20.2 C
Toronto
Friday, June 19, 2026
spot_img
Homeਪੰਜਾਬਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਪ੍ਰਚਾਰਕ ਮਹੰਤ ਕਸ਼ਮੀਰ ਗਿਰੀ 'ਤੇ ਫਾਇਰਿੰਗ

ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਪ੍ਰਚਾਰਕ ਮਹੰਤ ਕਸ਼ਮੀਰ ਗਿਰੀ ‘ਤੇ ਫਾਇਰਿੰਗ

ਮੰਦਰ ਜਾਣ ਵੇਲੇ ਹੋਇਆ ਹਮਲਾ
ਖੰਨਾ/ਬਿਊਰੋ ਨਿਊਜ਼
ਸ਼ਿਵਸੈਨਾ ਪੰਜਾਬ ਦੇ ਰਾਸ਼ਟਰੀ ਪ੍ਰਚਾਰਕ ਮਹੰਤ ਕਸ਼ਮੀਰ ਗਿਰੀ ‘ਤੇ ਅੱਜ ਸਵੇਰੇ ਖੰਨਾ ਵਿਖੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਫਾਇਰਿੰਗ ਕੀਤੀ। ਇਸ ਫਾਇਰਿੰਗ ‘ਚ ਕਸ਼ਮੀਰ ਗਿਰੀ ਵਾਲ਼-ਵਾਲ਼ ਬਚ ਗਏ। ਕਸ਼ਮੀਰ ਗਿਰੀ ਜਦੋਂ ਅੱਜ ਸਵੇਰੇ ਘਰੋਂ ਮੰਦਰ ਲਈ ਨਿਕਲੇ ਸਨ, ਉਸ ਵੇਲੇ ਇਹ ਘਟਨਾ ਵਾਪਰੀ। ਇਹ ਘਟਨਾ ਸਵੇਰੇ ਸਵਾ ਪੰਜ ਵਜੇ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਇਲਾਕੇ ‘ਚ ਲੱਗੇ ਸੀਸੀ ਟੀਵੀ ਦੀ ਫੁਟੇਜ ‘ਚ ਵੀ ਇਹ ਵਾਰਦਾਤ ਰਿਕਾਰਡ ਹੋ ਗਈ ਹੈ। ਫੁਟੇਜ ‘ਚ ਦੋ ਬਾਈਕ ਸਵਾਰ ਨੌਜਵਾਨ ਗੋਲ਼ੀਆਂ ਚਲਾਉਂਦੇ ਦਿਸ ਰਹੇ ਹਨ। ਇਨ੍ਹਾਂ ਨੌਜਵਾਨਾਂ ਦੀ ਪਛਾਣ ਨਹੀਂ ਹੋ ਰਹੀ ਹੈ। ਧਿਆਨ ਰਹੇ ਕਿ ਪੰਜਾਬ ਵਿਚ ਇਸ ਤੋਂ ਪਹਿਲਾਂ ਵੀ ਕਈ ਆਰ.ਐਸ.ਐਸ. ਤੇ ਸ਼ਿਵ ਸੈਨਾ ਆਗੂਆਂ ‘ਤੇ ਹਮਲੇ ਹੋ ਚੁੱਕੇ ਹਨ।

RELATED ARTICLES
POPULAR POSTS