15.9 C
Toronto
Friday, September 18, 2026
spot_img
Homeਭਾਰਤ100 ਰੁਪਏ ਦਾ ਆ ਰਿਹਾ ਹੈ ਨਵਾਂ ਨੋਟ, ਪਰ ਪੁਰਾਣਾ ਨੋਟ ਵੀ...

100 ਰੁਪਏ ਦਾ ਆ ਰਿਹਾ ਹੈ ਨਵਾਂ ਨੋਟ, ਪਰ ਪੁਰਾਣਾ ਨੋਟ ਵੀ ਚੱਲੇਗਾ

100 ਰੁਪਏ ਦਾ ਆ ਰਿਹਾ ਹੈ ਨਵਾਂ ਨੋਟ, ਪਰ ਪੁਰਾਣਾ ਨੋਟ ਵੀ ਚੱਲੇਗਾਇੰਦੌਰ : ਰਿਜ਼ਰਵ ਬੈਂਕ ਜਲਦ ਹੀ ਬਜ਼ਾਰ ਵਿਚ 100 ਰੁਪਏ ਦਾ ਨਵਾਂ ਨੋਟ ਜਾਰੀ ਕਰੇਗਾ। ਨਵੇਂ ਨੋਟ ਦਾ ਰੰਗ ਬੈਂਗਣੀ ਹੋਵੇਗਾ ਅਤੇ ਇਸ ‘ਤੇ ਸੰਸਾਰਿਕ ਵਿਰਾਸਤ ਵਿਚ ਸ਼ਾਮਲ ਗੁਜਰਾਤ ਦੀ ਇਤਿਹਾਸਕ ਰਾਣੀ ਦੀ ਝਲਕ ਮਿਲੇਗੀ। ਆਕਾਰ ਵਿਚ ਇਹ ਪੁਰਾਣੇ 100 ਦੇ ਨੋਟ ਤੋਂ ਛੋਟਾ ਅਤੇ 10 ਰੁਪਏ ਦੇ ਨੋਟ ਤੋਂ ਥੋੜ੍ਹਾ ਵੱਡਾ ਹੋਵੇਗਾ। ਨਵੇਂ ਨੋਟ ਜਾਰੀ ਹੋਣ ਤੋਂ ਬਾਅਦ ਵੀ ਪੁਰਾਣੇ ਨੋਟ ਚੱਲਦੇ ਰਹਿਣਗੇ। ਸੌ ਰੁਪਏ ਦੇ ਨਵੇਂ ਨੋਟਾਂ ਦੀ ਛਪਾਈ ਦੇਵਾਸ ਵਿਚ ਸ਼ੁਰੂ ਹੋ ਚੁੱਕੀ ਹੈ। ਨੋਟ ਦੇ ਨਵੇਂ ਡਿਜ਼ਾਈਨ ਨੂੰ ਅੰਤਿਮ ਰੂਪ ਮੈਸੂਰ ਦੀ ਉਸੇ ਪ੍ਰਿਟਿੰਗ ਪ੍ਰੈਸ ‘ਚ ਦਿੱਤਾ ਗਿਆ, ਜਿੱਥੇ 2000 ਦੇ ਨੋਟ ਛਾਪੇ ਜਾਂਦੇ ਹਨ।

RELATED ARTICLES
POPULAR POSTS