1.8 C
Toronto
Saturday, November 15, 2025
spot_img
Homeਭਾਰਤਪ੍ਰਣਬ ਮੁਖਰਜੀ 'ਭਾਰਤ ਰਤਨ' ਨਾਲ ਸਨਮਾਨਿਤ

ਪ੍ਰਣਬ ਮੁਖਰਜੀ ‘ਭਾਰਤ ਰਤਨ’ ਨਾਲ ਸਨਮਾਨਿਤ

ਨਾਨਾਜੀ ਦੇਸ਼ਮੁੱਖ ਅਤੇ ਭੁਪਿੰਦਰ ਹਜ਼ਾਰਿਕਾ ਨੂੰ ਮਰਨ ਉਪਰੰਤ ਮਿਲਿਆ ਇਹ ਸਨਮਾਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ‘ਭਾਰਤ ਰਤਨ’ ਸਨਮਾਨ ਦਿੱਤਾ ਗਿਆ। ਇਸਦੇ ਨਾਲ ਹੀ ਸਮਾਜਸੇਵੀ ਨਾਨਾਜੀ ਦੇਸ਼ਮੁੱਖ ਅਤੇ ਗਾਇਕ ਭੁਪਿੰਦਰ ਹਜ਼ਾਰਿਕਾ ਨੂੰ ਵੀ ਮਰਨ ਉਪਰੰਤ ਇਹ ਸਨਮਾਨ ਦਿੱਤਾ ਗਿਆ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਇਹ ਸਨਮਾਨ ਪ੍ਰਦਾਨ ਕੀਤੇ ਅਤੇ ਪ੍ਰਣਬ ਮੁਖਰਜੀ ਇਹ ਸਨਮਾਨ ਹਾਸਲ ਕਰਨ ਵਾਲੇ ਪੰਜਵੇਂ ਰਾਸ਼ਟਰਪਤੀ ਹੈ। ਜ਼ਿਕਰਯੋਗ ਹੈ ਕਿ ਮੁਖਰਜੀ 2012 ਤੋਂ ਲੈ ਕੇ 2017 ਤੱਕ ਭਾਰਤ ਦੇ ਰਾਸ਼ਟਰਪਤੀ ਰਹੇ ਹਨ। ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਡਾ. ਐਸ. ਰਾਧਾਕ੍ਰਿਸ਼ਨਨ, ਡਾ. ਰਾਜੇਂਦਰ ਪ੍ਰਸ਼ਾਦ, ਡਾ. ਜਾਕਿਰ ਹੁਸੈਨ ਅਤੇ ਵੀ.ਵੀ. ਗਿਰੀ ਨੂੰ ਇਹ ਸਨਮਾਨ ਮਿਲ ਚੁੱਕਾ ਹੈ। ਡਾ. ਅਟਲ ਬਿਹਾਰੀ ਵਾਜਪਾਈ ਨੂੰ ਵੀ 2015 ਵਿਚ ਭਾਰਤ ਰਤਨ ਨਾਲ ਨਿਵਾਜਿਆ ਗਿਆ ਸੀ। ਧਿਆਨ ਰਹੇ ਕਿ ਇਸ ਤੋਂ ਪਹਿਲਾਂ 45 ਹਸਤੀਆਂ ਨੂੰ ਭਾਰਤ ਰਤਨ ਦਾ ਸਨਮਾਨ ਮਿਲਿਆ ਅਤੇ ਹੁਣ ਇਹ ਸੰਖਿਆ 48 ਹੋ ਗਈ ਹੈ।

RELATED ARTICLES
POPULAR POSTS