12 C
Toronto
Monday, September 21, 2026
spot_img
Homeਭਾਰਤਰਾਮ ਰਹੀਮ ਦੀ ਪੋਲ ਖੋਲ੍ਹਣ ਲਈ ਪੁਲਿਸ ਲਵੇਗੀ ਅਮਰੀਕੀ ਕੰਪਨੀ ਦੀ ਸਹਾਇਤਾ

ਰਾਮ ਰਹੀਮ ਦੀ ਪੋਲ ਖੋਲ੍ਹਣ ਲਈ ਪੁਲਿਸ ਲਵੇਗੀ ਅਮਰੀਕੀ ਕੰਪਨੀ ਦੀ ਸਹਾਇਤਾ

ਰਾਮ ਰਹੀਮ ਦੀ ਪੋਲ ਖੋਲ੍ਹਣ ਲਈ ਪੁਲਿਸ ਲਵੇਗੀ ਅਮਰੀਕੀ ਕੰਪਨੀ ਦੀ ਸਹਾਇਤਾਐਸ ਆਈ ਟੀ ਨੇ ਹਰਿਮੰਦਰ ਜੱਸੀ ਨੂੰ ਵੀ ਭੇਜਿਆ ਨੋਟਿਸ
ਰੋਹਤਕ/ਬਿਊਰੋ ਨਿਊਜ਼
ਡੇਰਾ ਸਿਰਸਾ ਦਾ ਮੁਖੀ ਰਾਮ ਰਹੀਮ ਸੁਨਾਰੀਆ ਜੇਲ੍ਹ ‘ਚ ਬਲਾਤਕਾਰ ਦੇ ਦੋਸ਼ਾਂ ਤਹਿਤ 20 ਸਾਲ ਦੀ ਸਜ਼ਾ ਕੱਟ ਰਿਹਾ ઠਹੈ। ਇਸ ਤੋਂ ਇਲਾਵਾ ਰਾਮ ਰਹੀਮ ‘ਤੇ ਦੋ ਕਤਲ ਦੇ ਕੇਸ ਚਲ ਰਹੇ ਹਨ। ਪੰਚਕੂਲਾ ਹਿੰਸਾ ਕੇਸ ਦੀ ਜਾਂਚ ਕਰ ਰਹੀ ਪੁਲਿਸ ਨੂੰ ਰਾਮ ਰਹੀਮ ਦੇ ਡੇਰੇ ਵਿਚ ਲੜਕੀਆਂ ਦੇ ਹੋਸਟਲ ਦੇ ਕੋਲੋਂ 3 ਸੜੀਆਂ ਹੋਈਆਂ ਸੀ.ਡੀ. ਮਿਲੀਆਂ ਸਨ। ਇਨ੍ਹਾਂ ਸੜੀਆਂ ਹੋਈਆਂ ਸੀ.ਡੀ. ਵਿਚੋਂ ਡਾਟਾ ਵਾਪਸ ਲੈਣ ਲਈ ਪੁਲਸ ਅਮਰੀਕਾ ਦੀ ਕੰਪਨੀ ਐੱਫ.ਬੀ.ਆਈ. ਤੋਂ ਸਹਾਇਤਾ ਲੈਣ ਜਾ ਰਹੀ ਹੈ।
ਉਧਰ ਦੂਜੇ ਪਾਸੇ ਰਾਮ ਰਹੀਮ ਦੇ ਕੁੜਮ ਅਤੇ ਬਠਿੰਡਾ ਦੇ ਸਾਬਕਾ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਜੱਸੀ ਨੂੰ ਪੰਚਕੂਲਾ ਹਿੰਸਾ ਮਾਮਲੇ ਵਿਚ ਐੱਸ. ਆਈ. ਟੀ. ਨੇ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ। ਇਸੇ ਦੌਰਾਨ ਪੰਚਕੂਲਾ ‘ਚ ਦੰਗਾ ਭੜਕਾਉਣ ਦੇ ਮਾਮਲੇ ਵਿੱਚ ਰਾਮ ਰਹੀਮ ਦੇ ਨੇੜਲੇ ਅਦਿੱਤਿਆ ਇੰਸਾਂ ਨੂੰ ਫੜਨ ਲਈ ਪੁਲਿਸ ਨੇ ਇਨਾਮੀ ਰਾਸ਼ੀ ਵਧਾ ਕੇ ਦੋ ਲੱਖ ਰੁਪਏ ਕਰ ਦਿੱਤੀ ਹੈ।

RELATED ARTICLES
POPULAR POSTS