Breaking News
Home / ਰੈਗੂਲਰ ਕਾਲਮ / ਸਾਵਧਾਨ ! ਤੂੜੀ ਦੇ ਕੁੱਪਾਂ ਵਰਗੇ ਹਨ ਕੈਨੇਡਾ ਦੇ ਘਰ

ਸਾਵਧਾਨ ! ਤੂੜੀ ਦੇ ਕੁੱਪਾਂ ਵਰਗੇ ਹਨ ਕੈਨੇਡਾ ਦੇ ਘਰ

ਚਰਨ ਸਿੰਘ ਰਾਏ 416-400-9997
ਰਸੋਈ ਦੀ ਅੱਗ ਬਹੁਤ ਵੱਡਾ ਕਾਰਨ ਹੈ ਕਨੇਡਾ ਵਿਚ ਘਰ ਨੂੰ ਅੱਗ ਲੱਗਣ ਦਾ। ਮੱਧ ਕਨੇਡਾ ਇਲਾਕੇ ਵਿਚ ਤਾਂ ਸਥਿਤੀ ਬਹੁਤ ਹੀ ਗੰਭੀਰ ਹੈ। ਪਿਛਲੇ ਸਾਲ ਕਿਚਨ ਫਾਇਰ ਦੇ ਸਭ ਨਾਲੋਂ ਵੱਧ ਕਲੇਮ 325 ਓਨਟਾਰੀਓ ਵਿਚ ਹੋਏ ਹਨ ਅਤੇ ਦੂਜੇ ਨੰਬਰ ਤੇ ਕਿਊਬੈਕ ਵਿਚ ਹੋਏ ਹਨ।
ਕਿਚਨ ਤੋਂ ਬਾਹਰ ਵੀ ਬਿਜਲੀ ਨਾਲ ਅੱਗ ਲੱਗਣ ਦੇ ਕਲੇਮ ਬਹੁਤ ਹੁੰਦੇ ਹਨ। ਨੋਵਾ-ਸਕੋਸੀਆ ਵਿਚ ਸਾਰੇ ਕਲੇਮਾਂ ਦਾ 70% ਸਿਰਫ ਬਿਜਲੀ ਦੀ ਅੱਗ ਦੇ ਹੀ ਹੋਏ। ਅੱਗ ਘਰ ਵਾਸਤੇ ਇਕ ਬਹੁਤ ਵੱਡਾ ਰਿਸਕ ਹੈ ਅਤੇ ਇਸ ਕਰਕੇ ਹੀ ਕੈਨੇਡਾ ਦੇ ਘਰਾਂ ਦੀ ਪੰਜਾਬ ਦੇ ਤੂੜੀ ਦੇ ਕੁੱਪਾਂ ਨਾਲ ਵੀ ਤੁਲਨਾ ਕੀਤੀ ਜਾਂਦੀ ਹੈ। ਇਹ ਸੋਚਕੇ ਤਾਂ ਮਾਨਸਿਕ ਸੱਟ ਹੋਰ ਵੀ ਲੱਗਦੀ ਹੈ ਜਦੋਂ ਪਤਾ ਲੱਗਦਾ ਹੈ ਕਿ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ ਜੇ ਥੋੜੀ ਜਹੀ ਸਾਵਧਾਨੀ ਵਰਤੀ ਹੁੰਦੀ। ਬਹੁਤੀ ਵਾਰ ਕਿਚਨ ਵਿਚ ਅੱਗ ਤੇਲ ਨਾਲ ਖਾਣਾ ਬਨਾਉਣ ਨਾਲ ਅਤੇ ਕਿਚਨ ਤੋਂ ਬਾਹਰ ਬਿਜਲੀ ਦੀਆਂ ਤਾਰਾਂ ਗਲਤ ਢੰਗ ਨਾਲ ਲਗਾਈਆਂ ਹੋਣ ਕਰਕੇ ਲਗਦੀ ਹੈ। ਬਹੁਤ ਸਾਰੇ ਵਿਅਕਤੀਆਂ ਨੇ ਇਹ ਗੱਲ ਦੱਸੀ ਬਾਅਦ ਵਿਚ ਕਿ ਕਿਚਨ ਵਿਚ ਅੱਗ ਸਟੋਵ ਜਾਂ ਡੀਪ ਫਰਾਇਰ ਤੋਂ ਸੁਰੂ ਹੋਈ ਕਿਉਂਕਿ ਤੇਲ ਬਹੁਤ ਛੇਤੀ ਗਰਮ ਹੋ ਜਾਂਦਾ ਹੈ ਅਤੇ ਅੱਗ ਨੂੰ ਵੀ ਬਹੁਤ ਛੇਤੀ ਫੜ ਲੈਂਦਾ ਹੈ ਬਿਨਾਂ ਕੋਈ ਵਾਰਨਿੰਗ ਦਿਤੇ। ਮਾਈਕਰੋਵੇਵ ਵੀ ਅੱਗ ਲੱਗਣ ਦਾ ਇਕ ਬਹੁਤ ਵੱਡਾ ਕਾਰਨ ਮੰਨਿਆ ਗਿਆ ਹੈ। ਘਰ ਦੀ ਇੰਸੋਰੈਂਸ ਪ੍ਰਾਪਰਟੀ ਦੇ ਹੋਏ ਨੁਕਸਾਨ ਦੀ ਪੂਰਤੀ ਤਾਂ ਕਰ ਦੇਵੇਗੀ ਪਰ ਤੁਹਾਡੀਆਂ ਮਨ ਭਾਉਂਦੀਆਂ ਚੀਜਾਂ,ਪਰਿਵਾਰ ਦੀਆਂ ਫੋਟੋਆਂ ਅਤੇ ਦੁਰਲੱਭ ਚੀਜਾਂ ਦੀ ਕੁਲੈਕਸਨ ਵਾਪਸ ਨਹੀਂ ਆ ਸਕੇਗੀ। ਕਈ ਚੀਜਾਂ ਨਾਲ ਅਸੀ ਭਾਵਨਾਤਮਿਕ ਤੌਰ ‘ਤੇ ਜੁੜੇ ਹੁੰਦੇ ਹਾਂ ਅਤੇ ਉਹ ਚੀਜਾਂ ਵੀ ਸਾਥੋਂ ਵਿਛੜ ਜਾਂਦੀਆਂ ਹਨ।
ਆਮ ਤੌਰ ਤੇ ਘਰ ਦੇ ਮਾਲਕ ਨੂੰ ਪਤਾ ਹੁੰਦਾ ਹੈ ਕਿ ਓਵਰ ਲੋਡ ਸਰਕੱਟ ਅਤੇ ਇਧਰੋਂ ਉਧਰੋਂ ਲਾਈਆਂ ਤਾਰਾਂ ਨੁਕਸਾਨ ਕਰ ਸਕਦੀਆਂ ਹਨ ਪਰ ਕਈ ਕਾਰਨਾਂ ਕਰਕੇ ਧਿਆਨ ਨਹੀਂ ਦਿੱਤਾ ਜਾਂਦਾ ਅਤੇ ਬਿਜਲੀ ਦੀ ਅੱਗ ਪੈ ਜਾਂਦੀ ਹੈ। ਨੁਕਸਦਾਰ ਸਮਾਨ ਅਤੇ ਗਲਤ ਢੰਗ ਨਾਲ ਲਾਏ ਅਪਲਾਇੰਂਸ ਵੀ ਘਰ ਵਿਚ ਅੱਗ ਲੱਗਣ ਦਾ ਵੱਡਾ ਕਾਰਨ ਬਣਦੇ ਹਨ। ਕਈ ਦੇਸੀ ਤਰੀਕੇ ਬਿਜਲੀ ਦੀ ਅੱਗ ਨੂੰ ਕੰਟਰੋਲ ਕਰਨ ਵਾਸਤੇ ਅਸੀਂ ਵਰਤਦੇ ਹਾਂ ਜੋ ਕਈ ਵਾਰ ਠੀਕ ਵੀ ਨਹੀਂ ਹੁੰਦੇ। ਜਿਵੇਂ ਬਿਜਲੀ ਨਾਲ ਲੱਗੀ ਅੱਗ ਬੁਝਾਉਣ ਵਾਸਤੇ ਕਦੇ ਵੀ ਪਾਣੀ ਨਹੀਂ ਵਰਤਣਾ ਚਾਹੀਦਾ ਕਿਉਕਿ ਇਸ ਨਾਲ ਸਾਰੇ ਘਰ ਵਿਚ ਕਰੰਟ ਆਉਣ ਦਾ ਖਤਰਾ ਹੋ ਜਾਂਦਾ ਹੈ। ਇਕ ਦਮ ਸਵਿਚ ਬੰਦ ਕਰਕੇ ਬੇਕਿੰਗ ਸੋਡੇ ਨਾਲ ਅੱਗ ਦੀਆਂ ਹੁਣੇਂ ਹੁਣੇਂ ਉਠੀਆਂ ਲਾਂਟਾਂ ਨੂੰ ਮੱਠਾ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਹੀ ਜੇ ਕਿਚਨ ਵਿਚ ਤੇਲ ਨੂੰ ਅੱਗ ਲੱਗ ਜਾਵੇ ਤਾਂ ਵੀ ਪਾਣੀ ਨਹੀਂ ਵਰਤਣਾ ਚਾਹੀਦਾ ਕਿਉਂਕਿ ਪਾਣੀ ਨਾਲ ਅੱਗ ਦੀਆਂ ਲਾਟਾਂ ਹੋਰ ਵੀ ਵੱਧ ਜਾਂਦੀਆਂ ਹਨ ਬਲਕੇ ਹੀਟ ਨੂੰ ਆਫ ਕਰਕੇ ਅੱਗ ਵਾਲੇ ਭਾਂਡੇ ਨੂੰ ਕਿਸੇ ਠੋਸ ਫਲੈਟ ਪਲੇਟ ਨਾਲ ਢੱਕ ਦੇਣਾ ਚਾਹੀਦਾ ਹੈ।
ਅੱਗ ਨਾਂ ਲੱਗੇ ਇਸ ਵਾਸਤੇ ਘਰ ਦਾ ਮਾਲਕ ਕਈ ਤਰੀਕੇ ਵਰਤਕੇ ਇਸ ਤਬਾਹੀ ਤੋਂ ਬੱਚ ਸਕਦਾ ਹੈ। ਜਿਵੇਂ ਫਾਇਰ ਅਕਸਟਿੰਗਸਰ ਜਾਂ ਅੱਗ ਬੁਝਾਊ ਯੰਤਰ ਦੀ ਵਰਤੋਂ ਕਰਕੇ। ਇਸਨੂੰ ਹਰ ਵਕਤ ਤਿਆਰ ਰੱਖਣਾ ਪੈਂਦਾ ਹੈ ਅਤੇ ਹਰ 6 ਸਾਲ ਬਾਅਦ ਇਸਨੂੰ ਬਦਲਣਾ ਜਾਂ ਰੀਫਿਲ ਕਰਨਾ ਪੈਂਦਾ ਹੈ। ਇਕ ਛੋਟਾ ਫਾਇਰ ਅਕਸਟਿੰਗਸਰ ਜਾਂ ਅੱਗ ਬੁਝਾਊ ਯੰਤਰ ਜਦੋਂ ਅੱਗ ਸ਼ੁਰੂ ਹੀ ਹੁੰਦੀ ਹੈ,ਉਸਨੂੰ ਕਾਬੂ ਵਿਚ ਰੱਖਦਾ ਹੈ ,ਜਦੋਂ ਤੱਕ ਫਾਇਰ ਬ੍ਰੀਗੇਡ ਨਹੀਂ ਆ ਜਾਂਦਾ। ਸਾਡੀ ਮੁਢਲੀ ਕੋਸ਼ਿਸ ਅੱਗ ਲੱਗਣ ਸਮੇਂ ਘਰ ਤੋਂ ਬਾਹਰ ਨਿਕਲਣਾ ਹੀ ਹੁੰਦਾ ਹੈ। ਜੇ ਘਰ ਧੂੰਏਂ ਨਾਲ ਭਰ ਜਾਵੇ ਤਾਂ ਸੱਭ ਕੁਝ ਛੱਡਕੇ ਬਾਹਰ ਨਿਕਲਣਾ ਚਾਹੀਦਾ ਹੈ। ਸਮੋਕ ਡੀਟੇਕਟਰ ਹਰ ਘਰ ਵਿਚ ਹੁੰਦੇ ਹਨ ਅਤੇ ਇਹਨਾਂ ਨੂੰ ਚਾਲੂ ਹਾਲਾਤ ਵਿਚ ਰੱਖਣਾ ਜ਼ਰੂਰੀ ਹੁੰਦਾ ਹੈ। ਸਹੀ ਤਰੀਕੇ ਨਾਲ ਲਗਾਏ ਸਮੋਕ ਅਲਾਰਮ ਅੱਗ ਲੱਗਣ ਤੇ ਮੌਤ ਹੋਣ ਜਾਂ ਜਖਮੀ ਹੋਣ ਦੇ ਖਤਰੇ 50% ਘਟਾ ਦਿੰਦੇਂ ਹਨ। ਅੱਗ ਨਾਲ ਨੁਕਸਾਨੇ ਗਏ 75% ਘਰਾਂ ਵਿਚ ਸਮੋਕ ਅਲਾਰਮ ਨਹੀਂ ਸੀ ਜਾਂ ਸਹੀ ਤਰੀਕੇ ਨਾਲ ਕੰਮ ਨਹੀਂ ਸੀ ਕਰਦੇ,ਬੈਟਰੀ ਠੀਕ ਨਹੀਂ ਸੀ ਜਾਂ ਡਿਸਕੁਨੈਕਟ ਕੀਤੀ ਹੋਈ ਸੀ ਜਾਂ ਬੈਟਰੀ ਕਦੇ ਬਦਲੀ ਹੀ ਨਹੀਂ ਗਈ ਸੀ। ਕਮਰਿਆਂ ਵਿਚ ਸੁਤੇ ਬੱਚੇ ਜਾਂ ਬਜ਼ੁਰਗ ਆਮ ਤੌਰ ‘ਤੇ ਅਲਾਰਮ ਬੱਜਣ ਤੇ ਉਠਦੇ ਨਹੀਂ। ਸਰਕਾਰ ਵਲੋਂ ਇਹ ਕਿਹਾ ਗਿਆ ਹੈ ਕਿ ਹਰ ਪ੍ਰੀਵਾਰ ਵਿਚ ਸਮੋਕ ਅਲਾਰਮ ਬਾਰੇ ਪ੍ਰੈਕਟਿਸ ਕੀਤੀ ਜਾਵੇ ਤਾਂ ਕਿ ਹਰ ਵਿਅਕਤੀ ਜਾਣ ਸਕੇ ਕਿ ਸਮੋਕ ਅਲਾਰਮ ਵੱਜਣ ਤੇ ਬਚਾਓ ਕਿਵੇ ਕਰਨਾ ਹੈ ਅਤੇ ਅੱਗ ਲੱਗਣ ਤੇ ਘਰ ਦੇ ਅਗਲੇ ਅਤੇ ਪਿਛਲੇ ਪਾਸੇ ਪਹਿਲਾਂ ਹੀ ਮਿੱਥੀ ਹੋਈ ਜਗ੍ਹਾ ਤੇ ਸਾਰੇ ਮੈਂਬਰਾਂ ਨੇ ਇਕੱਠੇ ਹੋਣਾ ਹੈ। ਕਈ ਘਰਾਂ ਵਿਚ ਕਮਰਿਆਂ ਨੂੰ ਜਿੰਦਰੇ ਲੱਗੇ ਹੁੰਦੇ ਹਨ ਜਿਨ੍ਹਾਂ ਦੀ ਕਨੇਡਾ ਵਿਚ ਮਨਜੂਰੀ ਨਹੀਂ ਹੈ ਅਤੇ ਤੁਸੀਂ ਸੋਚ ਸਕਦੇ ਹੋ ਕਿ ਜਿੰਦੇ ਕੁੰਡੇ ਲਾਕੇ ਸੁਤੇ ਵਿਅਕਤੀ ਨੂੰ ਉਠਾਉਣਾ ਕਿੰਨਾਂ ਔਖਾ ਹੈ ਜਦਕਿ ਧੂਆਂ ਅਤੇ ਅੱਗ ਇਕਦਮ ਚੜ ਜਾਦੀ ਹੈ।
ਘਰ ਦੀਆਂ ਸਾਰੀਆਂ ਬਿਜਲੀ ਨਾਲ ਚੱਲਣ ਵਾਲੀਆਂ ਚੀਜਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਸਾਰੇ ਪਰਿਵਾਰ ਨੂੰ ਫਾਇਰ ਸੇਫਟੀ ਵਾਰੇ ਅਤੇ ਅੱਗ ਲੱਗਣ ਤੇ ਕਿਵੇਂ ਬਾਹਰ ਨਿਕਲਣਾ ਹੈ ਦੀ ਵੀ ਜਾਣਕਾਰੀ ਚਾਹੀਦੀ ਹੈ। ਕਈ ਘਰਾਂ ਵਿਚ ਹਰ ਕਮਰੇ ਨੂੰ ਜਿੰਦੇ ਲੱਗੇ ਹੁੰਦੇ ਹਨ ਜੋ ਕਿ ਕੈਨੇਡਾ ਵਿਚ ਮਨਜੂਰ ਨਹੀਂ ਹਨ ਅਤੇ ਇਸ ਤਰ੍ਹਾਂ ਹੋਏ ਨੁਕਸਾਨ ਨੂੰ ਇਂਸੋਰੈਂਸ ਕੰਪਨੀ ਕਵਰ ਵੀ ਨਹੀੰਂ ਕਰਦੀ।
ਗੇਸੋਲੀਨ ਅਤੇ ਪਰੋਪੇਨ ਵੀ ਘਰ ਨੂੰ ਅੱਗ ਲੱਗਣ ਦਾ ਬਹੁਤ ਵੱਡਾ ਕਾਰਨ ਹੈ। ਇਕ ਪੌਂਡ ਤੋ ਂਵੱਡਾ ਪਰੋਪੇਨ ਗੇਸ ਸਲੰਡਰ ਘਰ ਅੰਦਰ ਰੱਖਣਾ ਮਨਾਂ ਹੈ ਅਤੇ ਇਸ ਨਾਲ ਚੱਲਣ ਵਾਲੇ ਯੰਤਰ ਵੀ ਘਰ ਦੇ ਅੰਦਰ ਵਰਤਣੇ ਮਨਾਂ ਹਨ। ਜੇ ਤੁਹਾਨੂੰ ਤੇਜ ਬਦਬੂ ਆਉਣੀ ਸ਼ੁਰੂ ਹੋ ਗਈ ਹੈ ਤਾਂ ਇਕ ਦਮ ਘਰ ਤੋਂ ਬਾਹਰ ਜਾਕੇ ਬਾਹਰੋਂ ਫਾਇਰ ਬ੍ਰੀਗੇਡ ਨੂੰ ਕਾਲ ਕਰੋ। ਹੋਮ ਵਾਟਰ ਸਪਰਿੰਕਲਰ ਵੀ ਜਿੰਦਗੀ ਅਤੇ ਜਾਇਦਾਦ ਦੀ ਸੁਰੱਖਿਆ ਕਰਦਾ ਹੈ ਕਿਉਕਿ ਇਹ ਸਿਸਟਮ ਅੱਗ ਲੱਗਣ ਤੇ ਇਕ ਦਮ ਹਰਕਤ ਵਿਚ ਆਉਂਦਾ ਹੈ ਅਤੇ ਗਰਮੀ,ਲਾਟਾਂ ਅਤੇ ਧੂਏਂ ਨੂੰ ਕੰਟਰੋਲ ਕਰਦਾ ਹੈ ਅਤੇ ਪਰਿਵਾਰ ਨੂੰ ਬਾਹਰ ਨਿਕਲਣ ਦਾ ਸਮਾਂ ਮਿਲ ਜਾਂਦਾ ਹੈ। ਕਮਰਸੀਅਲ ਬਿਲਡਿੰਗਾਂ ਵਿਚ ਤਾਂ ਇਹ ਕਾਫੀ ਸਮੇਂ ਤੋਂ ਵਰਤਿਆ ਜਾਂਦਾ ਹੈ ਪਰ ਹੁਣ ਇਹ ਰਿਹਾਇਸ਼ੀ ਘਰਾਂ ਵਿਚ ਵੀ ਵਰਤਿਆ ਜਾਣ ਲੱਗਿਆ ਹੈ ਜਿਥੇ ਕਿ ਕੁਲ ਮੌਤਾਂ ਦਾ 85% ਤੱਕ ਰਿਹਾਇਸ਼ੀ ਘਰਾਂ ਵਿਚ ਹੀ ਅੱਗ ਲੱਗਣ ਕਾਰਨ ਹੁੰਦੀਆਂ ਹਨ।
ਕਾਰਬਨ ਮੋਨੋਆਕਸਾਈਡ ਨੂੰ ਸਾਈਲੈਂਟ ਕਿਲਰ ਕਿਹਾ ਜਾਂਦਾਂ ਹੈ ਕਿਉਂਕਿ ਇਹ ਨਾਂ ਤਾਂ ਦਿਸਦੀ ਹੈ, ਨਾਂ ਇਸਦੀ ਕੋਈ ਸਮੈਲ ਹੈ, ਨਾਂ ਹੀ ਰੰਗ ਹੈ ਅਤੇ ਇਹ ਉਦੋਂ ਪੈਦਾ ਹੁੰਦੀ ਹੈ ਜਦੋਂ ਗੈਸੋਲੀਨ, ਗੈਸ, ਪਰੋਪੇਨ, ਤੇਲ ਅਤੇ ਲੱਕੜੀ ਜਾਂ ਕੋਲਾ ਅੱਧ-ਪਚੱਧਾ ਜਲਦਾ ਹੈ। ਘਰ ਵਿਚ ਹੀਟਿੰਗ ਅਤੇ ਖਾਣਾ ਪਕਾਉਣ ਵਾਲੇ ਯੰਤਰਾਂ ਤੋਂ ਵੀ ਇਹ ਪੈਦਾ ਹੁੰਦੀ ਹੈ। ਇਸ ਦਾ ਇਲਾਜ ਕਾਰਬਨ -ਮੋਨੋਆਕਸਾਈਡ ਅਲਾਰਮ ਲਗਾਕੇ ਕੀਤਾ ਜਾ ਸਕਦਾ ਹੈ। ਨਵਾਂ ਕਨੂੰਨ ਪਾਸ ਹਣ ਨਾਲ ਇਹ ਕਾਰਬਨ ਮੋਨੋਆਕਸਾਈਡ ਅਲਾਰਮ ਹਰ ਘਰ ਵਿਚ ਲਗਾਉਣੇ ਲਾਜਮੀ ਹੋ ਗਏ ਹਨ। ਇਹ ਗੈਸ ਸਾਹ ਰਾਹੀਂ ਅੰਦਰ ਜਾਂਦੀ ਹੈ ਅਤੇ ਕਈ ਵਾਰ ਇਸਨੂੰ ਫਲੂ, ਫੂਡ-ਪੁਆਇਜਨ ਜਾਂ ਹੋਰ ਬਿਮਾਰੀਆਂ ਦੀ ਨਿਸਾਨੀ ਸਮਝ ਲਿਆ ਜਾਂਦਾ ਹੈ। ਕਾਰਾਂ ਜਾਂ ਜਨਰੇਟਰ ਗਰਾਜ ਵਿਚ ਚੱਲਦੇ ਹੋਏ ਖਤਰਨਾਕ ਲੈਵਲ ਦੀ ਕਾਰਬਨ ਮੋਨੋਆਕਸਾਈਡ ਪੈਦਾ ਕਰਦੇ ਹਨ ਅਤੇ ਇਸ ਤਰਾਂ ਦੀ ਹਾਈ ਲੈਵਲ ਦੀ ਇਕੱਠੀ ਹੋਈ ਗੈਸ ਇਕ ਤੋਂ ਤਿੰਨ ਮਿੰਟ ਵਿਚ ਹੀ ਜਾਨ ਲੇੈ ਲੈਂਦੀ ਹੈ। ਪਿਛਲੀਆਂ ਸਰਦੀਆਂ ਵਿਚ ਹੀ ਇਕ ਵਿਅਕਤੀ ਛੋਟੇ ਬੱਚੇ ਨੂੰ ਕਾਰ ਵਿਚ ਰੱਖਕੇ ਆਪ ਸਨੋ ਹਟਾਉਣ ਲੱਗ ਪਿਆ ਅਤੇ ਕਾਰ ਦਾ ਸਲੰਸਰ ਬਰਫ ਨਾਲ ਬੰਦ ਹੋਣ ਕਰਕੇ ਗੱਡੀ ਵਿਚ ਕਾਰਬਨ ਮੋਨੋਆਕਸਾਈਡ ਪੈਦਾ ਹੋਣ ਕਰਕੇ ਬੱਚੇ ਦੀ ਮੌਤ ਹੋ ਗਈ।
ਇਹ ਸਾਰੀਆਂ ਚੀਜਾਂ ਜਿਵੇਂ ਸਮੋਕ ਅਲਾਰਮ, ਫਾਇਰ ਐਕਸਟਿੰਗਸ਼ਰ, ਸਪਰਿੰਕਲਰ ਸਿਸਟਮ, ਕਾਰਬਨ ਮੋਨੋਆਕਸਾਈਡ ਅਲਾਰਮ ਰਿਹਾਇਸੀ ਘਰਾਂ ਵਿਚ ਲੱਗੇ ਹੋਣ ਤੇ ਘਰ ਦੀ ਇੰਸੋਰੈਂਸ ਵੀ ਬਹੁਤ ਸਸਤੀ ਹੁੰਦੀ ਹੈ ਅਤੇ ਅਸੀਂ ਆਪਣੇ ਪਰਿਵਾਰ ਨੂੰ ਇਸ ਤਰ੍ਹਾਂ ਦੀ ਅਚਨਚੇਤ ਮੁਸੀਬਤ ਤੋ ਬਚਾ ਸਕਦੇ ਹਾਂ ਜੇ ਸਾਡੇ ਘਰ ਦੀ ਪਾਲਸੀ ਸਹੀ ਹੈ ਅਤੇ ਸਾਰੀ ਜਾਣਕਾਰੀ ਕੰਪਨੀ ਨੂੰ ਦੇਕੇ ਪਾਲਸੀ ਲਈ ਹੈ। ਪਰ ਦੇਖਣ ਵਿਚ ਆਇਆ ਹੈ ਕਿ ਇੰਨੀ ਵੱਡੀ ਜਾਇਦਾਦ ਦੀ ਇੰਸੋਰੈਂਸ ਲੈਣ ਵੇਲੇ ਅਸੀਂ ਬਹੁਤ ਅਣਗਹਿਲੀ ਵਰਤਦੇ ਹਾਂ।
ਇਸ ਸਬੰਧੀ ਹੋਰ ਜਾਣਾਕਾਰੀ ਲੈਣ ਲਈ ਜਾਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਕਾਰ,ਘਰ ਬਿਜ਼ਨੈਸ ਦੀ ਇੰਸ਼ੋਰੈਂਸ ਲਾਈਫ,ਡਿਸਬਿਲਟੀ,ਕਰੀਟੀਕਲ ਇਲਨੈਸ,ਵਿਜਟਰ ਜਾਂ ਸੁਪਰ ਵੀਜਾ ਇੰਸ਼ੋਰੈਂਸ ਜਾਂ ਆਰ ਆਰ ਐਸ ਪੀ ਜਾਂ ਆਰ ਈ ਐਸ ਪੀ ਦੀਆਂ ਸੇਵਾਵਾਂ ਇਕੋ ਹੀ ਜਗ੍ਹਾ ਤੋਂ ਲੈਣ ਲਈ ਤੁਸੀਂ ਮੈਨੂੰ 416-400-9997 ਤੇ ਕਾਲ ਕਰ ਸਕਦੇ ਹੋ ।
ਜੇ ਤੁਹਾਡੀ ਕਾਰਾਂ ਅਤੇ ਘਰ ਦੀ ਇੰਸੋਰੈਂਸ ਬਿਨਾਂ ਵਜਾ ਹੀ ਵੱਧਕੇ ਆ ਗਈ ਹੈ,ਨਵੇਂ ਡਰਾਈਵਰਾਂ ਦੀ ਇੰਸੋਰੈਂਸ ਘੱਟ ਨਹੀਂ ਹੋ ਰਹੀ,ਜਾਂ ਹਾਈ ਰਿਸਕ ਡਰਾਈਵਰ ਬਣ ਗਏ ਹੋ ਤਾਂ ਨੰਬਰ 416-400-9997-ਚਰਨ ਸਿੰਘ ਰਾਏ ਸੀਨੀਅਰ ਆਟੋ ਤੇ ਹੋਮ ਇੰਸੋਰੈਂਸ਼ ਬਰੋਕਰ।

Check Also

ਪਰਵਾਸੀ ਨਾਮਾ

ਪੰਜਾਬ ਇਲੈਕਸ਼ਨ 2022 ਵੋਟਾਂ ਕਰਵਾਉਣ ਦਾ ਕੀ ਐਲਾਨ ਹੋਇਆ, ਸਿਆਸੀ ਦਲ਼ਾਂ ਨੂੰ ਚੜ੍ਹ ਗਈ ਲੋਰ …