪੌਡਵਾਲ ਵੀ ਸਨਮਾਨਿਤ ਸਖਸ਼ੀਅਤਾਂ ‘ਚ ਸ਼ਾਮਿਲ ਸਨ। ਗਣਤੰਤਰ ਦਿਵਸ ਮੌਕੇ ਐਲਾਨੇ ਗਏ 89 ਪਦਮ ਐਵਾਰਡਾਂ ‘ਚ ਕਿਸੇ ਵੀ ਖਿਡਾਰੀ ਨੂੰ ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਨਹੀਂ ਦਿੱਤਾ ਗਿਆ। ਜਿਨ੍ਹਾਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਉਨ੍ਹਾਂ ‘ਚ ਸੱਤ ਨੂੰ ਪਦਮ ਵਿਭੂਸ਼ਣ, ਸੱਤ ਨੂੰ ਪਦਮ ਭੂਸ਼ਣ ਅਤੇ 75 ਨੂੰ ਪਦਮਸ੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਹਾਸਲ ਕਰਨ ਵਾਲਿਆਂ ‘ਚ 19 ਔਰਤਾਂ ਸ਼ਾਮਿਲ ਹਨ ਜਿਨ੍ਹਾਂ ‘ਚ ਪੰਜ ਪਰਵਾਸੀ ਭਾਰਤੀ ਵੀ ਹਨ।
ਪਦਮ ਵਿਭੂਸ਼ਣ ਸਨਮਾਨ : ਸ਼ਰਦ ਪਵਾਰ, ਮੁਰਲੀ ਮਨੋਹਰ ਜੋਸ਼ੀ, ਪੀਏ ਸੰਗਮਾ, ਸੁੰਦਰ ਲਾਲ ਪਟਵਾ, ਕੇ. ਜੇ. ਯਸੂਦਾਸ, ਸਦਗੁਰੂ ਜੱਗੀ ਵਾਸੂਦੇਵ, ਓਡੀਪੀ ਰਾਮਚੰਦਰਾ ਰਾਓ।
ਪਦਮ ਭੂਸ਼ਣ : ਵਿਸ਼ਵ ਮੋਹਨ ਭੱਟ, ਦੇਵੀ ਪ੍ਰਸ਼ਾਦ ਦਿਵੇਦੀ, ਤੇਹਮੰਟਨ ਉਡਾਵਾਡੀਆ, ਰਤਨਾ ਸੁੰਦਰ ਮਹਾਰਾਜ, ਸਵਾਮੀ ਨਿਰੰਜਨਾ ਨੰਦ ਸਰਸਵਤੀ, ਐਚ ਆਰ ਐਸ ਪ੍ਰਿੰਸ ਮਹਾਚੱਕਰੀ, ਸ੍ਰੀ ਇੰਦਰੋਨ, ਚਾਓ ਰਾਮਾਸਵਾਮੀ।

Check Also

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੁੱਲ੍ਹੇ

ਅੰਮ੍ਰਿਤਸਰ : ਉੱਤਰਾਖੰਡ ਵਿਖੇ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ …