ਨਵੀਂ ਦਿੱਲੀ/ਬਿਊਰੋ ਨਿਊਜ਼ : ਨਿਰੰਕਾਰੀ ਮਾਤਾ ਸ਼ਵਿੰਦਰ ਹਰਦੇਵ ਦੇ ਹੁਕਮ ‘ਤੇ ਉਨ੍ਹਾਂ ਦੀ ਧੀ ਸੁਦੀਕਸ਼ਾ ਨੇ ਸੰਤ ਨਿਰੰਕਾਰੀ ਮਿਸ਼ਨ ਦੀ ਅਧਿਆਤਮਕ ਮੁਖੀ ਦਾ ਅਹੁਦਾ ਸਾਂਭ ਲਿਆ। ਮਾਤਾ ਸ਼ਵਿੰਦਰ ਨੇ ਨਵੀਂ ਮੁਖੀ ਦੇ ਮੱਥੇ ‘ਤੇ ਤਿਲਕ ਲਾ ਕੇ ਉਨ੍ਹਾਂ ਨੂੰ ਸਤਿਗਰੁ ਦੇ ਆਸਣ ‘ਤੇ ਬਿਠਾਇਆ ਤੇ ਨਿੰਰਕਾਰੀ ਗੁਰੂ ਦੀਆਂ ਅਧਿਆਤਮਕ ਸ਼ਕਤੀਆਂ ਦਾ ਪ੍ਰਤੀਕ ਚਿੱਟਾ ਦੁੱਪਟਾ ਵੀ ਇਕ ਭਗਤ ਦੀ ਮਦਦ ਨਾਲ ਪਹਿਨਾਇਆ ਗਿਆ। ਮਾਤਾ ਸ਼ਵਿੰਦਰ, ਜਿਨ੍ਹਾਂ ਨੂੰ ਬਾਬਾ ਹਰਦੇਵ ਦੀ ਦੁਰਘਟਨਾ ਵਿੱਚ ਮੌਤ ਮਗਰੋਂ ਮੁਖੀ ਬਣਾਇਆ ਗਿਆ ਸੀ, ਨੇ ਕਿਹਾ ਕਿ ਬਾਬਾ ਹਰਦੇਵ ਬਹੁਤ ਕੁੱਝ ਕਰਨਾ ਚਾਹੁੰਦੇ ਸਨ ਪਰ ਉਹ ਹੋ ਨਹੀ ਸਕੇ ਤੇ ਹੁਣ ਸੁਦੀਕਸ਼ਾ ਦੀ ਅਗਵਾਈ ਹੇਠ ਪੂਰੇ ਕੀਤੇ ਜਾਣਗੇ। ਆਪਣੇ ਪਹਿਲੇ ਭਾਸ਼ਨ ਦੌਰਾਨ ਸੁਦੀਕਸ਼ਾ ਨੇ ਕਿਹਾ ਕਿ ਉਨ੍ਹਾਂ ਵਿੱਚ ਕੋਈ ਗੁਣ ਤਾਂ ਨਹੀਂ ਹੈ ਪਰ ਇਸ ਜ਼ਿੰਮੇਵਾਰੀ ਨੂੰ ਸਵੀਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਧ ਸੰਗਤ ਹੀ ਉਨ੍ਹਾਂ ਦੇ ਸਿਰ ਦਾ ਤਾਜ ਹੈ।
Check Also
ਭਾਰਤੀ ਜਲ ਸੈਨਾ ਨੂੰ ਮਿਲਣਗੇ 26 ਮਰੀਨ ਰਾਫੇਲ ਲੜਾਕੂ ਜਹਾਜ਼
ਚੀਨ ਨਾਲ ਮੁਕਾਬਲਾ ਕਰਨ ਲਈ ਹਿੰਦ ਮਹਾਂਸਾਗਰ ’ਚ ਕੀਤੇ ਜਾਣਗੇ ਤਾਇਨਾਤ ਨਵੀਂ ਦਿੱਲੀ/ਬਿਊਰੋ ਨਿਊਜ਼ : …