-2.2 C
Toronto
Tuesday, January 6, 2026
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

ਰੱਖੜੀ 2023
ਰੱਖੜੀ ਦੀ ਹੋਏ ਵਧਾਈਆਂ,
ਭੈਣਾਂ ਅਤੇ ਭਾਈਆਂ ਨੂੰ ।

ਪੇਕਿਆਂ ਨੂੰ ਰਹਿਣ ਆਉਂਦੀਆਂ,
ਲੈ-ਲੈ ਮਠਿਆਈਆਂ ਨੂੰ ।

ਦੇਵੀਂ ਨਾ ਦੁੱਖ ਦਾਤਿਆ,
ਕੂੰਝਾਂ ਮੁਰਗ਼ਾਈਆਂ ਨੂੰ ।

ਕੰਜ਼ਕਾਂ ਤਾਂ ਰਹਿਣ ਜਰਦੀਆਂ,
ਲੇਖ਼ਾਂ ਦੀਆਂ ਵਾਹੀਆਂ ਨੂੰ ।

ਪੂੰਝਣ ਕਈ ਅੱਜ ਦੇ ਦਿਨ ਵੀ,
ਅੱਖੀਆਂ ਭਰ ਆਈਆਂ ਨੂੰ ।

ਔਸੀਆਂ ਪਾ ਵੇਖੀ ਜਾਵਣ,
ਕੋਠੇ ਚੜ੍ਹ ਰਾਹੀਆਂ ਨੂੰ ।

ਹੰਝੂਆਂ ਨਾਲ ਰਹਿਣ ਭਰਦੀਆਂ,
ਦਰਦਾਂ ਦੀਆਂ ਖਾਈਆਂ ਨੂੰ ।

‘ਬਲਵਿੰਦਰਾ’ ਕਰ ਹੱਥੀਂ ਛਾਂਵਾਂ,
ਮਾਂ-ਪਿਓ ਦੀਆਂ ਜਾਈਆਂ ਨੂੰ ।
ਗਿੱਲ ਬਲਵਿੰਦਰ
CANADA +1.416.558.5530
([email protected])

RELATED ARTICLES
POPULAR POSTS