15 C
Toronto
Monday, September 7, 2026
spot_img
Homeਭਾਰਤਕਾਂਗੜਾ 'ਚ ਭਾਰਤੀ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ

ਕਾਂਗੜਾ ‘ਚ ਭਾਰਤੀ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ

ਕਾਂਗੜਾ ‘ਚ ਭਾਰਤੀ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤਪਾਈਲਟ ਦੀ ਮੌਤ, ਪਠਾਨਕੋਟ ਤੋਂ ਜਹਾਜ਼ ਨੇ ਭਰੀ ਸੀ ਉਡਾਨ
ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ‘ਚ ਭਾਰਤੀ ਫ਼ੌਜ ਦਾ ਮਿਗ-21 ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਇਸ ਜਹਾਜ਼ ਨੇ ਦੁਪਹਿਰ ਵੇਲੇ ਪਠਾਨਕੋਟ ਤੋਂ ਉਡਾਣ ਭਰੀ ਸੀ। ਕਾਂਗੜਾ ਦੇ ਜਵਾਲੀ ਸਬ-ਡਿਵੀਜ਼ਨ ਦੇ ਪੱਟਾ ਜੱਟੀਆਂ ਵਿਚ ਹੋਏ ਇਸ ਹਾਦਸੇ ‘ਚ ਪਾਈਲਟ ਦੀ ਮੌਤ ਹੋ ਗਈ ਹੈ। ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਸੰਬੰਧੀ ਭਾਰਤੀ ਹਵਾਈ ਫੌਜ ਨੇ ਜਾਂਚ ਦੇ ਹੁਕਮ ਦਿੱਤੇ ਹਨ। ਸਥਾਨਕ ਲੋਕਾਂ ਅਨੁਸਾਰ ਜਹਾਜ਼ ਨੂੰ ਅਸਮਾਨ ਵਿਚ ਉਡਾਨ ਦੌਰਾਨ ਹੀ ਅੱਗ ਲੱਗ ਗਈ ਸੀ ਅਤੇ ਸੜਦਾ ਹੋਇਆ ਜਹਾਜ਼ ਹੀ ਜ਼ਮੀਨ ‘ਤੇ ਡਿੱਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਕਾਂਗੜੇ ਦਾ ਪ੍ਰਸ਼ਾਸਨ ਘਟਨਾ ਸਥਾਨ ‘ਤੇ ਪਹੁੰਚ ਗਿਆ।

RELATED ARTICLES
POPULAR POSTS