Breaking News
Home / ਰੈਗੂਲਰ ਕਾਲਮ / ਕੀ ਬਿਜਨਸ ਪਹਿਲੇ ਦਿਨ ਤੋਂ ਹੀ ਐਚ ਐਸ ਟੀ ਵਾਸਤੇ ਰਜਿਸਟਰ ਕਰਨਾ ਚਾਹੀਦਾ ਹੈ?

ਕੀ ਬਿਜਨਸ ਪਹਿਲੇ ਦਿਨ ਤੋਂ ਹੀ ਐਚ ਐਸ ਟੀ ਵਾਸਤੇ ਰਜਿਸਟਰ ਕਰਨਾ ਚਾਹੀਦਾ ਹੈ?

ਰੁਪਿੰਦਰ (ਰੀਆ) ਦਿਓਲ
ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ
ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359
ਜਿਹੜਾ ਵਿਅਕਤੀ ਜਾਂ ਕੰਪਨੀ ਵਪਾਰਕ ਕੰਮ ਕਰਦੀ ਹੈ ਅਤੇ ਉਸਦੀ ਟੈਕਸਏਬਲ ਸੇਲ ਅਜੇ 30000 ਡਾਲਰ ਨਹੀਂ ਹੋਈ ਤਾਂ ਉਸ ਵਾਸਤੇ, ਕੁਝ ਕਿੱਤਿਆਂ ਨੂੰ ਛੱਡ ਕੇ ਐਚ ਐਸ ਟੀ ਨੰਬਰ ਲੈਣਾ ਜ਼ਰੂਰੀ ਨਹੀਂ ਜਿੰਨਾਂ ਚਿਰ ਉਨ੍ਹਾਂ ਦੀ ਸੇਲ 30000 ਡਾਲਰ ਤੱਕ ਨਹੀਂ ਪਹੁੰਚਦੀ। ਪਰ ਇਹ ਹਮੇਸ਼ਾ ਹੀ ਲਾਹੇਵੰਦ ਨਹੀਂ ਹੁੰਦਾ, ਭਾਵ ਜੇ ਤੁਸੀਂ ਬਿਜਨਸ ਖੋਲ੍ਹਣ ਸਾਰ ਹੀ ਨੰਬਰ ਲੈ ਲੈਂਦੇ ਹੋ ਤਾਂ ਕੀ ਤੁਹਾਨੂੰ ਫਾਇਦਾ ਹੋਵੇਗਾ ਜਾਂ ਨੁਕਸਾਨ, ਇਸ ਬਾਰੇ ਇਸ ਆਰਟੀਕਲ ਵਿਚ ਵਿਚਾਰ ਕਰਾਂਗੇ।
ਜਦੋਂ ਵੀ ਕੋਈ ਬਿਜਨਸ ਸ਼ੁਰੂ ਹੁੰਦਾ ਹੈ ਤਾਂ 30000 ਡਾਲਰ ਦੀ ਸੇਲ ਹੋਣ ‘ਤੇ 29 ਦਿਨ ਦੇ ਅੰਦਰ ਅੰਦਰ ਹੀ ਐਚ ਐਸ ਟੀ ਵਾਸਤੇ ਰਜਿਸਟਰ ਕਰਨਾ ਪੈਂਦਾ ਹੈ। ਐਚ ਐਸ ਟੀ ਵਾਸਤੇ ਪਹਿਲੇ ਦਿਨ ਤੋਂ ਹੀ ਰਜਿਸਟਰ ਕਰਨ ਦਾ ਫਾਇਦਾ ਇਹ ਹੈ ਕਿ ਤਸੀਂ ਆਪਣੀ ਖਰੀਦ ਤੇ ਜੋ ਐਚ ਐਸ ਟੀ ਦਿਤੀ ਹੈ,ਉਹ ਸਰਕਾਰ ਤੋਂ ਵਾਪਸ ਤਾਂ ਹੀ ਲੈ ਸਕਦੇ ਹੋ ਜੇ ਤੁਹਾਡੇ ਕੋਲ ਐਚ ਐਸ ਟੀ ਨੰਬਰ ਹੈ। ਆਮ ਤੌਰ ‘ਤੇ ਬਿਜਨਸ ਸ਼ੁਰੂ ਕਰਨ ਦੇ ਸਮੇਂ ਬਹੁਤ ਸਮਾਨ ਖਰੀਦਣਾ ਪੈਂਦਾ ਹੈ ਅਤੇ ਕਾਫੀ ਜ਼ਿਆਦਾ ਐਚ ਐਸ ਟੀ ਦੇਣੀ ਪੈਂਦੀ ਹੈ ਅਤੇ ਸ਼ੁਰੂ ਦੇ ਸਮੇਂ ਸੇਲ ਘੱਟ ਹੋਣ ਕਰਕੇ ਘੱਟ ਐਚ ਐਸ ਟੀ ਇਕੱਠੀ ਹੁੰਦੀ ਹੈ, ਇਸ ਕਰਕੇ ਨਵੇਂ ਬਿਜਨਸ ਨੂੰ ਕਾਫੀ ਜ਼ਿਆਦਾ ਰੀਫੰਡ ਮਿਲ ਜਾਂਦਾ ਹੈ।
ਦੂਸਰਾ ਵੱਡਾ ਨੁਕਸਾਨ ਇਹ ਹੈ ਕਿ ਜੇ ਤੁਸੀਂ ਨੰਬਰ ਨਹੀਂ ਲਿਆ ਤਾਂ ਦੂਜੇ ਬਿਜਨਸਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਤੁਹਾਡਾ ਕੰਮ ਘੱਟ ਹੈ ਜਾਂ ਨਵੇਂ ਹੋ ਕਿਉਂਕਿ ਉਹਨਾਂ ਨੂੰ ਵੀ ਐਚ ਐਸ ਟੀ ਰੀਫੰਡ ਲੈਣ ਲਈ ਰਸੀਦਾਂ ਚਾਹੀਦੀਆਂ ਹਨ।
ਨਵੇਂ ਬਿਜਨਸ ਨੂੰ ਪਹਿਲੇ ਦਿਨ ਤੋਂ ਹੀ ਰਜਿਸਟਰ ਕਰਨ ਦਾ ਫਾਇਦਾ ਹੀ ਫਾਇਦਾ ਹੈ, ਨੁਕਸਾਨ ਕੋਈ ਨਹੀਂ ਕਿਉਂਕਿ ਸ਼ੁਰੂ ਦੇ ਸਮੇਂ ਵਿਚ ਤੁਸੀਂ ਐਚ ਐਸ ਟੀ ਆਪਣੀ ਖਰੀਦ ਤੇ ਜ਼ਿਆਦਾ ਦਿੰਦੇ ਹੋ ਅਤੇ ਆਪਣੇ ਗਾਹਕਾਂ ਤੋਂ ਘੱਟ ਵਸੂਲ ਕਰਦੇ ਹੋ ਅਤੇ ਵੱਧ ਦਿਤੀ ਹੋਈ ਐਚ ਐਸ ਟੀ ਸਰਕਾਰ ਤੋਂ ਵਾਪਸ ਲੈ ਸਕਦੇ ਹੋ। ਜੇ ਤੁਸੀਂ ਨੰਬਰ ਨਹੀਂ ਲਿਆ ਤਾਂ ਤੁਸੀਂ ਗਾਹਕਾਂ ਤੋਂ ਐਚ ਐਸ ਟੀ ਨਹੀਂ ਲੈ ਸਕਦੇ ਅਤੇ ਜੋ ਖਰੀਦਦਾਰੀ ਤੁਸੀਂ ਕੀਤੀ ਹੈ ਉਸ ਉਪਰ ਦਿਤੀ ਐਚ ਐਸ ਟੀ ਸਰਕਾਰ ਤੋਂ ਵਾਪਸ ਨਹੀਂ ਲੈ ਸਕਦੇ।
ਨਵੀਂ ਰਜਿਸਟਰੇਸਨ ਦਾ ਇਕ ਫਾਇਦਾ ਹੋਰ ਵੀ ਹੈ ਕਿ ਨਵਾਂ ਕੰਮ ਸ਼ੁਰੂ ਕਰਨ ਸਮੇਂ ਜਿਹੜਾ ਸਮਾਨ ਅਤੇ ਸਟਾਕ ਤੁਹਾਡੇ ਕੋਲ ਪਹਿਲਾਂ ਹੀ ਹੈ, ਤਾਂ ਇਹ ਸਮਝਿਆ ਜਾਂਦਾ ਹੈ ਕਿ ਇਹ ਸਮਾਨ ਤੁਸੀਂ ਹੁਣੇ ਹੀ ਖਰੀਦਿਆ ਹੈ ਤੇ ਉਸ ਉਪਰ ਦਿਤੀ ਐਚ ਐਸ ਟੀ ਵੀ ਸਰਕਾਰ ਤੋਂ ਵਾਪਸ ਲਈ ਜਾ ਸਕਦੀ ਹੈ, ਪਰ ਇਹ ਉਸ ਸਮਾਨ ਉਪਰ ਹੀ ਮਿਲਦੀ ਹੈ ਜੋ ਸੀ ਆਰ ਏ ਵੱਲੋਂ ਮਨਜੂਰ ਹੈ। ਇਹ ਸਾਰੀ ਸਹੂਲਤ ਐਚ ਐਸ ਟੀ ਵਾਸਤੇ ਰਜਿਸਟਰ ਕਰਨ ਤੋਂ ਬਾਅਦ ਹੀ ਮਿਲਦੀ ਹੈ, ਪਹਿਲਾਂ ਨਹੀਂ। ਰਜਿਸਟਰ ਕਰਨ ਸਮੇਂ ਜੇ ਸਹੀ ਜਾਣਕਾਰੀ ਨਹੀਂ ਦਿੱਤੀ ਤਾਂ ਠੀਕ ਕਰਵਾਉਣ ਨੂੰ ਇਕ ਸਾਲ ਦਾ ਸਮਾਂ ਲੱਗ ਜਾਂਦਾ ਹੈ। ਇਸ ਨੰਬਰ ਦੀ ਮਿਆਦ ਕਦੇ ਖਤਮ ਨਹੀਂ ਹੁੰਦੀ ਭਾਵ ਇਕ ਵਾਰ ਹੀ ਇਸ ਵਾਸਤੇ ਰਜਿਸਟਰ ਕਰਨਾ ਪੈਂਦਾ ਹੈ।
ਰਜਿਸਟਰ ਕਰਕੇ ਤੁਹਾਡਾ ਇਹ ਫਿਕਰ ਵੀ ਮੁੱਕ ਜਾਂਦਾ ਹੈ ਕਿ ਕਦੋਂ 30000 ਦੀ ਲਿਮਟ ਪੂਰੀ ਹੋਣ ‘ਤੇ ਰਜਿਸਟਰ ਕਰਨਾ ਹੈ ਅਤੇ ਜੇ ਸਹੀ ਸਮੇਂ ‘ਤੇ ਰਜਿਸਟਰ ਨਹੀਂ ਕਰਦੇ ਤਾਂ ਪਨੈਲਿਟੀ ਅਤੇ ਵਿਆਜ਼ ਦੇਣਾ ਪੈਂਦਾ ਹੈ।
ਪਰ ਟੈਕਸੀ ਅਤੇ ਲਿਮੋਜੀਨ ਓਪਰੇਟਰਾਂ ਨੂੰ ਤਾਂ ਕੰਮ ਸ਼ੁਰੂ ਕਰਨ ਸਾਰ ਹੀ ਪਹਿਲੇ ਦਿਨ ਤੋਂ ਹੀ ਐਚ ਐਸ ਟੀ ਵਾਸਤੇ ਰਜਿਸਟਰ ਕਰਨਾ ਪੈਂਦਾ ਹੈ। ਉਹਨਾਂ ਨੂੰ 30000 ਡਾਲਰ ਦੀ ਛੋਟ ਨਹੀਂ ਕਿਉਂਕਿ ਟੈਕਸੀ ਅਤੇ ਲਿਮੋਜੀਨ ਦਾ ਕਰਾਇਆ ਸਰਕਾਰ ਵਲੋਂ ਰੈਗੂਲੇਟਿਡ ਹੈ।
ਐਚ ਐਸ ਟੀ ਇਕ ਟੈਕਸ ਹੈ ਜਿਹੜਾ ਕੈਨੇਡਾ ਵਿਚ ਬਣੇ ਸਮਾਨ ਅਤੇ ਸਰਵਿਸ ਤੇ ਲੱਗਦਾ ਹੈ। ਜੀ ਐਸ ਟੀ ਪੂਰੇ ਕੈਨੇਡਾ ਵਿਚ 5% ਲੱਗਦੀ ਹੈ ਅਤੇ ਐਚ ਐਸ ਟੀ ਦਾ ਰੇਟ ਹਰ ਪ੍ਰੋਵਿੰਸ ਵਿਚ ਵੱਖਰਾ ਹੈ। ਓਨਟਾਰੀਓ ਵਿਚ ਇਕ ਜੁਲਾਈ 2010 ਤੋਂ ਹਾਰਮੋਨਾਈਜਡ ਸਰਵਿਸ ਟੈਕਸ (ਐਚ ਐਸ ਟੀ) ਦਾ ਰੇਟ 13% ਹੈ।
ਜਦੋਂ ਤੁਸੀਂ ਐਚ ਐਸ ਟੀ ਵਾਸਤੇ ਰਜਿਸਟਰ ਹੋ ਗਏ ਤਾਂ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਸਟਮਰ ਤੋਂ ਐਚ ਐਸ ਟੀ ਲੈਣੀ। ਇਹ ਸਰਕਾਰ ਦਾ ਪੈਸਾ ਹੈ ਅਤੇ ਇਹ ਤੁਹਾਡੇ ਕੋਲ ਸਰਕਾਰ ਦੀ ਅਮਾਨਤ ਦੇ ਤੌਰ ‘ਤੇ ਉਨਾਂ ਚਿਰ ਪਿਆ ਰਹਿੰਦਾ ਹੈ ਜਦੋਂ ਤੱਕ ਸਰਕਾਰ ਨੂੰ ਜਮਾਂ ਨਹੀਂ ਕਰਵਾ ਦਿੰਦੇ। ਆਪਣੇ ਗਾਹਕਾਂ ਨੂੰ ਵੀ ਦੱਸਣਾ ਪੈਂਦਾ ਹੈ ਕਿ ਜੋ ਉਹ ਖਰੀਦ ਰਹੇ ਹਨ ਉਸ ਵਿਚ ਐਚ ਐਸ ਟੀ ਲੱਗੀ ਹੋਈ ਹੈ। ਤੁਹਾਡੇ ਵਲੋਂ ਦਿੱਤੀ ਰਸੀਦ ‘ਤੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਜਿਸ ਦੇ ਅਧਾਰ ਤੇ ਖਰੀਦਦਾਰ ਆਪਣਾ ਰੀਫੰਡ ਕਲੇਮ ਕਰ ਸਕੇ। ਜੇ ਤੁਸੀਂ ਆਪਣੀ ਖਰੀਦ ਤੇ ਦਿੱਤੀ ਐਚ ਐਸ ਟੀ ਦਾ ਕਲੇਮ ਪਹਿਲਾਂ ਨਹੀਂ ਲੈ ਸਕੇ ਤਾਂ ਚਾਰ ਸਾਲ ਦੇ ਵਿਚ ਵਿਚ ਇਹ ਰੀਫੰਡ ਲਿਆ ਜਾ ਸਕਦਾ ਹੈ। ਪਰ ਕਈ ਅਦਾਰਿਆਂ ਵਾਸਤੇ ਇਹ ਸਮਾਂ ਦੋ ਸਾਲ ਦਾ ਹੀ ਹੈ।
ਬਿਜਨਸ ਦੇ ਕੰਮ ਸਬੰਧੀ ਬਾਹਰ ਖਾਣਾ ਅਤੇ ਮਨੋਰੰਜਨ ਦੇ ਸਾਧਨਾਂ ‘ਤੇ ਕੀਤੇ ਖਰਚੇ ਤੇ ਪੇ ਕੀਤੀ ਐਚ ਐਸ ਟੀ ਵੀ ਉਸੇ ਤਰੀਕੇ ਨਾਲ ਜਿਵੇਂ ਇਨਕਮ ਟੈਕਸ ਵਿਚ ਕਲੇਮ ਕਰਦੇ ਹਾਂ ਵਸੂਲੀ ਜਾ ਸਕਦੀ ਹੈ। ਭਾਵ ਜੇ 50% ਖਰਚਾ ਪਾਇਆ ਹੈ ਤਾਂ ਐਚ ਐਸ ਟੀ ਵੀ 50% ਕਲੇਮ ਕੀਤੀ ਜਾ ਸਕਦੀ ਹੈ। ਇਸ ਨੂੰ ਕਲੇਮ ਕਰਨ ਦੇ ਵੀ ਕਈ ਤਰੀਕੇ ਹਨ ਜਿਸ ਸਬੰਧੀ ਤੁਹਾਡਾ ਅਕਾਊਂਟੈਂਟ ਫੈਸਲਾ ਕਰਦਾ ਹੈ ਕਿ ਕਿਹੜਾ ਤਰੀਕਾ ਵਰਤਕੇ ਵੱਧ ਐਚ ਐਸ ਟੀ ਰੀਫੰਡ ਲਿਆ ਜਾ ਸਕਦਾ ਹੈ।
ਰਜਿਸਟਰ ਕਰਨ ਤੋਂ ਬਾਅਦ ਰਿਟਰਨ ਵੀ ਭਰਨੀੰ ਪੈਂਦੀ ਹੈ। ਜੇ ਤੁਹਾਡਾ ਰਿਪੋਰਟ ਕਰਨ ਦਾ ਸਮਾਂ ਮਹੀਨਾਵਾਰ ਜਾਂ ਤਿਮਾਹੀ ਹੈ ਤਾਂ ਸਮਾਂ ਖਤਮ ਹੋਣ ਤੇ ਇਕ ਮਹੀਨੇ ਦੇ ਵਿਚ ਰਿਟਰਨ ਭਰਨੀ ਪੈਂਦੀ ਹੈ। ਜੇ ਸਾਲਾਨਾ ਹੈ ਤਾਂ ਤਿੰਨ ਮਹੀਨੇ ਵਿਚ ਇਹ ਰਿਟਰਨ ਫਾਈਲ ਕਰਨੀ ਪੈਣੀ ਹੈ। ਪਰ ਕਈ ਬਿਜਨਸਾਂ ਨੂੰ ਛੋਟ ਵੀ ਹੈ ਅਤੇ ਜੇ ਤੁਸੀਂ ਸਾਲਾਨਾ ਰਿਟਰਨ ਭਰਦੇ ਹੋ ਅਤੇ ਤੁਹਾਡਾ ਸਾਲ 31 ਦਸੰਬਰ ਨੂੰ ਖਤਮ ਹੁੰਦਾ ਹੈ ਤਾਂ ਤੁਸੀ ਬਣਦੀ ਐਚ ਐਸ ਟੀ 30 ਅਪਰੈਲ ਤੋਂ ਪਹਿਲਾਂ ਪਹਿਲਾਂ ਜਮ੍ਹਾਂ ਕਰਵਾਉਣੀ ਹੈ ਪਰ ਰਿਟਰਨ ਤੁਸੀਂ 15 ਜੂਨ ਤੱਕ ਭਰ ਸਕਦੇ ਹੋ। ਜੇ ਆਮਦਨ ਨਿਲ ਵੀ ਹੈ ਤਾਂ ਵੀ ਰਿਟਟਨ ਭਰਨੀ ਵੀ ਪੈਂਦੀ ਹੈ ਅਤੇ ਕਈ ਵਾਰ ਨੋਟਿਸ ਵੀ ਆ ਜਾਂਦਾ ਹੈ ਅਤੇ ਨਿਲ ਰਿਟਰਨ ਭਰਨ ਦਾ ਫਾਇਦਾ ਵੀ ਹੋ ਜਾਂਦਾ ਹੈ ਅਤੇ ਸਾਰਾ ਰਿਕਾਰਡ ਘੱਟੋ ਘੱਟ ਛੇ ਸਾਲ ਤੱਕ ਤਾਂ ਰੱਖਣਾ ਹੀ ਪੈਂਦਾ ਹੈ ਕਨੂੰਨ ਅਨੁਸਾਰ ਅਤੇ ਸਰਕਾਰ ਤੁਹਾਨੂੰ ਵੱਧ ਸਮੇਂ ਵਾਸਤੇ ਵੀ ਰੱਖਣ ਨੂੰ ਕਹਿ ਸਕਦੀ ਹੈ। ਇਹ ਆਰਟੀਕਲ ਆਮ ਬੇਸਿਕ ਜਾਣਕਾਰੀ ਵਾਸਤੇ ਲਿਖਿਆ ਗਿਆ ਹੈ, ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਜਾਂ ਜੇ ਬਿਜਨਸ ਜਾਂ ਪ੍ਰਸਨਲ ਟੈਕਸ ਭਰਨਾ ਹੈ, ਕੋਈ ਪਨੈਲਿਟੀ ਪੈ ਗਈ ਹੈ ਜਾਂ ਸੀ ਆਰ ਏ ਤੋਂ ਕੋਈ ਲੈਟਰ ਆਇਆ ਹੈ ਜਾਂ ਕੋਈ ਕੰਪਨੀ ਖੋਹਲਣੀ ਹੈ ਤਾਂ ਤੁਸੀਂ ਮੈੇਨੂੰ 416-300-2359 ‘ਤੇ ਸੰਪਰਕ ਕਰ ਸਕਦੇ ਹੋ।

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …