-9.7 C
Toronto
Monday, January 5, 2026
spot_img
Homeਭਾਰਤਉਤਰੀ ਭਾਰਤ ਸਮੇਤ ਅਫਗਾਨਿਸਤਾਨ ਅਤੇ ਪਾਕਿਸਤਾਨ ’ਚ ਵੀ ਕੰਬੀ ਧਰਤੀ

ਉਤਰੀ ਭਾਰਤ ਸਮੇਤ ਅਫਗਾਨਿਸਤਾਨ ਅਤੇ ਪਾਕਿਸਤਾਨ ’ਚ ਵੀ ਕੰਬੀ ਧਰਤੀ

ਪਾਕਿਸਤਾਨ ਅਤੇ ਅਫਗਾਨਿਸਤਾਨ ’ਚ ਭੂਚਾਲ ਕਾਰਨ 13 ਵਿਅਕਤੀਆਂ ਦੀ ਹੋਈ ਮੌਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ, ਹਰਿਆਣਾ, ਉਤਰ ਪ੍ਰਦੇਸ਼, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਦਿੱਲ ਐਨਸੀਆਰ ਸਮੇਤ ਉਤਰੀ ਭਾਰਤ ਦੇ ਕਈ ਹਿੱਸਿਆਂ ’ਚ ਲੰਘੀ ਦੇਰ ਰਾਤ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਭੂਚਾਲ ਲੰਘੀ ਰਾਤ ਲਗਭਗ 10 ਵਜ ਕੇ 20 ਮਿੰਟ ’ਤੇ ਆਇਆ ਅਤੇ ਇਸ ਦੇ ਝਟਕੇ ਲਗਭਗ 40-45 ਸੈਕਿੰਟ ਤੱਕ ਜਾਰੀ ਰਹੇ। ਰਿਕਟਰ ਪੈਮਾਨੇ ’ਤੇ ਇਸ ਭੂਚਾਲ ਦੀ ਤੀਬਰਤਾ 6.6 ਮਾਪੀ ਗਈ। ਤੇਜ਼ ਭੂਚਾਲ ਕਾਰਨ ਇਮਾਰਤਾਂ ਹਿੱਲਣ ਲੱਗੀਆਂ ਅਤੇ ਡਰਦੇ ਮਾਰੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਕਈ ਥਾਵਾਂ ’ਤੇ ਤਾਂ ਲੋਕਾਂ ਨੇ ਪੂਰੀ ਰਾਤ ਘਰ ਤੋਂ ਬਾਹਰ ਹੀ ਗੁਜ਼ਾਰੀ। ਭਾਰਤ ਵਿਚ ਇਸ ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਫਿਲਹਾਲ ਕੋਈ ਖਬਰ ਸਾਹਮਣੇ ਨਹੀਂ ਹਨ। ਉਧਰ ਇਸ ਭੂਚਾਲ ਦੇ ਝਟਕੇ ਭਾਰਤ ਸਮੇਤ ਪਾਕਿਸਤਾਨ, ਅਫਗਾਨਿਸਤਾਨ, ਤਜ਼ਾਕਿਸਾਨ ਅਤੇ ਚੀਨ ਵਿਚ ਵੀ ਮਹਿਸੂਸ ਕੀਤੇ ਗਏ। ਪਾਕਿਸਤਾਨ ਦੇ ਖੈਬਰ ਖਪਤੂਨਵਾ ਸੂਬੇ ’ਚ ਭੂਚਾਲ ਕਾਰਨ ਕਈ ਘਰਾਂ ਦੀਆਂ ਛੱਤਾਂ ਅਤੇ ਕੰਧਾਂ ਡਿੱਗਣ ਕਾਰਨ 11 ਵਿਅਕਤੀਆਂ ਦੀ ਜਾਨ ਚਲੀ ਗਈ ਜਦਕਿ 100 ਤੋਂ ਵੱਧ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੀ ਰਿਪੋਰਟ ਅਨੁਸਾਰ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਫੈਜਾਬਾਦ ਤੋਂ 133 ਕਿਲੋਮੀਟਰ ਦੱਖਣ ਪੂਰਬ ਵਿਚ ਹਿੰਦੂਕੁਸ਼ ਖੇਤਰ ਵਿਚ ਸੀ। ਇਥੇ ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 7.7 ਮਾਪੀ ਗਈ। ਇਥੇ ਵੀ ਭੂਚਾਲ ਕਾਰਨ 2 ਵਿਅਕਤੀਆਂ ਦੀ ਜਾਨ ਚਲੀ ਗਈ ਹੈ।

 

RELATED ARTICLES
POPULAR POSTS