ਨਵੀਂ ਦਿੱਲੀ/ਬਿਊਰੋ ਨਿਊਜ਼
ਨੋਟਬੰਦੀ ਤੋਂ ਬਾਅਦ ਬੈਂਕਾਂ ਵਿਚ ਲੋਕਾਂ ਨੂੰ ਨਵੀਂ ਕਰੰਸੀ ਨਹੀਂ ਮਿਲ ਰਹੀ ਪਰ ਵੱਡੀ ਮਾਤਰਾ ‘ਚ ਨਵੀਂ ਕਰੰਸੀ ਨਾਲ ਆਏ ਦਿਨ ਕਈ ਲੋਕ ਫੜੇ ਵੀ ਜਾ ਰਹੇ ਹਨ। ਅਜਿਹੇ ਵਿਚ ਹੁਣ ਕੇਂਦਰ ਸਰਕਾਰ ਅਤੇ ਆਰਬੀਆਈ ਦੀ ਨਜ਼ਰ ਬੈਂਕਾਂ ‘ਤੇ ਟਿਕ ਗਈ ਹੈ। ਆਰਬੀਆਈ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਬੈਂਕਾਂ ਨੂੰ ਹਦਾਇਤ ਕੀਤੀ ਕਿ ਉਹ 8 ਨਵੰਬਰ ਤੋਂ ਬਾਅਦ ਦੀ ਸੀਸੀਟੀਵੀ ਫੁਟੇਜ਼ ਨਾਲ ਕੋਈ ਛੇੜਛਾੜ ਨਹੀਂ ਕਰਨਗੇ ਤੇ ਉਸ ਦਿਨ ਤੋਂ ਲੈ ਕੇ ਹੁਣ ਤੱਕ ਫੁਟੇਜ਼ ਨੂੂੰ ਸੁਰੱਖਿਅਤ ਰੱਖਿਆ ਜਾਵੇਗਾ। ਆਰਬੀਆਈ ਦੇ ਡਿਪਟੀ ਗਵਰਨਰ ਨੇ ਬੈਂਕਾਂ ਨੂੰ ਨਵੀਂ ਕਰੰਸੀ ਦਾ ਪੂਰਾ ਰਿਕਾਰਡ ਰੱਖਣ ਦੀ ਨਸੀਅਤ ਦਿੰਦਿਆਂ ਕਿਹਾ ਕਿ ਹੇਰਾਫੇਰੀ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਵੀਂ ਕਰੰਸੀ ਨੂੰ ਅਤੇ ਬਾਕੀ ਛੋਟੇ ਨੋਟਾਂ ਨੂੰ ਜਮ੍ਹਾਂ ਕਰਕੇ ਨਾ ਰੱਖਣ, ਵਰਤੋਂ ਵਿਚ ਲਿਆਉਣ ਤਾਂ ਜੋ ਕਰੰਸੀ ਦਾ ਸਰਕੂਲੇਸ਼ਨ ਹੁੰਦਾ ਰਹੇ।
Check Also
ਜਗਦੀਸ਼ ਸਿੰਘ ਝੀਂਡਾ ਬਣੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ
ਝੀਂਡਾ ਨੇ ਸਿੱਖ ਕੌਮ ਦੀ ਭਲਾਈ ਲਈ ਕੰਮ ਕਰਨ ਦਾ ਕੀਤਾ ਵਾਅਦਾ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ …