ਦਿੱਲੀ ਫ਼ਤਹਿ
ਕਿਸਾਨ ਮਜ਼ਦੂਰਾਂ ਨੇ ਦਿੱਲੀ ਨੂੰ ਫ਼ਤਹਿ ਕੀਤਾ,
ਤੁਰੇ ਘਰਾਂ ਨੂੰ ਨਗ਼ਾਰਿਆਂ ‘ਤੇ ਚੋਟ ਕਰਕੇ।
378 ਦਿਨ ਸਹਿੰਦੇ ਰਹੇ ਜ਼ਬਰ ਭਾਰੀ,
ਰੱਖਿਆ ਸਬਰ ਸੀ ਸਤਿਗੁਰ ਦੀ ਓਟ ਕਰਕੇ।
ਇੱਲਾਂ ਘੁੰਮਦੀਆਂ ਸੀ ਚੁੰਝ ਨੂੰ ਲਹੂ ਲਾ ਕੇ,
ਚਹੁਣ ਦਬੋਚਣਾਂ ਆਲ੍ਹਣੇ ਦਾ ਬੋਟ ਕਰਕੇ।
ਖਾ ਕੇ ਠੋਕਰਾਂ ਬਣ ਗਿਆ ਸਖ਼ਤ ਪੱਥਰ,
ਭੰਨਦੇ ਰਹੇ ਸੀ ਜਿਸਨੂੰ ਅਖ਼ਰੋਟ ਕਰਕੇ।
ਗੋਦੀ ਮੀਡਆ ਮਾਰੇ ਹੁਣ ਯੂ-ਟਰਨਾਂ,
ਮਿਲਦੀ ਕਿਸਾਨਾਂ ਨੂੰ ਲੋਕਾਂ ਦੀ Support ਕਰਕੇ।
ਸ਼ਰਤ ਵੀ ਹਾਰੀ ਤੇ ਖਾਣੇ ਪਏ ਸੌ ਗੰਢੇ,
ਹੰਕਾਰੇ ਹੋਏ ਮਨ ਦੀ ਚੰਦਰੀ ਖੋਟ ਕਰਕੇ।
‘ਗਿੱਲ ਬਲਵਿੰਦਰਾ’ ਨਹੀਂ ਲੋਕ ਦਬਾਏ ਜਾਂਦੇ,
ਸਰਕਾਰਾਂ ਰੱਖ ਲੈਣ ਗੱਲ ਇਹ ਨੋਟ ਕਰਕੇ।
ਗਿੱਲ ਬਲਵਿੰਦਰ CANADA +1.416.558.5530 ([email protected] )