ਭਾਰਤ ‘ਚ ਤਬਾਹੀ ਮਚਾਉਣ ਬਦਲੇ ਪਾਕਿ ਦੇ ਰਿਹਾ 1-1 ਕਰੋੜ
ਨਵੀਂ ਦਿੱਲੀ/ਬਿਊਰੋ ਨਿਊਜ਼
ਪਾਕਿਸਤਾਨ ਵਿਚ ਲਗਾਤਾਰ ਅੱਤਵਾਦੀਆਂ ਨੂੰ ਪਨਾਹ ਦਿੱਤੀ ਜਾਂਦੀ ਹੈ, ਪਰ ਆਪਣੀਆਂ ਇਨ੍ਹਾਂ ਹਰਕਤਾਂ ਤੋਂ ਉਹ ਹਮੇਸ਼ਾ ਇਨਕਾਰ ਕਰਦਾ ਆਇਆ ਹੈ। ਫਿਰ ਵੀ ਪਾਕਿ ਦਾ ਸੱਚ ਸਭ ਦੇ ਸਾਹਮਣੇ ਆ ਹੀ ਜਾਂਦਾ ਹੈ। ਇਸ ਵਾਰ ਸਾਹਮਣੇ ਆਇਆ ਹੈ ਇੱਕ ਵੀਡੀਓ, ਜਿਸ ਨੇ ਪਾਕਿ ਦਾ ਨਕਾਬ ਉਤਾਰ ਦਿੱਤਾ ਹੈ। ਇਸ ਵੀਡੀਓ ਵਿਚ ਖੁਲਾਸਾ ਹੋਇਆ ਹੈ ਕਿ ਭਾਰਤ ਖਿਲਾਫ ਤਿਆਰ ਕੀਤੇ ਹਰ ਇੱਕ ਅੱਤਵਾਦੀ ਨੂੰ ਪਾਕਿਸਤਾਨ ਵੱਲੋਂ ਤਬਾਹੀ ਮਚਾਉਣ ਬਦਲੇ 1-1 ਕਰੋੜ ਰੁਪਏ ਦਿੱਤੇ ਜਾਂਦੇ ਹਨ। ਪੀ ਓ ਕੇ ਸਥਿਤ ਜੰਮੂ-ਕਸ਼ਮੀਰ ਅਮਨ ਫੋਰਮ ਨੇ ਖੁਲਾਸਾ ਕੀਤਾ ਹੈ ਕਿ ਪਾਕਿਸਤਾਨ ਪੀ ਓ ਕੇ ਪਾਰ ਕਰਨ ਵਾਲੇ ਆਪਣੇ ਹਰ ਅੱਤਵਾਦੀ ਨੂੰ ਇੱਕ ਕਰੋੜ ਰੁਪਿਆ ਦਿੰਦਾ ਹੈ। ਜੰਮੂ-ਕਸ਼ਮੀਰ ਅਮਨ ਫੋਰਮ ਦੇ ਇਸ ਵੀਡੀਓ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਰਹੱਦ ‘ਤੇ ਹਿੰਸਾ ਦਾ ਕਾਰਨ ਵੀ ਪਾਕਿਸਤਾਨ ਹੀ ਹੈ।
Check Also
ਹੇਮਕੁੰਟ ਸਾਹਿਬ ਯਾਤਰਾ ਲਈ ਪਹਿਲਾ ਜਥਾ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਤੋਂ ਹੋਇਆ ਰਵਾਨਾ
ਭਲਕੇ ਐਤਵਾਰ ਨੂੰ ਖੁੱਲ੍ਹਣਗੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਚੰਡੀਗੜ੍ਹ/ਬਿਊਰੋ ਨਿਊਜ਼ : ਸਿੱਖ ਸਰਧਾਲੂਆਂ …