17.1 C
Toronto
Wednesday, August 26, 2026
spot_img
Homeਪੰਜਾਬਨਾਭਾ ਦੀ ਅਨਾਜ ਮੰਡੀ 'ਚ ਆੜ੍ਹਤੀਏ ਦਾ ਗੋਲੀਆਂ ਮਾਰ ਕੇ ਕਤਲ

ਨਾਭਾ ਦੀ ਅਨਾਜ ਮੰਡੀ ‘ਚ ਆੜ੍ਹਤੀਏ ਦਾ ਗੋਲੀਆਂ ਮਾਰ ਕੇ ਕਤਲ

ਨਾਭਾ ਦੀ ਅਨਾਜ ਮੰਡੀ ‘ਚ ਆੜ੍ਹਤੀਏ ਦਾ ਗੋਲੀਆਂ ਮਾਰ ਕੇ ਕਤਲਸਦਮਾ ਨਾ ਸਹਾਰਦੀ ਹੋਈ ਆੜ੍ਹਤੀਏ ਮੋਨਿਕ ਜਿੰਦਲ ਦੀ ਮਾਂ ਦੀ ਵੀ ਮੌਤ
ਪਟਿਆਲਾ/ਬਿਊਰੋ ਨਿਊਜ਼
ਨਾਭਾ ਦੀ ਅਨਾਜ ਮੰਡੀ ਵਿੱਚ ਆੜ੍ਹਤੀਏ ਮੋਨਿਕ ਜਿੰਦਲ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ। ਮੋਨਿਕ ਜਿੰਦਲ ਦੇ ਕਤਲ ਤੋਂ ਬਾਅਦ ਸਦਮਾ ਨਾ ਸਹਾਰਦੀ ਉਨ੍ਹਾਂ ਦੀ ਮਾਤਾ ਪਦਮਾ ਜਿੰਦਲ ਦੀ ਵੀ ਮੌਤ ਹੋ ਗਈ।
ਨਾਭਾ ਮੰਡੀ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਸੀਸੀ ਟੀਵੀ ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ। ਨਾਭਾ ਦੀ ਅਨਾਜ ਮੰਡੀ ਵਿਚ ਜਿੰਦਲ ਜੋ ਕਿ ਖਾਦ ਦਵਾਈਆਂ ਦਾ ਕੰਮ ਕਰਦਾ ਸੀ, ਉਸ ਨੂੰ ਰਾਤ ਦੇ ਸਾਢੇ ਅੱਠ ਵਜੇ ਦੇ ਕਰੀਬ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰੀਆਂ ਗਈਆਂ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

RELATED ARTICLES
POPULAR POSTS