Breaking News
Home / ਕੈਨੇਡਾ / ਡੌਨ ਮਿਨੇਕਰ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇਅ ਤੇ ਮੇਲਾ ਮਨਾਇਆ

ਡੌਨ ਮਿਨੇਕਰ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇਅ ਤੇ ਮੇਲਾ ਮਨਾਇਆ

ਬਰੈਂਪਟਨ : ਇਸ ਸਾਲ ਡੌਨ ਮਿਨੇਕਰ ਸੀਨੀਅਰਜ਼ ਕਲੱਬ ਬਰੈਂਪਟਨ ਦੇ ਪ੍ਰਧਾਨ ਅਮਰੀਕ ਸਿੰਘ ਕੁਮਰੀਆ ਤੇ ਬਾਕੀ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ 15 ਜੁਲਾਈ ਨੂੰ ਕੈਨੇਡਾ ਤੇ ਮੇਲਾ ਕਰਵਾਇਆ ਗਿਆ, ਜਿਸ ਵਿਚ ਬਹੁਤ ਸਾਰੇ ਰਾਜਨੀਤਕ, ਸਮਾਜਿਕ ਤੇ ਸਭਿਆਚਾਰ ਨਾਲ ਸਬੰਧਤ ਤੇ ਕਲਾਕਾਰ ਸ਼ਾਮਲ ਹੋਏ।
ਸਭ ਤੋਂ ਪਹਿਲਾਂ ਕੈਨੇਡਾ ਤੇ ਭਾਰਤ ਦੇ ਝੰਡੇ ਲਹਿਰਾਏ ਗਏ ਤੇ ਕੌਮੀ ਗੀਤ ਗਾਏ ਗਏ। ਸਟੇਜ ਦੀ ਜ਼ਿੰਮੇਵਾਰੀ ਸੁਖਦੇਵ ਸਿੰਘ ਗਿੱਲ, ਜਨਰਲ ਸਕੱਤਰ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਈ। ਉਚੇਚੇ ਤੌਰ ‘ਤੇ ਗੁਰਪ੍ਰੀਤ ਢਿੱਲੋਂ ਬਰੈਂਪਟਨ ਕਾਊਂਸਲਰ, ਪੈਟ ਫੋਰਟੀਨੀ ਬਰੈਂਪਟਨ ਕਾਊਂਸਲਰ, ਹਰਕੀਰਤ ਸਿੰਘ ਸਕੂਲ ਟਰੱਸਟੀ, ਰੂਬੀ ਸਹੋਤਾ ਮੈਂਬਰ ਪਾਰਲੀਮੈਂਟ, ਗੁਰਰਤਨ ਸਿੰਘ ਐਮਪੀਪੀ ਦੀ ਸੈਕਟਰੀ ਬੀਬੀ ਮਨਪ੍ਰੀਤ ਕੌਰ, ਕਾਊਂਸਲਰ ਜਨਰਲ ਆਫ ਇੰਡੀਆ ਤੋਂ ਦਵਿੰਦਰਪਾਲ ਸਿੰਘ ਸ਼ਾਮਲ ਹੋਏ ਅਤੇ ਸਾਰਿਆਂ ਦਾ ਸਨਮਾਨ ਕੀਤਾ ਗਿਆ। ਇਨ੍ਹਾਂ ਤੋਂ ਬਿਨਾ ਸਤਪਾਲ ਸਿੰਘ ਜੌਹਲ, ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਤੋਂ ਨਿਰਮਲ ਸਿੰਘ ਧਾਰਨੀ, ਡੈਮੋਕਰੇਟਿਕ ਕਲੱਬ ਦੇ ਪ੍ਰਧਾਨ ਦੇਵ ਸੂਦ, ਬਲਬੀਰ ਕੌਰ ਸੋਹੀ (ਦੰਦਾਂ ਦੇ ਮਾਹਰ) ਨੇ ਵੀ ਸੰਬੋਧਨ ਕੀਤਾ।
ਰਾਮ ਕੌਰ ਜੱਸਲ, ਰੁਪਿੰਦਰ ਰਿੰਪੀ ਨੇ ਕਵਿਤਾਵਾਂ ਤੇ ਗੀਤ, ਚੁਟਕਲੇ ਸੁਣਾਏ। ਡਾਇਰੈਕਟਰ ਸੁਰਿੰਦਰਜੀਤ ਕੌਰ ਢਿੱਲੋਂ ਦੁਆਰਾ ਤਿਆਰ ਕੀਤਾ ਲੜਕੀਆਂ ਦਾ ਭੰਗੜਾ ਵੀ ਪੇਸ਼ ਕੀਤਾ ਗਿਆ। ਡਾਇਰੈਕਟਰ ਮਨਜੀਤ ਕੌਰ ਔਲਖ ਦੀ ਰਹਿਨੁਮਾਈ ਹੇਠ ਬੀਬੀਆਂ ਨੇ ਖੂਬ ਗਿੱਧਾ ਪਾ ਕੇ ਆਪਣਾ ਮਨ ਪ੍ਰਚਾਇਆ। ਬੱਚਿਆਂ, ਔਰਤਾਂ ਤੇ ਮਰਦਾਂ ਦੀਆਂ ਖੇਡਾਂ ਕਰਵਾਈਆਂ ਗਈਆਂ। ਜੇਤੂਆਂ ਨੂੰ ਇਨਾਮ ਦਿੱਤੇ ਗਏ। ਖੇਡਾਂ ਨੂੰ ਸੁਚੱਜੇ ਢੰਗ ਨਾਲ ਪੂਰਾ ਕਰਨ ਲਈ ਡਾਇਰੈਕਟਰ ਗਿਆਨ ਸਿੰਘ ਸੰਘਾ, ਸੂਬੇਦਾਰ ਹਰਨੇਕ ਸਿੰਘ, ਮਾਸਟਰ ਹਰਨਾਮ ਸਿੰਘ ਨੇ ਸਹਿਯੋਗ ਦਿੱਤਾ। ਖਾਣ-ਪੀਣ ਦਾ ਖੁੱਲ੍ਹਾ ਪ੍ਰਬੰਧ ਸੀ, ਜਿਸ ਵਿਚ ਮੀਤ ਪ੍ਰਧਾਨ ਰਾਮ ਪ੍ਰਕਾਸ਼, ਸੂਬੇਦਾਰ ਗੁਰਬਖਸ਼ ਸਿੰਘ ਭੁੱਲਰ, ਪ੍ਰਿਤਪਾਲ ਸਿੰਘ ਭੁੱਲਰ, ਗੁਰਦਾਵਰ ਸਿੰਘ, ਹਰਦਿਆਲ ਸਿੰਘ ਪਾਬਲਾ, ਮੋਹਣ ਸਿੰਘ ਭੁਟਾ, ਰਾਜੂ ਨੇ ਸਹਿਯੋਗ ਦਿੱਤਾ। ਸਟੇਜ ਤੇ ਡਸਿਪਲਨ ਲਈ ਖਜ਼ਾਨਚੀ ਜਗਦੇਵ ਸਿੰਘ ਗਰੇਵਾਲ, ਗੁਰਬਖਸ਼ ਸਿੰਘ ਤੂਰ, ਹਰਦੇਵ ਸਿੰਘ ਢਿੱਲੋਂ ਨੇ ਸਹਿਯੋਗ ਦਿੱਤਾ। ਮਾਸਟਰ ਸਰਵਨ ਦਾਸ ਨੇ ਖਜ਼ਾਨਚੀ ਦੀ ਡਿਊਟੀ ਦਿੱਤੀ। ਮਿਊਜ਼ੀਕਲ ਚੇਅਰ ਰੇਸ ਵਿਚ ਜਗਦੇਵ ਸਿੰਘ ਗਰੇਵਾਲ, ਕਮਲਜੀਤ ਸਿੰਘ ਸੰਘਾ, ਬੀਬੀ ਜੱਸੀ ਨੇ ਸਹਿਯੋਗ ਦਿੱਤਾ। ਸਾਰੇ ਇਸ ਮੇਲੇ ਤੋਂ ਬੜੇ ਖੁਸ਼ ਸਨ। ਅਖੀਰ ਵਿਚ ਪ੍ਰਧਾਨ ਅਮਰੀਕ ਸਿੰਘ ਕੁਮਰੀਆਂ ਨੇ ਮੇਲੇ ਵਿਚ ਆਉਣ ‘ਤੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਕਲੱਬ ਵਲੋਂ 5 ਅਗਸਤ 2018 ਐਤਵਾਰ ਨੂੰ ਪੀਟਰਬੋਰੋ ਲਈ ਟੂਰ ਜਾ ਰਿਹਾ ਹੈ। ਇਸ ਟੂਰ ਵਿਚ ਸ਼ਾਮਲ ਹੋਣ ਦੇ ਚਾਹਵਾਨ ਔਰਤਾਂ ਤੇ ਮਰਦ 28 ਜੁਲਾਈ ਤੱਕ ਆਪਣੇ ਨਾਂ ਲਿਖਵਾ ਸਕਦੇ ਹਨ। ਹੋਰ ਜਾਣਕਾਰੀ ਲਈ 647-998-7253 ਜਾਂ 647-641-7094 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …